ਭਾਰਤ ’ਚ FPI ਪ੍ਰਵਾਹ ਲਈ ਲਾਂਗ-ਟਰਮ ਆਊਟਲੁੱਕ ਹਾਂ-ਪੱਖੀ : ਵਿਸ਼ਲੇਸ਼ਕ
Sunday, May 25, 2025 - 11:27 AM (IST)

ਨਵੀਂ ਦਿੱਲੀ (ਅਨਸ) - ਵਿਸ਼ਲੇਸ਼ਕਾਂ ਨੇ ਕਿਹਾ ਕਿ ਗਲੋਬਲ ਰਾਜਨੀਤਕ ਘਟਨਾਚੱਕਰਾਂ ਕਾਰਨ ਛੋਟੀ ਮਿਆਦ ਦੀਆਂ ਬੇ-ਭਰੋਸਗੀਆਂ ਬਣੀਆਂ ਰਹਿ ਸਕਦੀਆਂ ਹਨ ਪਰ ਭਾਰਤ ’ਚ ਵਿਦੇਸੀ ਪੋਰਟਫੋਲੀਓ ਨਿਵੇਸ਼ਕ (ਐੱਫ. ਪੀ. ਆਈ.) ਪ੍ਰਵਾਹ ਲਈ ਲਾਂਗ-ਟਰਮ ਆਊਟਲੁਕ ਹਾਂ-ਪੱਖੀ ਬਣਿਆ ਹੋਇਆ ਹੈ।
ਕੁਐਸਟ ਇਨਵੈਸਟਮੈਂਟ ਐਡਵਾਈਜ਼ਰਜ਼ ਦੇ ਰਿਸਰਚ ਹੈੱਡ ਅਤੇ ਪੋਰਟਫੋਲੀਓ ਮੈਨੇਜਰ ਸੌਰਭ ਪਟਵਾ ਨੇ ਕਿਹਾ ਕਿ ਅਜਿਹਾ ਉਦੋਂ ਹੋਵੇਗਾ, ਜਦੋਂ ਕਾਰਪੋਰੇਟ ਕਮਾਈ ਮੌਜੂਦਾ ਬਾਜ਼ਾਰ ਮੁਲਾਂਕਣ ਦੇ ਬਰਾਬਰ ਹੋਵੇਗੀ, ਜਿਸ ਨਾਲ ਨਿਵੇਸ਼ਕਾਂ ਦਾ ਵਿਸ਼ਵਾਸ ਵਧੇਗਾ ਅਤੇ ਲਗਾਤਾਰ ਪੂੰਜੀ ਪ੍ਰਵਾਹ ਨੂੰ ਉਚਿਤ ਠਹਿਰਾਇਆ ਜਾ ਸਕੇਗਾ।
ਇਹ ਵੀ ਪੜ੍ਹੋ : LIC ਨੇ ਬਣਾਇਆ ਗਿੰਨੀਜ਼ ਵਰਲਡ ਰਿਕਾਰਡ; ਦੇਸ਼ ਭਰ ਦੇ 4,52,839 ਏਜੰਟਾਂ ਨੇ ਮਿਲ ਕੇ ਰਚਿਆ ਇਤਿਹਾਸ
ਇਤਿਹਾਸ ਦੱਸਦਾ ਹੈ ਕਿ ਤੇਜ਼ ਐੱਫ. ਪੀ. ਆਈ. ਬਿਕਵਾਲੀ ਦੇ ਦੌਰ ਤੋਂ ਬਾਅਦ ਅਕਸਰ ਮਜ਼ਬੂਤ ਉਛਾਲ ਆਉਂਦਾ ਹੈ। ਹਾਲ ਦੇ ਹਫਤਿਆਂ ’ਚ ਨਵੇਂ ਸਿਰਿਓਂ ਰੁਚੀ ਦੇ ਸ਼ੁਰੂਆਤੀ ਸੰਕੇਤ ਸਾਹਮਣੇ ਆਏ ਹਨ, ਜੋ ਸੰਭਾਵੀ ਆਸ਼ਾਵਾਦ ਦਾ ਸੰਕੇਤ ਦਿੰਦੇ ਹਨ। ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਵਧਦੀਆਂ ਪ੍ਰਮੁੱਖ ਅਰਥਵਿਵਸਥਾਵਾਂ ’ਚੋਂ ਇਕ ਦੇ ਰੂਪ ’ਚ ਭਾਰਤ ਦੀ ਸਥਿਤੀ ਗਲੋਬਲ ਨਿਵੇਸ਼ਕਾਂ ਲਈ ਇਕ ਪ੍ਰਮੁੱਖ ਖਿੱਚ ਬਣੀ ਹੋਈ ਹੈ।
