LPG ਸਿਲੰਡਰ 'ਤੇ ਖਤਮ ਹੋਵੇਗਾ ਹੁਣ ਸਬਸਿਡੀ ਦਾ ਦੌਰ

Thursday, Sep 03, 2020 - 09:43 AM (IST)

LPG ਸਿਲੰਡਰ 'ਤੇ ਖਤਮ ਹੋਵੇਗਾ ਹੁਣ ਸਬਸਿਡੀ ਦਾ ਦੌਰ

ਨਵੀਂ ਦਿੱਲੀ: ਐੱਲ. ਪੀ. ਜੀ. ਸਿਲੰਡਰਾਂ 'ਤੇ ਖਪਤਕਾਰਾਂ ਨੂੰ ਸਰਕਾਰ ਵਲੋਂ ਸਬਸਿਡੀ ਦਿੱਤੇ ਜਾਣ ਦੀ ਲੋੜ ਜਲਦ ਹੀ ਖ਼ਤਮ ਹੋ ਸਕਦੀ ਹੈ। ਦਰਅਸਲ ਕੌਮਾਂਤਰੀ ਪੱਧਰ 'ਤੇ ਕੀਮਤਾਂ 'ਚ ਗਿਰਾਵਟ ਅਤੇ ਭਾਰਤ 'ਚ ਰੇਟ ਵਧਣ ਕਾਰਣ ਗਲੋਬਲ ਮਾਰਕੀਟ ਅਤੇ ਸਥਾਨਕ ਪੱਧਰ 'ਤੇ ਕਦਰਾਂ-ਕੀਮਤਾਂ ਦਾ ਅੰਤਰ ਖ਼ਤਮ ਜਿਹਾ ਹੋ ਗਿਆ ਹੈ। ਅਜਿਹੇ 'ਚ ਐੱਲ. ਪੀ. ਜੀ . ਸਬਸਿਡੀ ਦੀ ਲੋੜ ਵੀ ਖ਼ਤਮ ਹੋ ਸਕਦੀ ਹੈ। ਦੱਸ ਦਈਏ ਕਿ ਕੌਮਾਂਤਰੀ ਕੀਮਤਾਂ ਅਤੇ ਸਥਾਨਕ ਪੱਧਰ 'ਤੇ ਅੰਤਰ ਦੀ ਭਰਪਾਈ ਸਰਕਾਰ ਵਲੋਂ ਸਬਸਿਡੀ ਦੇ ਕੇ ਕੀਤੀ ਜਾਂਦੀ ਰਹੀ ਹੈ।

ਇਹ ਵੀ ਪੜ੍ਹੋ: 121 ਰੁਪਏ ਜਮ੍ਹਾ ਕਰ ਧੀ ਦੇ ਵਿਆਹ ਲਈ ਖਰੀਦੋ ਇਹ ਪਾਲਿਸੀ, ਵਿਆਹ ਸਮੇਂ ਮਿਲਣਗੇ 27 ਲੱਖ ਰੁਪਏ

1 ਸਤੰਬਰ ਨੂੰ ਦੇਸ਼ 'ਚ ਸਬਸਿਡੀ ਅਤੇ ਗੈਰ-ਸਬਸਿਡੀ ਵਾਲੇ ਸਿਲੰਡਰ ਦਾ ਰੇਟ 594 ਰੁਪਏ ਹੀ ਹੋ ਗਿਆ। ਦੋਹਾਂ ਸਿਲੰਡਰਾਂ ਦੇ ਰੇਟ 'ਚ ਕੋਈ ਫਰਕ ਨਾ ਹੋਣ ਤੋਂ ਸਪੱਸ਼ਟ ਹੈ ਕਿ ਹੁਣ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਦੀ ਸਬਸਿਡੀ ਦੇਣ ਦੀ ਲੋੜ ਨਹੀਂ ਹੈ। ਮੌਜੂਦਾ ਵਿੱਤੀ ਸਾਲ ਦੀ ਸ਼ੁਰੂਆਤ ਤੋਂ ਹੀ ਸਬਸਿਡੀ ਅਤੇ ਗੈਰ-ਸਬਸਿਡੀ ਵਾਲੇ ਸਿਲੰਡਰਾਂ ਦੇ ਰੇਟ 'ਚ ਲਗਾਤਾਰ ਅੰਤਰ ਘੱਟ ਹੋ ਰਿਹਾ ਹੈ। ਇਸ ਕਾਰਣ ਬੀਤੇ ਕਰੀਬ 4 ਮਹੀਨਿਆਂ 'ਚ ਸਬਸਿਡੀ ਦੇ ਤੌਰ 'ਤੇ ਕੇਂਦਰ ਸਰਕਾਰ ਨੂੰ ਬੇਹੱਦ ਘੱਟ ਰਕਮ ਹੀ ਖਰਚ ਕਰਨੀ ਪਈ ਹੈ। ਜੇ ਇਹੀ ਸਥਿਤੀ ਰਹੀ ਤਾਂ ਵਿੱਤੀ ਸਾਲ 2021 'ਚ ਕੇਂਦਰ ਸਰਕਾਰ ਐੱਲ. ਪੀ. ਜੀ. ਸਬਸਿਡੀ ਦੇ 20,000 ਕਰੋੜ ਰੁਪਏ ਬਚਾ ਸਕਦੀ ਹੈ।

