ਲਾਕਡਾਊਨ ’ਚ ਨੌਕਰੀ ਗੁਆਉਣ ਤੋਂ ਬਾਅਦ 22 ਫੀਸਦੀ ਔਰਤਾਂ ਹੁਣ ਵੀ ਹਨ ਬੇਰੁਜ਼ਗਾਰ

Friday, Jan 29, 2021 - 12:24 PM (IST)

ਲਾਕਡਾਊਨ ’ਚ ਨੌਕਰੀ ਗੁਆਉਣ ਤੋਂ ਬਾਅਦ 22 ਫੀਸਦੀ ਔਰਤਾਂ ਹੁਣ ਵੀ ਹਨ ਬੇਰੁਜ਼ਗਾਰ

ਨਵੀਂ ਦਿੱਲੀ– ਦੇਸ਼ ’ਚ ਕੋਰੋਨਾ ਕਾਰਣ ਲੱਖਾਂ ਲੋਕ ਬੇਰੋਜ਼ਗਾਰ ਹੋ ਗਏ। ਲਾਕਡਾਊਨ ਦੌਰਾਨ ਵੱਡੀ ਗਿਣਤੀ ’ਚ ਕੰਪਨੀਆਂ ਨੇ ਲੋਕਾਂ ਨੂੰ ਕੰਮ ਤੋਂ ਕੱਢਿਆ। ਹੁਣ ਸਥਿਤੀ ਪਹਿਲਾਂ ਤੋਂ ਬਿਹਤਰ ਜ਼ਰੂਰ ਹੋ ਰਹੀ ਹੈ ਪਰ ਨੌਕਰੀਆਂ ਦੀ ਸਥਿਤੀ ’ਚ ਬਹੁਤਾ ਸੁਧਾਰ ਨਹੀਂ ਆ ਰਿਹਾ ਹੈ। ਅਜੀਜ ਪ੍ਰੇਮਜੀ ਯੂਨੀਵਰਸਿਟੀ ਨੇ ਆਪਣੀ ਇਕ ਰਿਸਰਚ ’ਚ ਦੱਸਿਆ ਕਿ ਭਾਂਵੇ ਹੀ ਲਾਕਡਾਊਨ ਦੇਸ਼ ਤੋਂ ਹਟਾ ਦਿੱਤਾ ਗਿਆ ਹੋਵੇ ਪਰ ਅਕਤੂਬਰ ਤੋਂ ਦਸੰਬਰ ਦਰਮਿਆਨ ਕਰੀਬ 22 ਫੀਸਦੀ ਔਰਤਾਂ ਨੌਕਰੀ ਤੋਂ ਬਾਹਰ ਰਹੀਆਂ। ਯਾਨੀ 22 ਫੀਸਦੀ ਔਰਤਾਂ ਹੁਣ ਵੀ ਬੇਰੁਜ਼ਗਾਰ ਹਨ। ਲਾਕਡਾਊਨ ਦੌਰਾਨ ਕਰੀਬ 70 ਫੀਸਦੀ ਮਰਦ ਅਤੇ ਔਰਤਾਂ ਨੂੰ ਨੌਕਰੀ ਗੁਆਉਣੀ ਪਈ ਸੀ। ਰਿਕਵਰੀ ਦੇ ਮਾਮਲੇ ’ਚ ਅਕਤੂਬਰ ਤੋਂ ਦਸੰਬਰ ਦਰਮਿਆਨ ਸਿਰਫ 15 ਫੀਸਦੀ ਮਰਦ ਹੀ ਨੌਕਰੀ ਤੋਂ ਬਾਹਰ ਰਹੇ।

