LIC ਦੇ IPO ਤੋਂ ਬਾਅਦ 60 ਫੀਸਦੀ ਕਾਰੋਬਾਰ ਸੂਚੀਬੱਧ ਇਕਾਈਆਂ ਕੋਲ ਹੋਵੇਗਾ

Sunday, Aug 22, 2021 - 12:00 PM (IST)

ਨਵੀਂ ਦਿੱਲੀ (ਭਾਸ਼ਾ) – ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦੀ ਸੂਚੀਬੱਧਤਾ ਤੋਂ ਬਾਅਦ 60 ਫੀਸਦੀ ਬੀਮਾ ਕਾਰੋਬਾਰ ਸੂਚੀਬੱਧ ਕੰਪਨੀਆਂ ਕੋਲ ਆ ਜਾਵੇਗਾ। ਵਿੱਤ ਮੰਤਰਾਲਾ ’ਚ ਵਧੀਕ ਸਕੱਤਰ ਅਮਿਤ ਅੱਗਰਵਾਲ ਨੇ ਸ਼ਨੀਵਾਰ ਨੂੰ ਇਹ ਗੱਲ ਕਹੀ। ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਦੀ ਕਮੇਟੀ (ਸੀ. ਬੀ. ਈ. ਏ.) ਨੇ ਜੁਲਾਈ ’ਚ ਐੱਲ. ਆਈ. ਸੀ. ਦੀ ਸੂਚੀਬੱਧਤਾ ਨੂੰ ਸਿਧਾਂਤਿਕ ਮਨਜ਼ੂਰੀ ਦਿੱਤੀ ਹੈ।

ਐੱਲ. ਆਈ. ਸੀ. ਦੇ ਆਈ. ਪੀ. ਓ. ਤੋਂ ਸਰਕਾਰ ਨੂੰ ਚਾਲੂ ਵਿੱਤੀ ਸਾਲ ’ਚ 1.75 ਲੱਖ ਕਰੋੜ ਰੁਪਏ ਦਾ ਨਿਵੇਸ਼ ਟੀਚਾ ਹਾਸਲ ਕਰਨ ’ਚ ਮਦਦ ਮਿਲੇਗੀ। ਇੱਥੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਅੱਗਰਵਾਲ ਨੇ ਕਿਹਾ ਕਿ ਕੌਮਾਂਤਰੀ ਚੁਣੌਤੀਆਂ ਦਰਮਿਆਨ ਭਾਰਤ ਇਕ ਉੱਭਰਦੀ ਅਰਥਵਿਵਸਥਾ ਦਾ ਰੂਪ ’ਚ ਵਿਕਸਿਤ ਹੋ ਰਿਹਾ ਹੈ। ਸਾਡੀ ਵਿੱਤੀ ਪ੍ਰਣਾਲੀ ਇਕ ਅਹਿਮ ਪੱਧਰ ’ਤੇ ਪਹੁੰਚ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਕੰਪਨੀਆਂ ਦੀ ਗਿਣਤੀ 69 ’ਤੇ ਪਹੁੰਚ ਚੁੱਕੀ ਹੈ ਜੋ 2000 ’ਚ ਸਿਰਫ ਅੱਠ ਸੀ। ਅੱਗਰਵਾਲ ਨੇ ਕਿਹਾ ਕਿ ਐੱਲ. ਆਈ. ਸੀ. ਦੀ ਪ੍ਰਸਤਾਵਿਤ ਸੂਚੀਬੱਧਤਾ ਪੂਰੀ ਹੋਣ ਤੋਂ ਬਾਅਦ ਬੀਮਾ ਉਦਯੋਗ ਦਾ 60 ਫੀਸਦੀ ਕਾਰੋਬਾਰ ਸੂਚੀਬੱਧ ਕੰਪਨੀਆਂ ਕੋਲ ਆ ਜਾਏਗਾ। ਇਹ ਖੇਤਰ ਕੁੱਲ ਅਰਥਵਿਵਸਥਾ ਦੀ ਤੁਲਨਾ ’ਚ ਵਧੇਰੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।


Harinder Kaur

Content Editor

Related News