ਕਪਾਹ ਦੀ ਘੱਟ ਪੈਦਾਵਾਰ ਕਿਸਾਨਾਂ ਦੇ ਲਈ ਬਣੀ ਵੱਡੀ ਖੁਸ਼ੀ ਦੀ ਵਜ੍ਹਾ, ਜਾਣੋ ਪੂਰਾ ਮਾਮਲਾ

Friday, Jan 21, 2022 - 04:43 PM (IST)

ਕਪਾਹ ਦੀ ਘੱਟ ਪੈਦਾਵਾਰ ਕਿਸਾਨਾਂ ਦੇ ਲਈ ਬਣੀ ਵੱਡੀ ਖੁਸ਼ੀ ਦੀ ਵਜ੍ਹਾ, ਜਾਣੋ ਪੂਰਾ ਮਾਮਲਾ

ਸਿਰਸਾ- ਬਹੁਤ ਜ਼ਿਆਦਾ ਮੀਂਹ ਅਤੇ ਪਿੰਕ ਬਾਲਵਰਮ ਦੇ ਹਮਲੇ ਦੇ ਕਾਰਨ ਇਸ ਵਾਰ ਕਪਾਹ ਦੀ ਪੈਦਾਵਾਰ 'ਤੇ ਵਿਆਪਕ ਅਸਰ ਪੈਂਦਾ ਹੈ। ਕਪਾਹ ਦੀ ਉਪਜ ਕਾਫੀ ਘੱਟ ਰਹਿ ਗਈ ਹੈ। ਇਕ ਪਾਸੇ ਪੈਦਾਵਾਰ 'ਚ ਆਈ ਕਮੀ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਹੈ ਤਾਂ ਦੂਜੇ ਪਾਸੇ ਵਧੀਆਂ ਹੋਈਆਂ ਕੀਮਤਾਂ ਦੇ ਕਾਰਨ ਉਨ੍ਹਾਂ ਦੇ ਕੋਲ ਖੁਸ਼ ਹੋਣ ਦੇ ਮੌਕੇ ਵੀ ਹਨ। ਦਰਅਸਲ ਘੱਟ ਪੈਦਾਵਾਰ ਹੋਣ ਦੀ ਵਜ੍ਹਾ ਨਾਲ ਕਪਾਹ ਦੀ ਕੀਮਤ ਕਾਫੀ ਵੱਧ ਗਈ ਹੈ। ਵਰਤਮਾਨ 'ਚ ਕਪਾਹ ਦੀ ਫਸਲ ਘੱਟੋ ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਤੋਂ 60 ਫੀਸਦੀ ਜ਼ਿਆਦਾ ਦੇ ਭਾਅ 'ਤੇ ਵਿਕ ਰਹੀ ਹੈ। 
ਘੱਟ ਪੈਦਾਵਾਰ ਅਤੇ ਕਪਾਅ ਖਰੀਦ 'ਚ ਨਿੱਜੀ ਖਿਡਾਰੀਆਂ ਦੇ ਪ੍ਰਵੇਸ਼ ਨੇ ਸਥਿਤੀ ਨੂੰ ਕਿਸਾਨਾਂ ਦੇ ਪੱਥ 'ਚ ਲਿਆ ਦਿੱਤਾ ਹੈ। ਹਰਿਆਣਾ ਦੇ ਸਿਰਸਾ ਜ਼ਿਲ੍ਹੇ 'ਚ ਵਪਾਰੀ 9700 ਰੁਪਏ ਪ੍ਰਤੀ ਕਵਿੰਟਲ ਦੇ ਭਾਅ 'ਤੇ ਕਪਾਹ ਖਰੀਦ ਰਹੇ ਹਨ। ਕਿਸਾਨਾਂ ਨੂੰ ਉਮੀਦ ਹੈ ਕਿ ਕੀਮਤਾਂ 'ਚ ਅਜੇ ਹੋਰ ਵਾਧਾ ਹੋਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਬਾਰਿਸ਼ ਅਤੇ ਪਿੰਕ ਬਾਲਵਰਮ ਦੇ ਹਮਲੇ ਨਾਲ ਹੋਏ ਨੁਕਸਾਨ ਨੂੰ ਅਸੀਂ ਵਧੀਆਂ ਹੋਈਆਂ ਕੀਮਤਾਂ ਨਾਲ ਘੱਟ ਕਰ ਰਹੇ ਹਨ।
ਕੌਮਾਂਤਰੀ ਬਾਜ਼ਾਰ 'ਚ ਵੀ ਵਧੀ ਹੈ ਕਪਾਹ ਦੀ ਕੀਮਤ
ਕਾਟਨ ਕਾਰਪੋਰੇਸ਼ਨ ਆਫ ਇੰਡੀਆ (ਸੀ.ਸੀ.ਏ) ਦੇ ਇਕ ਅਧਿਕਾਰੀ ਮੋਹਿਤ ਸ਼ਰਮਾ ਨੇ ਦਿ ਟ੍ਰਿਬਿਊਨ ਨੂੰ ਕਿਹਾ ਕਿ ਪਿਛਲੇ ਸਾਲ ਸਤੰਬਰ 'ਚ ਬੇਮੌਸਮ ਬਾਰਿਸ਼ ਅਤੇ ਉਸ ਦੇ ਪਵਾਦ ਪਿੰਕ ਬਾਲਵਰਮ ਦੇ ਹਮਲੇ ਨੇ ਨਾ ਸਿਰਫ ਉਪਜ ਨੂੰ ਪ੍ਰਭਾਵਿਤ ਕੀਤਾ ਹੈ ਸਗੋਂ ਫਸਲ ਦੀ ਗੁਣਵੱਤਾ ਵੀ ਪ੍ਰਭਾਵਿਤ ਹੋਈ ਹੈ। 
ਉਨ੍ਹਾਂ ਨੇ ਕਿਹਾ ਹੈ ਕਿ ਘੱਟ ਪੈਦਾਵਾਰ ਦੇ ਨਾਲ ਹੀ ਕੌਮਾਂਤਰੀ ਬਾਜ਼ਾਰ ਦੀਆਂ ਕੀਮਤਾਂ ਵੀ ਕਿਸਾਨਾਂ ਦੇ ਨਾਲ ਹਨ। ਵਰਤਮਾਨ 'ਚ ਵਿਦੇਸ਼ੀ ਬਾਜ਼ਾਰਾਂ 'ਚ ਕਪਾਹ ਦਾ ਭਾਅ ਕਾਫੀ ਜ਼ਿਆਦਾ ਹੈ, ਜਿਸ ਦਾ ਅਸਰ ਸਥਾਨਕ ਬਾਜ਼ਾਰਾਂ 'ਤੇ ਪੈ ਰਿਹਾ ਹੈ। ਮੋਹਿਤ ਸ਼ਰਮਾ ਨੇ ਕਿਹਾ ਕਿ ਸੀ.ਸੀ.ਆਈ. ਨੇ ਇਸ ਵਾਰ ਅਜੇ ਤੱਕ ਕਪਾਹ ਦੀ ਖਰੀਦ ਨਹੀਂ ਕੀਤੀ ਹੈ। ਹਾਲਾਂਕਿ ਅਸੀਂ ਇਸ ਦੇ ਲਈ ਤਿਆਰ ਸੀ।
50 ਤੋਂ 70 ਫੀਸਦੀ ਫਸਲ ਹੋ ਗਈ ਸੀ ਬਰਬਾਦ
ਸੀ.ਸੀ.ਆਈ. ਦੇ ਅਧਿਕਾਰੀ ਨੇ ਦੱਸਿਆ ਕਿ ਅਜੇ ਕਪਾਅ ਦੀ ਕੀਮਤ ਸਰਕਾਰ ਵਲੋਂ ਤੈਅ ਐੱਮ.ਐੱਸ.ਪੀ. ਤੋਂ ਕਾਫੀ ਜ਼ਿਆਦਾ ਹੈ। ਇਹ ਕਾਰਨ ਹੈ ਕਿ ਕਿਸਾਨ ਸਾਨੂੰ ਪੈਦਾਵਾਰ ਦੀ ਵਿੱਕਰੀ ਨਹੀਂ ਕਰ ਰਹੇ ਹਨ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਫਸਲ ਦੀ ਗੁਣਵੱਤਾ ਦੇ ਆਧਾਰ 'ਤੇ ਕਪਾਹ 9000 ਤੋਂ 9700 ਰੁਪਏ ਪ੍ਰਤੀ ਕਵਿੰਟਲ ਦੇ ਭਾਅ 'ਤੇ ਵਿਕ ਰਹੀ ਹੈ। 
ਬਾਜ਼ਾਰ ਮਾਹਿਰਾਂ ਨੇ ਕਿਹਾ ਕਿ ਫਸਲ ਦਾ ਮੌਸਮ ਲਗਭਗ ਖਤਮ ਹੋ ਚੁੱਕਾ ਹੈ। ਪਿਛਲੇ ਸਾਲ 22.76 ਲੱਖ ਕਵਿੰਟਲ ਦੀ ਤੁਲਨਾ 'ਚ ਸਿਰਸਾ ਜ਼ਿਲ੍ਹੇ ਦੇ ਵੱਖ-ਵੱਖ ਬਾਜ਼ਾਰਾਂ 'ਚ ਹੁਣ ਤੱਕ ਸਿਰਫ 16.36 ਲੱਖ ਕਵਿੰਟਲ ਕਪਾਹ ਦੀ ਆਵਕ ਹੋਈ ਹੈ। ਇਕ ਖੇਤੀਬਾੜੀ ਅਧਿਕਾਰੀ ਨੇ ਕਿਹਾ ਕਿ ਹਰਿਆਣਾ 'ਚ ਇਸ ਸੀਜ਼ਨ 'ਚ ਲਗਭਗ 14.78 ਲੱਖ ਏਕੜ 'ਚ ਕਪਾਹ ਦੀ ਖੇਤੀ ਹੋਈ, ਜਿਸ 'ਚ ਸਿਰਸਾ 'ਚ 5 ਲੱਖ ਏਕੜ ਜ਼ਮੀਨ ਸ਼ਾਮਲ ਹੈ। ਇਕ ਗਿਰਦਾਵਰੀ ਰਿਪੋਰਟ 'ਚ ਉਲੇਖ ਕੀਤਾ ਗਿਆ ਸੀ ਕਿ ਬਾਰਿਸ਼ ਅਤੇ ਪਿੰਕ ਬਾਲਵਰਮ ਦੇ ਹਮਲੇ ਦੇ ਕਾਰਨ ਲਗਭਗ 50 ਤੋਂ 70 ਫੀਸਦੀ ਫਸਲ ਬਰਬਾਦ ਹੋ ਗਈ ਸੀ। 


author

Aarti dhillon

Content Editor

Related News