‘ਜੀਵਨ ਬੀਮਾ ਕੰਪਨੀਆਂ ਦਾ NBP ਸਾਲਾਨਾ ਆਧਾਰ ’ਤੇ 11 ਫੀਸਦੀ ਡਿਗਿਆ’
Saturday, Aug 14, 2021 - 10:11 AM (IST)
ਮੁੰਬਈ (ਬੀ.) – ਜੂਨ ’ਚ ਨਵੇਂ ਬਿਜ਼ਨੈੱਸ ਪ੍ਰੀਮੀਅਮ (ਐੱਨ. ਬੀ. ਪੀ.) ਵਿਚ ਮਾਮੂਲੀ ਸਾਲ-ਦਰ-ਸਾਲ ਵਾਧਾ ਦੇਖਣ ਤੋਂ ਬਾਅਦ ਮਈ ’ਚ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਕਾਰਨ ਗਿਰਾਵਟ ਤੋਂ ਬਾਅਦ ਜੀਵਨ ਬੀਮਾ ਉਦਯੋਗ ਦਾ ਐੱਨ. ਬੀ. ਪੀ. ਜੁਲਾਈ ’ਚ ਮੁੜ 11 ਫੀਸਦੀ ਡਿੱਗ ਗਿਆ ਹੈ।
ਇਹ ਮੁੱਖ ਤੌਰ ’ਤੇ ਰਾਜ ਬੀਮਾ ਦਿੱਗਜ਼ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਵਲੋਂ ਦੇਖੇ ਗਏ ਕਾਰੋਬਾਰ ’ਚ ਕਾਂਟ੍ਰੈਕਸ਼ਨ ਕਾਰਨ ਹੈ। ਜੁਲਾਈ ’ਚ ਜੀਵਨ ਬੀਮਾਕਰਤਾਵਾਂ (ਕੁੱਲ 24) ਨੇ 20,434.72 ਕਰੋੜ ਰੁਪਏ ਦਾ ਐੱਨ. ਬੀ. ਪੀ. ਕਮਾਇਆ ਜੋ ਪਿਛਲੇ ਸਾਲ ਤੋਂ 11 ਫੀਸਦੀ ਘੱਟ ਹੈ, ਜਦ ਕਿ ਨਿੱਜੀ ਬੀਮਕਰਤਾ ਪਿਛਲੇ ਸਾਲ ਜੁਲਾਈ ’ਚ ਐੱਨ. ਬੀ. ਪੀ. ’ਚ 7.53 ਫੀਸਦੀ ਦਾ ਵਾਧਾ ਦਰਜ ਕਰਨ ’ਚ ਸਫਲ ਰਹੇ। ਐੱਲ. ਆਈ. ਸੀ. ਨੇ ਆਪਣੇ ਐੱਨ. ਬੀ. ਪੀ. ਕਾਂਟ੍ਰੈਕਟ ਨੂੰ ਲਗਭਗ 21 ਫੀਸਦੀ ਸਾਲਾਨਾ 12,030.93 ਕਰੋੜ ਰੁਪਏ ’ਚ ਦੇਖਿਆ।
ਮਹਾਮਾਰੀ ਤੋਂ ਪਹਿਲਾਂ ਦੀ ਮਿਆਦ (ਜੁਲਾਈ 2019) ਦੀ ਤੁਲਨਾ ’ਚ ਜੀਵਨ ਬੀਮਾ ਉਦਯੋਗ ਦੇ ਐੱਨ. ਬੀ. ਪੀ. ’ਚ 5 ਫੀਸਦੀ ਦੀ ਗਿਰਾਵਟ ਦੇਖੀ ਗਈ। ਐੱਲ. ਆਈ. ਸੀ. ਐੱਨ. ਬੀ. ਪੀ. ’ਚ 21.42 ਫੀਸਦੀ ਅਤੇ ਨਿੱਜੀ ਬੀਮਾ ਕੰਪਨੀਆਂ ਦੇ ਐੱਨ. ਬੀ. ਪੀ. ’ਚ 35 ਫੀਸਦੀ ਦਾ ਸ਼ਾਨਦਾਰ ਵਾਧਾ ਦਰਜ ਕੀਤਾ ਗਿਆ।
