ਵਾਹਨਾਂ ਦਾ ਬੀਮਾ ਮਹਿੰਗਾ ਤਾਂ LPG ਸਿਲੰਡਰ ਹੋਇਆ ਸਸਤਾ, ਅੱਜ ਤੋਂ ਹੋਏ ਵੱਡੇ ਬਦਲਾਅ

Wednesday, Jun 01, 2022 - 02:53 PM (IST)

ਵਾਹਨਾਂ ਦਾ ਬੀਮਾ ਮਹਿੰਗਾ ਤਾਂ LPG ਸਿਲੰਡਰ ਹੋਇਆ ਸਸਤਾ, ਅੱਜ ਤੋਂ ਹੋਏ ਵੱਡੇ ਬਦਲਾਅ

ਬਿਜਨੈੱਸ ਡੈਸਕ- ਅੱਜ ਤੋਂ ਦੇਸ਼ ਭਰ 'ਚ ਕਈ ਬਦਲਾਅ ਹੋਏ ਹਨ ਜਿਨ੍ਹਾਂ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪੈ ਸਕਦਾ ਹੈ। ਦਰਅਸਲ ਹਰ ਵਾਰ ਨਵਾਂ ਮਹੀਨਾ ਸ਼ੁਰੂ ਹੁੰਦੇ ਹੀ ਕੁਝ ਛੋਟੇ-ਛੋਟੇ ਬਦਲਾਅ ਦੇਖਣ ਨੂੰ ਮਿਲਦੇ ਹਨ। ਤਾਂ ਇਸ ਵਾਰ ਵੀ ਜੂਨ ਦੀ ਸ਼ੁਰੂਆਤ 'ਚ ਹੋਣ ਵਾਲੇ ਬਦਲਾਵਾਂ ਦੇ ਬਾਰੇ 'ਚ ਤੁਹਾਡੇ ਲਈ ਬਹੁਤ ਜ਼ਰੂਰੀ ਖ਼ਬਰ ਹੈ। ਇਨ੍ਹਾਂ ਨਿਯਮਾਂ 'ਚ ਸੋਨਾ ਹੋਲਮਾਰਕਿੰਗ, ਐੱਸ.ਬੀ.ਆਈ. ਹੋਮ ਲੋਨ, ਐਕਸਿਸ ਬੈਂਕ ਸੇਵਿੰਗਸ ਅਕਾਊਂਟ ਦੇ ਨਿਯਮ, ਮੋਟਰ ਇੰਸ਼ੋਰੈਂਸ ਦਾ ਪ੍ਰੀਮੀਅਮ ਅਤੇ ਐੱਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ਹਨ। ਅਸੀਂ ਤੁਹਾਨੂੰ ਅਜਿਹੇ ਬਦਲਾਵਾਂ ਦੇ ਬਾਰੇ 'ਚ ਦੱਸ ਰਹੇ ਜਿਨ੍ਹਾਂ ਦਾ ਅਸਰ ਤੁਹਾਡੇ 'ਤੇ ਪਵੇਗਾ। 
ਐੱਸ.ਬੀ.ਆਈ. ਹੋਮ ਲੋਨ
ਜੇਕਰ ਤੁਸੀਂ ਐੱਸ.ਬੀ.ਆਈ. ਤੋਂ ਹੋਮ ਲੋਨ ਲਿਆ ਹੈ ਤਾਂ 1 ਜੂਨ ਤੋਂ ਤੁਹਾਡੀ ਜੇਬ 'ਤੇ ਜ਼ਿਆਦਾ ਵਿਆਜ਼ ਦਰ ਦਾ ਬੋਝ ਪੈਣ ਜਾ ਰਿਹਾ ਹੈ। ਉਧਰ ਤੁਸੀਂ ਜੇਕਰ ਬੈਂਕ ਤੋਂ ਨਵਾਂ ਲੋਨ ਲੈਣ ਜਾ ਰਹੇ ਹੋ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਵਿਆਜ਼ ਦਰਾਂ ਬਦਲ ਚੁੱਕੀਆਂ ਹਨ ਅਤੇ ਉਸ ਦੇ ਅਨੁਸਾਰ ਹੋਮ ਲੋਨ ਲਈ ਆਪਣੇ ਬੈਂਕ ਦੀ ਚੋਣ ਕਰੋ। ਐੱਸ.ਬੀ.ਆਈ. ਨੇ ਐਕਸਟਰਨਲ ਬੈਂਚਮਾਰਕ ਲੇਂਡਿੰਗ ਰੇਟ 40 ਬੇਸਿਸ ਪੁਆਇੰਟ ਜਾਂ 0.40 ਫੀਸਦੀ ਵਧਾ ਦਿੱਤਾ ਹੈ। ਹੁਣ ਇਹ 7.05 ਫੀਸਦੀ ਹੋ ਗਿਆ ਹੈ।
