ਭਾਰਤੀ ਏਅਰਲਾਈਨ ਉਦਯੋਗ ਦਾ ਨੁਕਸਾਨ ਚਾਲੂ ਵਿੱਤੀ ਸਾਲ ਘਟ ਕੇ ਰਹਿ ਜਾਵੇਗਾ 5,000 ਕਰੋੜ ਰੁਪਏ : ICRA

Tuesday, Dec 19, 2023 - 04:47 PM (IST)

ਭਾਰਤੀ ਏਅਰਲਾਈਨ ਉਦਯੋਗ ਦਾ ਨੁਕਸਾਨ ਚਾਲੂ ਵਿੱਤੀ ਸਾਲ ਘਟ ਕੇ ਰਹਿ ਜਾਵੇਗਾ 5,000 ਕਰੋੜ ਰੁਪਏ : ICRA

ਮੁੰਬਈ (ਭਾਸ਼ਾ) - ਭਾਰਤੀ ਏਅਰਲਾਈਨ ਉਦਯੋਗ ਦਾ ਚਾਲੂ ਵਿੱਤੀ ਸਾਲ ਵਿੱਚ ਸ਼ੁੱਭ ਨੁਕਸਾਨ ਪਿਛਲੇ ਸਾਲ ਦੇ 17,000-17,500 ਕਰੋੜ ਰੁਪਏ ਤੋਂ ਘੱਟ ਕੇ 3000-5000 ਕਰੋੜ ਰਹਿਣ ਦੀ ਉਮੀਦ ਹੈ। ਕ੍ਰੈਡਿਟ ਰੇਟਿੰਗ ਏਜੰਸੀ ਆਈਸੀਆਰਏ ਨੇ ਮੰਗਲਵਾਰ ਨੂੰ ਇਹ ਅਨੁਮਾਨ ਜਤਾਇਆ। ਇਕਰਾ ਰੇਟਿੰਗਸ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਯਾਤਰੀਆਂ ਦੀ ਗਿਣਤੀ ਵਿੱਚ ਵਾਧਾ, ਬਿਹਤਰ ਉਪਜ ਅਤੇ ਸਥਿਰ ਲਾਗਤ ਦ੍ਰਿਸ਼ਟੀਕੋਣ ਨੇ ਭਾਰਤੀ ਏਅਰਲਾਈਨਜ਼ ਲਈ ਸਥਿਤੀ ਕਾਫ਼ੀ ਹੱਦ ਤਕ ਅਨੁਕੂਲ ਬਣਾ ਦਿੱਤੀ ਹੈ। ਇਸ ਦੇ ਦਮ 'ਤੇ ਹਵਾਬਾਜ਼ੀ ਕੰਪਨੀਆਂ ਨੂੰ ਆਪਣੇ ਸ਼ੁੱਧ ਘਾਟੇ ਨੂੰ ਕਾਫ਼ੀ ਹੱਦ ਤੱਕ ਘੱਟ ਕਰਨ ਵਿਚ ਮਦਦ ਮਿਲੇਗੀ।

ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਗਿਰਾਵਟ, ਜਾਣੋ ਅੱਜ ਕਿੰਨਾ ਸਸਤਾ ਹੋਇਆ 10 ਗ੍ਰਾਮ ਸੋਨਾ

ਇਸ ਦੇ ਨਾਲ ਹੀ ਇਕਰਾ ਨੇ ਕਿਹਾ ਕਿ ਵਿੱਤੀ ਸਾਲ 2023-24 ਅਤੇ ਅਗਲੇ ਸਾਲ ਵਿੱਤੀ ਸਾਲ ਵਿੱਚ ਘਰੇਲੂ ਹਵਾਈ ਯਾਤਰੀਆਂ ਦੀ ਆਵਾਜਾਈ ਅੱਠ ਤੋਂ 13 ਫ਼ੀਸਦੀ ਦੀ ਦਰ ਨਾਲ ਵਧਣ ਦੀ ਸੰਭਾਵਨਾ ਹੈ। ਰੇਟਿੰਗ ਏਜੰਸੀ ਮੁਤਾਬਕ ਵਿੱਤੀ ਸਾਲ 2022-23 ਵਿਚ ਆਏ ਤੇਜ਼ ਸੁਧਾਰ ਤੋਂ ਬਾਅਦ ਚਾਲੂ ਵਿੱਤੀ ਸਾਲ ਵਿਚ ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ 15-15.5 ਕਰੋੜ ਤੱਕ ਪਹੁੰਚ ਜਾਵੇਗੀ।

ਇਹ ਵੀ ਪੜ੍ਹੋ - ਪੂਲ ’ਚ ਡੁੱਬਣ ਵਾਲੇ ਮ੍ਰਿਤਕਾਂ ਦੇ ਮਾਤਾ-ਪਿਤਾ ਨੂੰ ਐਡਵੈਂਚਰ ਰਿਜ਼ਾਰਟ ਦੇਵੇਗਾ 1.99 ਕਰੋੜ ਦਾ ਮੁਆਵਜ਼ਾ

ਇਸ ਤੋਂ ਪਹਿਲਾਂ ਵਿੱਤੀ ਸਾਲ 2019-20 ਵਿੱਚ ਇਹ ਸੰਖਿਆ 14.12 ਕਰੋੜ ਸੀ। ਆਈਸੀਆਰਏ ਦੇ ਉਪ-ਚੇਅਰਮੈਨ ਅਤੇ ਕਾਰਪੋਰੇਟ ਰੇਟਿੰਗ ਦੇ ਮੁਖੀ ਸੁਪ੍ਰਿਓ ਬੈਨਰਜੀ ਨੇ ਕਿਹਾ ਕਿ ਵਿੱਤੀ ਸਾਲ 2022-24 ਵਿੱਚ ਹਵਾਬਾਜ਼ੀ ਉਦਯੋਗ ਦਾ ਸ਼ੁੱਧ ਘਾਟਾ ਘਟ ਕੇ 30-50 ਅਰਬ ਰੁਪਏ ਰਹਿ ਜਾਵੇਗਾ, ਜੋ ਪਿਛਲੇ ਵਿੱਤੀ ਸਾਲ ਵਿੱਚ 17-17.5 ਅਰਬ ਰੁਪਏ ਰਹਿਣ ਦਾ ਅਨੁਮਾਨ ਹੈ। ਅਗਲੇ ਵਿੱਤੀ ਸਾਲ ਵਿੱਚ ਵੀ ਤੇਜ਼ੀ ਦਾ ਸਿਲਸਿਲਾ ਬਣੇ ਰਹਿਣ ਦੀ ਉਮੀਦ ਹੈ। 

ਇਹ ਵੀ ਪੜ੍ਹੋ - ਦੁਬਈ ਹੋਟਲ ’ਚ ਸੈਲਾਨੀ ਨੂੰ ਨਹੀਂ ਮਿਲਿਆ ਨਾਸ਼ਤਾ, ‘ਮੇਕ ਮਾਈ ਟ੍ਰਿਪ’ ਨੂੰ ਦੇਣਾ ਹੋਵੇਗਾ ਮੁਆਵਜ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News