ਸਾਲ-ਦਰ-ਸਾਲ ਆਧਾਰ ’ਤੇ ਜੀਵਨ ਬੀਮਾ ਉਦਯੋਗ ਨੇ ਐੱਨ. ਬੀ. ਪੀ. ’ਚ 1.16 ਫੀਸਦੀ ਦੇ ਮਾਮੂਲੀ ਵਾਧੇ ਨਾਲ 73,159.98 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ। ਜੁਲਾਈ ਤੱਕ ਐੱਲ. ਆਈ. ਸੀ. ਦਾ ਐੱਨ. ਬੀ. ਪੀ. ਕੁੱਲ 47,631.62 ਕਰੋੜ ਰੁਪਏ ਸੀ, ਜੋ ਸਾਲਾਨਾ ਆਧਾਰ ’ਤੇ 8 ਫੀਸਦੀ ਘੱਟ ਸੀ, ਨਿੱਜੀ ਬੀਮਾ ਕੰਪਨੀਆਂ ਦਾ ਐੱਨ. ਬੀ. ਪੀ. ਸਾਲਾਨਾ ਆਧਾਰ ’ਤੇ 24 ਫੀਸਦੀ ਵਧ ਕੇ 25,528.26 ਕਰੋੜ ਰੁਪਏ ਹੋ ਗਿਆ।
ਇਹ ਵੀ ਪੜ੍ਹੋ : ਹਵਾਈ ਯਾਤਰਾ ਕਰਨ ਵਾਲਿਆਂ ਨੂੰ ਵੱਡਾ ਝਟਕਾ, ਸਰਕਾਰ ਨੇ 12.5 ਫ਼ੀਸਦੀ ਤੱਕ ਵਧਾਏ ਕਿਰਾਏ
ਗੈਰ-ਜੀਵਨ ਬੀਮਾਕਰਤਾਵਾਂ ਦਾ ਪ੍ਰੀਮੀਅਮ ਉਛਲਿਆ
ਗੈਰ-ਜੀਵਨ ਬੀਮਾਕਰਤਾਵਾਂ ਦੇ ਪ੍ਰੀਮੀਅਮ ’ਚ ਜੁਲਾਈ ਮਹੀਨੇ ’ਚ ਸਾਲਾਨਾ ਆਧਾਰ ’ਤੇ 19.46 ਫੀਸਦੀ ਦਾ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। ਗੈਰ-ਜੀਵਨ ਬੀਮਾਕਰਤਾਵਾਂ ’ਚ ਆਮ ਬੀਮਾਕਰਤਾ, ਸਿੰਗਲ ਸਿਹਤ ਬੀਮਾਕਰਤਾ ਸ਼ਾਮਲ ਹੁੰਦੇ ਹਨ। ਜੁਲਾਈ ਮਹੀਨੇ ’ਚ ਗੈਰ-ਜੀਵਨ ਬੀਮਾਕਰਤਾਵਾਂ ਨੇ 20,171.15 ਕਰੋੜ ਰੁਪਏ ਦਾ ਪ੍ਰੀਮੀਅਮ ਹਾਸਲ ਕੀਤਾ ਜਦ ਕਿ ਪਿਛਲੇ ਸਾਲ ਦੀ ਇਸੇ ਮਿਆਦ ’ਚ 16,885 ਕਰੋੜ ਰੁਪਏ ਦਾ ਪ੍ਰੀਮੀਅਮ ਪ੍ਰਾਪਤ ਹੋਇਆ ਸੀ। ਇਨ੍ਹਾਂ ਬੀਮਾਕਰਤਾਵਾਂ ਦੀ ਕੁੱਲ ਗਿਣਤੀ 33 ਹੈ। ਅਪ੍ਰੈਲ ਤੋਂ ਜੁਲਾਈ ਦਰਮਿਆਨ ਬੀਮਾਕਰਤਾਵਾਂ ਦਾ ਪ੍ਰੀਮੀਅਮ 15.49 ਫੀਸਦੀ ਵਧ ਕੇ 64,607.25 ਕਰੋੜ ਰੁਪਏ ’ਤੇ ਪਹੁੰਚ ਗਿਆ ਜਦ ਕਿ ਪਿਛਲੇ ਸਾਲ ਦੀ ਇਸੇ ਮਿਆਦ ’ਚ ਇਹ 55,939.85 ਕਰੋੜ ਰੁਪਏ ਰਿਹਾ ਸੀ। ਆਮ ਬੀਮਾਕਰਤਾ ਮੋਟਰ, ਸਿਹਤ, ਫਸਲ, ਅੱਗ, ਸਮੁੰਦਰ ਅਤੇ ਹੋਰ ਸੈਗਮੈਂਟਸ ’ਚ ਸ਼ਾਮਲ ਜੋਖਮਾਂ ਨੂੰ ਕਵਰ ਕਰਦੇ ਹਨ। ਆਮ ਬੀਮਾਕਰਤਾਵਾਂ ਦਾ ਪ੍ਰੀਮੀਅਮ ਜੁਲਾਈ ਮਹੀਨੇ ’ਚ ਸਾਲਾਨਾ ਆਧਾਰ ’ਤੇ 17.61 ਫੀਸਦੀ ਉਛਲ ਕੇ 16,469.20 ਕਰੋੜ ਰੁਪਏ ’ਤੇ ਪਹੁੰਚ ਗਿਆ ਜੋ ਇਕ ਸਾਲ ਪਹਿਲਾਂ 14,003.81 ਕਰੋੜ ਰੁਪਏ ਰਿਹਾ ਸੀ। ਇਸ ਤੋਂ ਇਲਾਵਾ ਇਸ ਸਾਲ ਜੁਲਾਈ ਤੱਕ ਉਨ੍ਹਾਂ ਦਾ ਪ੍ਰੀਮੀਅਮ 12.9 ਫੀਸਦੀ ਵਧ ਕੇ 56,280.58 ਕਰੋੜ ਰੁਪਏ ਰਿਹਾ।
ਇਹ ਵੀ ਪੜ੍ਹੋ : ਸਰਕਾਰ ਨੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦੀ ਤਾਰੀਖ਼ ਕੀਤੀ ਜਾਰੀ
ਦੂਜੇ ਪਾਸੇ ਸਿੰਗਲ ਸਿਹਤ ਬੀਮਾਕਰਤਾਵਾਂ ਨੇ ਜੁਲਾਈ ’ਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਪ੍ਰੀਮੀਅਮ ’ਚ 27.49 ਫੀਸਦੀ ਦਾ ਵਾਧਾ ਦਰਜ ਕੀਤਾ। ਅਜਿਹਾ ਮਹਾਮਾਰੀ ਤੋਂ ਬਾਅਦ ਸਿਹਤ ਉਤਪਾਦਾਂ ਦੀ ਜ਼ਬਰਦਸਤ ਮੰਗ ਕਾਰਨ ਸੰਭਵ ਹੋਇਆ ਹੈ। ਵਿੱਤੀ ਸਾਲ 2022 ਦੀ ਪਹਿਲੀ ਤਿਮਾਹੀ ’ਚ ਸਿਹਤ ਬੀਮਾ ਦੇ ਪ੍ਰੀਮੀਅਮਜ਼ ’ਚ ਸਾਲਾਨਾ ਆਧਾਰ ’ਤੇ 31 ਫੀਸਦੀ ਦਾ ਉਛਾਲ ਆਇਆ ਅਤੇ ਇਹ 17,497 ਕਰੋੜ ਰੁਪਏ ’ਤੇ ਪਹੁੰਚ ਗਿਆ। ਉੱਥੇ ਹੀ ਪ੍ਰਚੂਨ ਸਿਹਤ ਪ੍ਰੀਮੀਅਮ ’ਚ 33 ਫੀਸਦੀ ਅਤੇ ਸਮੂਹ ਸਿਹਤ ਪ੍ਰੀਮੀਅਮ ’ਚ 23 ਫੀਸਦੀ ਦਾ ਵਾਧਾ ਨਜ਼ਰ ਆਇਆ। ਉੱਥੇ ਹੀ ਚਾਲੂ ਵਿੱਤੀ ਸਾਲ ’ਚ ਜੁਲਾਈ ਤੱਕ ਸਿੰਗਲ ਸਿਹਤ ਬੀਮਿਆਂ ਦੇ ਪ੍ਰੀਮੀਅਮ ’ਚ 46.11 ਫੀਸਦੀ ਦਾ ਜ਼ਬਰਦਸਤ ਉਛਾਲ ਦਰਜ ਕੀਤਾ ਗਿਆ ਅਤੇ ਇਹ 5,975.52 ਕਰੋੜ ਰੁਪਏ ਰਿਹਾ। ਪਿਛਲੇ ਸਾਲ ਦੀ ਇਸੇ ਮਿਆਦ ’ਚ ਇਹ 4,089.81 ਕਰੋੜ ਰੁਪਏ ਰਿਹਾ ਸੀ।
ਇਹ ਵੀ ਪੜ੍ਹੋ : ਇਟਲੀ ਦੀ ਏਜੰਸੀ ਨੇ McDonald's ਖਿਲਾਫ ਬਿਠਾਈ ਜਾਂਚ, ਏਜੰਸੀ ਨੂੰ ਮਿਲੀਆਂ ਹਨ ਕਈ ਖਾਮੀਆਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।