ਮੋਟਰ ਇੰਸ਼ੋਰੈਂਸ ਪ੍ਰੀਮੀਅਮ 
ਮੋਟਰ ਇੰਸ਼ੋਰੈਂਸ ਪ੍ਰੀਮੀਅਮ ਅੱਜ ਤੋਂ ਮਹਿੰਗਾ ਹੋ ਗਿਆ ਹੈ। ਸੜਕ, ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰ ਦੱਸਿਆ ਹੈ ਕਿ 1000 ਸੀਸੀ ਇੰਜਣ ਦੀ ਸਮਰੱਥਾ ਵਾਲੀਆਂ ਕਾਰਾਂ ਦਾ ਇੰਸ਼ੋਰੈਂਸ ਪ੍ਰੀਮੀਅਮ ਹੁਣ 2,094 ਰੁਪਏ ਹੋਵੇਗਾ ਜੋ ਕੋਵਿਡ-19 ਮਹਾਮਾਰੀ ਤੋਂ ਪਹਿਲੇ 2,072 ਰੁਪਏ ਸੀ ਇਸ ਤੋਂ ਇਲਾਵਾ 1,000 ਸੀਸੀ ਤੋਂ 1500 ਸੀਸੀ ਦੇ ਇੰਜਣ ਵਾਲੀਆਂ ਕਾਰਾਂ ਦਾ ਇੰਸ਼ੋਰੈਂਸ ਪ੍ਰੀਮੀਅਮ 3221 ਰੁਪਏ ਤੋਂ ਵਧਾ ਕੇ 3416 ਰੁਪਏ ਕਰ ਦਿੱਤਾ ਗਿਆ ਹੈ।
ਗੋਲਡ ਹੋਲਮਾਰਕਿੰਗ ਦਾ ਦੂਜਾ ਪੜਾਅ 
ਅੱਜ ਸੋਨੇ ਦੀ ਹੋਲਮਾਰਕਿੰਗ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ। ਹੁਣ 256 ਪੁਰਾਣੇ ਜ਼ਿਲ੍ਹਿਆਂ ਤੋਂ ਇਲਾਵਾ 32 ਨਵੇਂ ਜ਼ਿਲ੍ਹਿਆਂ 'ਚ ਵੀ ਹੋਲਮਾਰਕਿੰਗ ਸੈਂਟਰਸ ਖੋਲ੍ਹੇ ਜਾਣਗੇ ਹੁਣ ਇਨ੍ਹਾਂ ਸਭ 288 ਜ਼ਿਲ੍ਹਿਆਂ 'ਚ ਸੋਨੇ ਦੇ ਗਹਿਣੇ ਦੀ ਹੋਲਮਾਰਕਿੰਗ ਜ਼ਰੂਰੀ ਹੋ ਗਈ ਹੈ। ਇਨ੍ਹਾਂ ਜ਼ਿਲ੍ਹਿਆਂ 'ਚ ਹੁਣ 14,18,20,22,23 ਅਤੇ 24 ਕੈਰੇਟ ਦੇ ਗਹਿਣੇ ਹੀ ਵੇਚੇ ਜਾ ਸਕਣਗੇ। ਇਹ ਵੀ ਹੋਲਮਾਰਕਿੰਗ ਤੋਂ ਬਾਅਦ ਹੀ ਵੇਚ ਪਾਉਣਗੇ।
ਐਕਸਿਸ ਬੈਂਕ ਸੇਵਿੰਗਸ ਅਕਾਊਂਟ ਦੇ ਨਿਯਮਾਂ 'ਚ ਬਦਲਾਅ
ਐਕਸਿਸ ਬੈਂਕ ਨੇ ਸੇਵਿੰਗਸ ਅਕਾਊਂਟ 'ਤੇ ਲੱਗਣ ਵਾਲੇ ਸਰਵਿਸ ਚਾਰਜ਼ ਨੂੰ ਵਧਾਉਣ ਦਾ ਫ਼ੈਸਲਾ ਕੀਤਾ ਹੈ। ਜੂਨ ਤੋਂ ਸੇਵਿੰਗ ਅਕਾਊਂਟ 'ਚ ਨਿਊਨਤਮ ਬੈਲੇਂਸ ਰੱਖਣ ਦੀ ਸੀਮਾ 'ਚ ਵਾਧਾ ਹੋ ਗਿਆ ਹੈ। ਇਸ ਦੇ ਤਹਿਤ ਸੇਮੀ ਅਰਬਨ ਅਤੇ ਪੇਂਡੂ ਇਲਾਕਿਆਂ ਦੇ ਗਾਹਕਾਂ ਨੂੰ ਐਕਸਿਸ ਬੈਂਕ ਦੇ ਸਭ ਤਰ੍ਹਾਂ ਦੇ ਸੇਵਿੰਗਸ ਅਕਾਊਂਟ 'ਚ 15,000 ਦੀ ਜਗ੍ਹਾ ਘੱਟ ਤੋਂ ਘੱਟ 25,000 ਰੁਪਏ ਰੱਖਣੇ ਹੋਣਗੇ ਜਾਂ ਫਿਰ 1 ਲੱਖ ਰੁਪਏ ਦਾ ਟਰਮ  ਡਿਪਾਜ਼ਿਟ ਰੱਖਣਾ ਹੋਵੇਗਾ। 
