PAN ਨੂੰ ਲੈ ਕੇ ਨਾ ਕਰ ਸਕੇ ਇਹ ਕੰਮ ਤਾਂ ਲੱਗ ਸਕਦੈ 10,000 ਰੁ: ਜੁਰਮਾਨਾ

03/10/2021 10:10:52 AM

ਨਵੀਂ ਦਿੱਲੀ- ਜੇਕਰ ਤੁਸੀਂ ਇਸ ਮਹੀਨੇ ਦੇ ਅੰਤ ਤੱਕ ਆਪਣੇ ਸਥਾਈ ਖਾਤਾ ਨੰਬਰ (ਪੈਨ) ਨੂੰ ਆਧਾਰ ਨੰਬਰ ਨਾਲ ਨਹੀਂ ਜੋੜ ਸਕੇ ਤਾਂ ਤੁਹਾਨੂੰ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ। ਇਨ੍ਹਾਂ ਨੂੰ ਲਿੰਕ ਕਰਨ ਦੀ ਅੰਤਿਮ ਤਾਰੀਖ਼ 31 ਮਾਰਚ ਨੂੰ ਸਮਾਪਤ ਹੋਣ ਵਾਲੀ ਹੈ। ਇਨਕਮ ਟੈਕਸ ਅਧਿਕਾਰੀਆਂ ਮੁਤਾਬਕ, ਇਸ ਵਾਰ ਤਾਰੀਖ਼ ਵਿਚ ਹੋਰ ਵਾਧਾ ਹੋਣ ਦੀ ਸੰਭਾਵਨਾ ਘੱਟ ਹੈ। ਸਰਕਾਰ ਪਹਿਲਾਂ ਹੀ ਕਈ ਵਾਰ ਤਾਰੀਖ਼ ਵਧਾ ਚੁੱਕੀ ਹੈ।

ਇਨਕਮ ਟੈਕਸ (ਆਈ. ਟੀ.) ਐਕਟ ਦੀ ਧਾਰਾ 139-ਏਏ ਮੁਤਾਬਕ, ''ਨੋਟੀਫਿਕੇਸ਼ਨ ਦੀ ਤਾਰੀਖ਼ ਤੱਕ ਆਧਾਰ ਨਾਲ ਲਿੰਕਿੰਗ ਨਾ ਹੋਣ ਦੀ ਸੂਰਤ ਵਿਚ ਵਿਅਕਤੀ ਨੂੰ ਦਿੱਤਾ ਗਿਆ ਪੈਨ ਆਯੋਗ ਹੋ ਜਾਵੇਗਾ।''

ਇਹ ਵੀ ਪੜ੍ਹੋ- ਸੈਂਸੈਕਸ 357 ਅੰਕ ਉਛਲ ਕੇ 51,000 ਤੋਂ ਪਾਰ, ਨਿਫਟੀ 15,200 ਤੋਂ ਉਪਰ ਖੁੱਲ੍ਹਾ

ਬੈਂਕ ਖਾਤਾ ਖੋਲ੍ਹਣ ਤੋਂ ਲੈ ਕੇ ਪੈਸਿਆਂ ਦੇ ਕਈ ਲੈਣ-ਦੇਣ ਦੇ ਮਾਮਲਿਆਂ ਵਿਚ ਪੈਨ ਜ਼ਰੂਰੀ ਹੈ ਅਤੇ ਅਜਿਹੇ ਵਿਚ ਇਕ ਆਯੋਗ ਪੈਨ ਦੀ ਵਰਤੋਂ ਤੁਹਾਨੂੰ ਬਹੁਤ ਮਹਿੰਗੀ ਪੈ ਸਕਦੀ ਹੈ। ਆਈ. ਟੀ. ਐਕਟ ਦੀ ਧਾਰਾ 272-ਬੀ ਤਹਿਤ 10,000 ਰੁਪਏ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ ਅਤੇ ਤੁਸੀਂ ਕਿਸੇ ਵੀ ਵਿੱਤੀ ਲੈਣ-ਦੇਣ ਵਿਚ ਇਸ ਦਾ ਇਸਤੇਮਾਲ ਨਹੀਂ ਕਰ ਸਕੋਗੇ, ਜਦੋਂ ਤੱਕ ਤੁਸੀਂ ਇਸ ਨੂੰ ਆਧਾਰ ਨਾਲ ਲਿੰਕ ਨਹੀਂ ਕਰ ਲੈਂਦੇ। ਪੈਨ ਅਤੇ ਆਧਾਰ ਨੂੰ ਜੋੜਨ ਦੇ ਬਹੁਤ ਸਾਰੇ ਫਾਇਦੇ ਹਨ। ਇਸ ਨਾਲ ਟੈਕਸ ਭਰਨ ਦੀ ਪ੍ਰਕਿਰਿਆ ਸੌਖੀ ਹੋ ਜਾਂਦੀ ਹੈ। ਬੈਂਕ ਵਿਚ ਲੋਨ ਲਈ ਅਰਜ਼ੀ ਦੇਣ ਵੇਲੇ ਦਸਤਾਵੇਜ਼ਾਂ ਦੀ ਤਸਦੀਕ ਪ੍ਰਕਿਰਿਆ ਵਿਚ ਵੀ ਇਸ ਨਾਲ ਆਸਾਨੀ ਹੁੰਦੀ ਹੈ।

ਕੀ ਵਧਣੀ ਚਾਹੀਦੀ ਹੈ ਪੈਨ-ਆਧਾਰ ਲਿੰਕਿੰਗ ਦੀ ਤਾਰੀਖ਼, ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News