ਇਨਫਾਰਮਲ ਸੈਕਟਰ ’ਚ ਕੰਮ ਕਰਨ ਵਾਲੀਆਂ ਔਰਤਾਂ ਦੇ ਉੱਪਰ ਉਨ੍ਹਾਂ ਦੀ ਸ਼ਿਫਟ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ। ਜੇ ਹੁਣ ਵੀ 22 ਫੀਸਦੀ ਔਰਤਾਂ ਨੂੰ ਕੋਈ ਨਵੀਂ ਨੌਕਰੀ ਨਹੀਂ ਮਿਲੀ ਹੈ ਤਾਂ ਇਸ ਨਾਲ ਸਪੱਸ਼ਟ ਹੁੰਦਾ ਹੈ ਕਿ ਮਰਦਾਂ ਨਾਲੋਂ ਔਰਤਾਂ ਦਾ ਰਿਕਵਰੀ ਰੇਟ ਸਲੋ ਹੈ। ਸਰਵੇਖਣ ’ਚ ਕਿਹਾ ਗਿਆ ਹੈ ਕਿ ਮਰਦਾਂ ਨਾਲੋਂ ਘੱਟ ਔਰਤਾਂ ਮੁੜ ਨੌਕਰੀ ਲੱਭਣ ’ਚ ਸਫਲ ਰਹੀਆਂ। ਇਨਫਾਰਮਲ ਸੈਕਟਰ ’ਚ ਕੰਮ ਕਰਨ ਵਾਲੀਆਂ 17ਫੀਸਦੀ ਔਰਤਾਂ ਨੌਕਰੀ ਜਾਣ ਤੋਂ ਬਾਅਦ ਕੋਈ ਵੀ ਪੈਸਾ ਵਸੂਲਣ ’ਚ ਅਸਫਲ ਰਹੀਆਂ ਸਨ ਜਦੋਂ ਕਿ 11 ਫੀਸਦੀ ਮਰਦਾਂ ਨੂੰ ਕੋਈ ਵੀ ਪੈਸਾ ਨਹੀਂ ਮਿਲਿਆ।

ਸ਼ਹਿਰਾਂ ’ਚ ਵੀ ‘ਮਨਰੇਗਾ’ ਦੀ ਮੰਗ ਵਧੀ
ਲਾਕਡਾਊਨ ਲੱਗਣ ਤੋਂ ਬਾਅਦ ਸਭ ਤੋਂ ਜ਼ਿਆਦਾ ਸ਼ਹਿਰੀ ਜਨਜੀਵਨ ਪ੍ਰਭਾਵਿਤ ਹੋਇਆ ਹੈ। ਸਰਵੇਖਣ ’ਚ ਕਿਹਾ ਗਿਆ ਹੈ ਕਿ 98 ਫੀਸਦੀ ਲੋਕਾਂ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਹੋਰ ਕੰਮ ਮਿਲੇ ਤਾਂ ਉਹ ਉਸ ਨੂੰ ਪੂਰਾ ਕਰਨਾ ਚਾਹੁਣਗੇ ਜਦੋਂ ਕਿ ਸਰਵੇਖਣ ’ਚ ਸ਼ਾਮਲ 67 ਫੀਸਦੀ ਲੋਕ ਮਨਰੇਗਾ ਵਰਗੀ ਕਿਸੇ ਯੋਜਨਾ ਨੂੰ ਸ਼ਹਿਰਾਂ ’ਚ ਸ਼ੁਰੂ ਕਰਨ ਦੇ ਪੱਖ ’ਚ ਨਜ਼ਰ ਆਏ। ਸਰਵੇਖਣ ਮੁਤਾਬਕ ਸ਼ਹਿਰੀ ਭਾਰਤ ’ਚ ਰਹਿੰਦੇ 27 ਫੀਸਦੀ ਲੋਕ ਹੁਣ ਵੀ ਕਿਸੇ ਨੌਕਰੀ ਤੋਂ ਬਾਹਰ ਹਨ ਜਦੋਂ ਕਿ ਗ੍ਰਾਮੀਣ ਭਾਰਤ ’ਚ ਸਿਰਫ 14 ਫੀਸਦੀ ਲੋਕ ਹੀ ਨੌਕਰੀ ਗੁਆਉਣ ਤੋਂ ਬਾਅਦ ਹੁਣ ਵੀ ਵਿਹਲੇ ਹਨ।


author

cherry

Content Editor

Related News