ਗੈਸ ਸਿਲੰਡਰ ਹੋਇਆ ਸਸਤਾ
ਐੱਲ.ਪੀ.ਜੀ ਸਿਲੰਡਰ ਦੀਆਂ ਨਵੀਂਆਂ ਕੀਮਤਾਂ ਜਾਰੀ ਹੋ ਗਈਆਂ ਹਨ। ਬੁੱਧਵਾਰ ਨੂੰ 19 ਕਿਲੋ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 'ਚ ਭਾਰੀ ਕਟੌਤੀ ਹੋਈ ਹੈ। ਕਮਰਸ਼ੀਅਲ ਗੈਸ ਸਿਲੰਡਰ ਅੱਜ ਤੋਂ 135 ਰੁਪਏ ਸਸਤਾ ਹੋ ਗਿਆ ਹੈ। ਨਵੀਂ ਕੀਮਤ ਜਾਰੀ ਹੋਣ ਤੋਂ ਬਾਅਦ ਦਿੱਲੀ 'ਚ ਗੈਸ ਸਿਲੰਡਰ ਦੇ ਭਾਅ 2,219 ਰੁਪਏ ਕੋਲਕਾਤਾ 'ਚ 2,322 ਰੁਪਏ, ਮੁੰਬਈ 'ਚ 2,171,50 ਰੁਪਏ ਅਤੇ ਚੇਨਈ 'ਚ 2,373 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ।
ਇੰਡੀਆ ਪੋਸਟ ਪੇਮੈਂਟਸ ਬੈਂਕ ਚਾਰਜ਼ ਲਾਗੂ
ਇੰਡੀਆ ਪੋਸਟ ਪੇਮੈਂਟਸ ਬੈਂਕ (ਆਈ.ਪੀ.ਪੀ.ਬੀ) ਨੇ ਕਿਹਾ ਕਿ ਆਧਾਰ ਸਮਰੱਥ ਭੁਗਤਾਨ ਪ੍ਰਣਾਲੀ (ਏ.ਈ.ਪੀ.ਐੱਸ) ਦੇ ਲਈ ਜਾਰੀਕਰਤਾ ਚਾਰਜ਼ ਲਾਗੂ ਕੀਤਾ ਗਿਆ ਹੈ। ਇਹ ਚਾਰਜ਼ 15 ਜੂਨ 2022 ਤੋਂ ਲਾਗੂ ਕੀਤਾ ਜਾਵੇਗਾ। ਇੰਡੀਆ ਪੋਸਟ ਪੇਮੈਂਟਸ ਬੈਂਕ ਭਾਰਤੀ ਡਾਕ ਦੀ ਇਕ ਸਹਾਇਕ ਕੰਪਨੀ ਹੈ ਜੋ ਡਾਕ ਵਿਭਾਗ ਵਲੋਂ ਸ਼ਾਸਿਤ ਹੈ। ਨਿਯਮਾਂ ਦੇ ਤਹਿਤ ਹਰ ਮਹੀਨੇ ਪਹਿਲੇ ਤਿੰਨ ਏ.ਈ.ਪੀ.ਐੱਸ. ਲੈਣ-ਦੇਣ ਮੁਫਤ ਹੋਣਗੇ, ਜਿਸ 'ਚ ਏ.ਈ.ਪੀ.ਐੱਸ. ਨਕਦ ਨਿਕਾਸੀ,ਏ.ਈ.ਪੀ.ਐੱਸ. ਨਕਦ ਜਮ੍ਹਾ ਅਤੇ ਏ.ਈ.ਪੀ.ਐੱਸ. ਮਿਨੀ ਸਟੇਟਮੈਂਟ ਸ਼ਾਮਲ ਹਨ। ਮੁਫਤ ਲੈਣ-ਦੇਣ ਤੋਂ ਬਾਅਦ, ਹਰੇਕ ਨਕਦ ਨਿਕਾਸੀ ਜਾਂ ਨਕਦ ਜਮ੍ਹਾ 'ਤੇ 20 ਰੁਪਏ ਅਤੇ ਜੀ.ਐੱਸ.ਟੀ. ਲੱਗੇਗਾ, ਜਦੋਂਕਿ ਇਕ ਮਿਨੀ ਸਟੇਟਮੈਂਟ ਲੈਣ-ਦੇਣ 'ਤੇ 5 ਰੁਪਏ ਅਤੇ ਜੀ.ਐੱਸ.ਟੀ ਲਾਗੂ ਹੋਵੇਗਾ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News