ਲਾਕਡਾਊਨ 2 : ਬੈਂਕ ਅਤੇ ATM ਨੂੰ ਲੈ ਕੇ ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼

04/15/2020 7:36:14 PM

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦੇਸ਼ ਨੂੰ ਸੰਬੋਧਨ ਕਰਦਿਆਂ ਲਾਕਡਾਊਨ ਦੀ ਮਿਆਦ 3 ਮਈ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਸਰਕਾਰ ਵੱਲੋਂ ਲਾਕਡਾਊਨ ਨੂੰ ਲੈ ਕੇ ਨਵੀਂਆ ਗਾਈਡਲਾਈਨ ਜਾਰੀ ਕੀਤੀਆਂ ਹਨ।

ਇਸ ਗਾਈਡਲਾਈਨ ਦੇ ਤਹਿਤ 20 ਅਪ੍ਰੈਲ ਤੋਂ ਬਾਅਦ ਕੁਝ ਚੀਜ਼ਾਂ ਨੂੰ ਛੋਟ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.), ਬੈਂਕਾਂ, ਏ.ਟੀ.ਐੱਮ., ਪੂੰਜੀ ਅਤੇ ਕਰਜ਼ ਬਾਜ਼ਾਰਾਂ, ਬੀਮਾ ਕੰਪਨੀਆਂ ਪਹਿਲਾਂ ਵਾਂਗ ਆਪਣਾ ਕੰਮ ਜਾਰੀ ਰੱਖਣਗੀਆਂ। ਇਨ੍ਹਾਂ ਦਾ ਲਾਕਡਾਉਨ ਦੇ ਵਧੇ ਸਮੇਂ 'ਤੇ ਕੋਈ ਅਸਰ ਨਹੀਂ ਹੋਏਗਾ। ਮੰਤਰਾਲੇ ਦੇ ਦਿਸ਼ਾ ਨਿਰਦੇਸ਼ ਦੇ 7ਵੇਂ ਪੁਆਇੰਟ ਵਿਚ ਵਿੱਤੀ ਖੇਤਰ ਦਾ ਜ਼ਿਕਰ ਕੀਤਾ ਗਿਆ ਹੈ। ਇਸ ਵਿਚ 4 ਮੁੱਖ ਗੱਲਾਂ 'ਤੇ ਵਿਚਾਰ ਕੀਤਾ ਗਿਆ ਹੈ।

1. ਰਿਜ਼ਰਵ ਬੈਂਕ ਤੇ ਆਰਬੀਆਈ ਦੁਆਰਾ ਨਿਯਮਤ ਵਿੱਤੀ ਬਾਜ਼ਾਰਾਂ ਤੋਂ ਇਲਾਵਾ, NPCL, CCIL, ਭੁਗਤਾਨ ਪ੍ਰਣਾਲੀ ਦੇ ਸੰਚਾਲਕ ਅਤੇ ਸਟੈਂਡਅਲੋਨ ਪ੍ਰਾਇਮਰੀ ਡੀਲਰ ਪਹਿਲਾਂ ਵਾਂਗ ਹੀ ਆਪਣਾ ਕੰਮ ਕਰਦੇ ਰਹਿਣਗੇ।

2. ਬੈਂਕ ਸ਼ਾਖਾ, ਏ.ਟੀ.ਐਮ., ਡਾਕ ਸੇਵਾਵਾਂ ਵੀ ਪਹਿਲਾਂ ਵਾਂਗ ਜਾਰੀ ਰਹਿਣਗੀਆਂ, ਆਈ.ਟੀ. ਵਿਕਰੇਤਾ ਬੈਂਕਿੰਗ ਕਾਰਜਾਂ ਲਈ ਆਪਣਾ ਕੰਮ ਵੀ ਕਰਨਗੇ।

- ਇਸ ਦੇ ਨਾਲ ਹੀ ਡੀ.ਬੀ.ਟੀ. (ਡਾਇਰੈਕਟ ਬੈਨੀਫਿਟ ਟਰਾਂਸਫਰ) ਦਾ ਕੰਮ ਪੂਰਾ ਹੋਣ ਤੱਕ ਆਮ ਸਮੇਂ ਅਨੁਸਾਰ ਹੀ ਕੰਮ ਕੀਤਾ ਜਾਵੇਗਾ।

-ਸਥਾਨਕ ਪ੍ਰਸ਼ਾਸਨ ਬੈਂਕ ਬ੍ਰਾਂਚ ਵਿਚ ਲੋੜੀਂਦੇ ਸੁਰੱਖਿਆ ਕਰਮਚਾਰੀ ਮੁਹੱਈਆ ਕਰਵਾਏਗਾ। ਇਸ ਤੋਂ ਇਲਾਵਾ, ਬੈਂਕ ਸ਼ਾਖਾਵਾਂ ਵਿਚ ਸਮਾਜਿਕ ਦੂਰੀ ਦਾ ਵੀ ਧਿਆਨ ਰੱਖਿਆ ਜਾਵੇਗਾ।

3. ਸੇਬੀ, ਪੂੰਜੀ ਅਤੇ ਡੇਟ ਮਾਰਕੀਟ ਦਾ ਕੰਮ ਵੀ ਪਹਿਲਾਂ ਵਾਂਗ ਜਾਰੀ ਰਹੇਗਾ।

4. ਆਈਆਰਡੀਏ ਅਤੇ ਬੀਮਾ ਕੰਪਨੀਆਂ ਦਾ ਕੰਮ ਵੀ ਪਹਿਲਾਂ ਵਾਂਗ ਜਾਰੀ ਰਹੇਗਾ।

ਇਹ ਵੀ ਦੇਖੋ : ESIC ਦੇ ਲਾਭਪਾਤਰਾਂਂ ਲਈ ਵੱਡੀ ਰਾਹਤ, ਲਾਕਡਾਊਨ ਦੀ ਮਿਆਦ ਦੌਰਾਨ ਦਵਾਈ ਖਰੀਦਣੀ ਹੋਵੇਗੀ ਸੌਖੀ

ਇਹ ਨਿਯਮ ਸਿਰਫ ਉਨ੍ਹਾਂ ਖੇਤਰਾਂ ਵਿਚ ਲਾਗੂ ਹੋਣਗੇ ਜਿਹੜੇ ਇਲਾਕਿਆਂ ਨੂੰ ਹਾਟਸਪੌਟ ਨਹੀਂ ਘੋਸ਼ਿਤ ਕੀਤਾ ਗਿਆ ਹੈ। ਜੇਕਰ 20 ਅਪ੍ਰੈਲ ਤੋਂ ਬਾਅਦ ਕਿਸੇ ਖੇਤਰ ਨੂੰ ਹਾਟਸਪੌਟ ਐਲਾਨ ਕਰ ਦਿੱਤਾ ਜਾਂਦਾ ਹੈ, ਤਾਂ ਬੈਂਕਿੰਗ ਕਾਰਜ ਪ੍ਰਭਾਵਿਤ ਹੋ ਸਕਦੇ ਹਨ। ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਨੇ 20 ਅਪ੍ਰੈਲ ਤੋਂ ਸ਼ਰਤਾਂ ਨਾਲ ਖੇਤੀਬਾੜੀ, ਮੱਛੀ ਪਾਲਣ ਨਾਲ ਜੁੜੇ ਕਾਰੋਬਾਰ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ।

 


 


Harinder Kaur

Content Editor

Related News