ਇਹ ਵੀ ਪੜ੍ਹੋ : ਫਲਾਈਟ ਦੇ ਟੇਕਆਫ-ਲੈਂਡਿੰਗ ਦੇ ਸਮੇਂ ਬਾਰੀਆਂ ਦੇ ਸ਼ੈੱਡਜ਼ ਬੰਦ ਰੱਖਣ ਦੇ ਹੁਕਮ,ਫੋਟੋਗ੍ਰਾਫੀ-ਵੀਡੀਓਗ੍ਰਾਫੀ ’ਤੇ ਪਾਬੰਦੀ
ਬਾਜ਼ਾਰ ਮਾਹਿਰਾਂ ਅਨੁਸਾਰ ਪਿਛਲੇ ਕੁਝ ਦਿਨਾਂ ’ਚ ਭਾਰੀ ਐੱਫ. ਆਈ. ਆਈ. ਬਿਕਵਾਲੀ ਦੇ ਬਾਵਜੂਦ ਭਾਰਤੀ ਬਾਜ਼ਾਰ ਨੇ ਮਜ਼ਬੂਤੀ ਵਿਖਾਈ, ਜਿਸ ਨੂੰ ਘਰੇਲੂ ਸੰਸਥਾਗਤ ਨਿਵੇਸ਼ਕਾਂ (ਡੀ. ਆਈ. ਆਈ.) ਅਤੇ ਪ੍ਰਚੂਨ ਹਿੱਸੇਦਾਰਾਂ ਦੀ ਮਜ਼ਬੂਤ ਖਰੀਦ ਦਾ ਸਮਰਥਨ ਮਿਲਿਆ, ਜੋ ਭਾਰਤ ਦੇ ਲੰਮੀ ਮਿਆਦ ਦੇ ਵਿਕਾਸ ਦੀਆਂ ਸੰਭਾਵਨਾਵਾਂ ’ਚ ਲਗਾਤਾਰ ਵਿਸ਼ਵਾਸ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਨੈਸ਼ਨਲ ਬੈਂਕ ’ਚ ਵੱਡੀ ਠੱਗੀ ਪਰਦਾਫਾਸ਼, ਖਾਤੇ ’ਚੋਂ ਉਡਾਏ 24.40 ਲੱਖ ਰੁਪਏ
ਭਾਰਤ ’ਚ ਐੱਫ. ਪੀ. ਆਈ. ਪ੍ਰਵਾਹ ’ਚ ਹਾਲ ਦੀਆਂ ਤਿਮਾਹੀਆਂ ’ਚ ਆਊਟਫਲੋਅ ਵੇਖਿਆ ਗਿਆ ਹੈ, ਜੋ ਮੁੱਖ ਤੌਰ ’ਤੇ ਕਮਜ਼ੋਰ ਕਾਰਪੋਰੇਟ ਕਮਾਈ ਅਤੇ ਸ਼ਹਿਰੀ ਖਪਤ ’ਚ ਮੰਦੀ ਦੇ ਕਾਰਨ ਹੋਇਆ ਹੈ। ਇਨ੍ਹਾਂ ਘਰੇਲੂ ਚਿੰਤਾਵਾਂ ਨੂੰ ਗਲੋਬਲ ਚੁਣੌਤੀਆਂ ਨੇ ਹੋਰ ਵਧਾ ਦਿੱਤਾ ਹੈ, ਜਿਨ੍ਹਾਂ ’ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਟੈਰਿਫ ਵਰਗੇ ਸੰਭਾਵੀ ਨੀਤੀਗਤ ਬਦਲਾਵਾਂ ਕਾਰਨ ਮੱਠੀ ਆਰਥਕ ਰਫ਼ਤਾਰ ਦੇ ਖਦਸ਼ੇ, ਗਲੋਬਲ ਕਰੰਸੀਆਂ ’ਤੇ ਅਸਰ, ਬਾਂਡ ਬਾਜ਼ਾਰ ਅਤੇ ਵੱਡੀਆਂ ਗਲੋਬਲ ਕੰਪਨੀਆਂ ਦੇ ਫ਼ੈਸਲੇ ਲੈਣ ’ਚ ਦੇਰੀ ਸ਼ਾਮਲ ਹਨ।
ਇਹ ਵੀ ਪੜ੍ਹੋ : ਅਚਾਨਕ ਮਹਿੰਗਾ ਹੋ ਗਿਆ Gold, ਜਾਣੋ ਇਸ ਦਾ ਅਮਰੀਕਾ ਨਾਲ ਕੀ ਹੈ ਸਬੰਧ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8