ਕੋਰੋਨਾ ਕਾਲ 'ਚ ਸਰਕਾਰ 'ਤੇ ਵਧ ਰਹੇ ਖਰਚ ਦੇ ਦਬਾਅ ਨੂੰ ਦੇਖਦੇ ਹੋਏ ਇਹ ਵੱਡੀ ਮਦਦ ਹੋ ਸਕਦੀ ਹੈ। ਇਸ ਸਾਲ ਸਰਕਾਰ ਨੇ ਪੈਟਰੋਲੀਅਮ ਸਬਸਿਡੀ ਲਈ 40,915 ਕਰੋੜ ਰੁਪਏ ਦੀ ਵੰਡ ਕੀਤੀ ਹੈ। ਇਸ 'ਚੋਂ ਐੱਲ. ਪੀ. ਜੀ. ਸਬਸਿਡੀ ਲਈ 37,256.21 ਕਰੋੜ ਰੁਪਏ ਜਾਰੀ ਹੋਏ ਹਨ ਪਰ ਪਹਿਲੀ ਤਿਮਾਹੀ 'ਚ ਸਰਕਾਰ ਨੇ ਸਿਰਫ 1,900 ਕਰੋੜ ਰੁਪਏ ਹੀ ਸਬਸਿਡੀ ਦੇ ਤੌਰ 'ਤੇ ਖਰਚ ਕੀਤੇ ਹਨ।

ਇਹ ਵੀ ਪੜ੍ਹੋ: ਸੋਨੇ ਦੀ ਚਮਕ ਇਕ ਵਾਰ ਫਿਰ ਪਈ ਫਿੱਕੀ, ਜਾਣੋ ਕਿੰਨਾ ਸਸਤਾ ਹੋਇਆ ਸੋਨਾ

ਸਿਰਫ ਉਜਵਲਾ ਯੋਜਨਾ ਦੇ ਲਾਭਪਾਤਰੀਆਂ 'ਤੇ ਫੋਕਸ
ਭਾਰਤ 'ਚ ਐੱਲ. ਪੀ. ਜੀ. ਦੇ ਕੁਲ 27.76 ਕਰੋੜ ਗਾਹਕ ਹਨ, ਜਿਨ੍ਹਾਂ 'ਚੋਂ 1.5 ਕਰੋੜ ਗਾਹਕ ਸਬਸਿਡੀ ਦੇ ਹਕਦਾਰ ਨਹੀਂ ਹਨ ਕਿਉਂਕਿ ਉਨ੍ਹਾਂ ਦੀ ਸਾਲਾਨਾ ਟੈਕਸੇਬਲ ਇਨਕਮ 10 ਲੱਖ ਰੁਪਏ ਤੋਂ ਵੱਧ ਦੀ ਹੈ। ਇਸ ਤੋਂ ਬਾਅਦ 26.12 ਕਰੋੜ ਗਾਹਕ ਬਚਦੇ ਹਨ, ਜਿਨ੍ਹਾਂ 'ਚੋਂ 18 ਕਰੋੜ ਲੋਕਾਂ ਨੂੰ ਫਿਲਹਾਲ ਕੋਈ ਸਬਸਿਡੀ ਨਹੀਂ ਮਿਲ ਰਹੀ ਹੈ। ਇਸ ਤੋਂ ਇਲਾਵਾ ਹੋਰ ਜਿਨ੍ਹਾਂ 8 ਕਰੋੜ ਲੋਕਾਂ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ, ਉਹ ਉਜਵਲਾ ਸਕੀਮ ਦੇ ਤਹਿਤ ਐੱਲ. ਪੀ. ਜੀ. ਯੂਜ਼ਰ ਹਨ। ਦਰਅਸਲ ਸਰਕਾਰ ਹੁਣ ਸਿਰਫ ਗਰੀਬਾਂ ਨੂੰ ਹੀ ਐੱਲ. ਪੀ. ਜੀ. ਸਬਸਿਡੀ ਦੇਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਕੋਰੋਨਾ ਕਾਲ 'ਚ ਸਰਕਾਰ ਵਲੋਂ 8 ਕਰੋੜ ਉਜਵਲਾ ਲਾਭਪਾਤਰੀਆਂ ਦੇ ਖਾਤੇ 'ਚ 9,709 ਕਰੋੜ ਰੁਪਏ ਦੀ ਰਕਮ ਟ੍ਰਾਂਸਫਰ ਕੀਤੀ ਗਈ ਹੈ।


author

cherry

Content Editor

Related News