ਫੂਡਪਾਂਡਾ ਦਾ ਨੁਕਸਾਨ 2018-19 ''ਚ ਵਧ ਕੇ 756.4 ਕਰੋੜ ''ਤੇ ਪਹੁੰਚਿਆ
Wednesday, Dec 25, 2019 - 10:13 AM (IST)

ਨਵੀਂ ਦਿੱਲੀ—ਐਪ ਰਾਹੀਂ ਖਾਣਾ ਬੁਕਿੰਗ ਅਤੇ ਘਰਾਂ ਤੱਕ ਪਹੁੰਚਾਉਣ ਦੀ ਸੁਵਿਧਾ ਦੇਣ ਵਾਲੀ ਫੂਡਪਾਂਡਾ ਨੂੰ 2018-19 'ਚ ਪਿਛਲੇ ਸਾਲ ਦੇ ਮੁਕਾਬਲੇ ਨੁਕਸਾਨ ਵਧ ਕੇ 756.42 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। ਫੂਡਪਾਂਡਾ ਐਪ ਦੇ ਰਾਹੀਂ ਵਾਹਨ ਬੁੱਕ ਕਰਨ ਦੀ ਸੇਵਾ ਦੇਣ ਵਾਲੀ ਕੰਪਨੀ ਓਲਾ ਦੀ ਇਕਾਈ ਹੈ। ਕਾਰਪੋਰੇਟ ਕਾਰਜ ਮੰਤਰਾਲੇ ਦੇ ਕੋਲ ਜਮ੍ਹਾ ਦਸਤਾਵੇਜ਼ ਦੇ ਅਨੁਸਾਰ ਫੂਡ ਪਾਂਡਾ ਦਾ ਸੰਚਾਲਨ ਕਰਨ ਵਾਲੀ ਪੀਸੇਸ ਈ-ਸਰਵਿਸੇਜ਼ ਨੂੰ 2017-18 'ਚ 227.95 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਬਾਜ਼ਾਰ ਸੂਚਨਾ ਦੇਣ ਵਾਲੀ ਫਰਮ ਟਾਫਲਰ ਨੇ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ ਸੰਚਾਲਨ ਅਤੇ ਹੋਰ ਸਰੋਤ ਨਾਲ ਆਮਦਨ 12.2 ਫੀਸਦੀ ਵਧ ਕੇ 81.77 ਕਰੋੜ ਰੁਪਏ ਰਹੀ ਜੋ ਇਸ ਤੋਂ ਪਹਿਲਾਂ ਵਿੱਤੀ ਸਾਲ 'ਚ 72.84 ਕਰੋੜ ਰੁਪਏ ਸੀ। ਕੰਪਨੀ ਦਾ ਕਹਿਣਾ ਹੈ ਕਿ ਪ੍ਰਬੰਧਨ ਕੰਪਨੀ ਦੀ ਸਮੂਚੇ ਕੰਮਕਾਜ ਨੂੰ ਦਰੁੱਸਤ ਕਰ ਰਿਹਾ ਹੈ ਅਤੇ ਖਾਧ ਵਿਨਿਰਮਾਣ ਅਤੇ ਪ੍ਰੋਸੈਸਿੰਗ ਦੇ ਖੇਤਰ 'ਚ ਅਗਲੀ ਸਥਿਤੀ 'ਚ ਆਉਣ 'ਤੇ ਧਿਆਨ ਦੇ ਰਿਹਾ ਹੈ। ਇਸ ਲਈ ਕੰਪਨੀ ਨੇ ਆਪਣੀ ਰਸੋਈ ਨੂੰ ਅਤਿਆਧੁਨਿਕ ਬਣਾਇਆ ਗਿਆ ਹੈ ਅਤੇ ਖਾਣ-ਪੀਣ ਦੇ ਵੱਖ-ਵੱਖ ਖੇਤਰਾਂ 'ਚ ਨਵੇਂ ਬ੍ਰਾਂਡ ਜਾਰੀ ਕੀਤੇ ਹਨ।