LIC ਨੂੰ ਮਿਲਿਆ 806 ਕਰੋੜ ਰੁਪਏ ਦਾ GST ਨੋਟਿਸ, ਕਰੀਬ 2 ਫ਼ੀਸਦੀ ਤੱਕ ਡਿੱਗੇ ਸ਼ੇਅਰ

Tuesday, Jan 02, 2024 - 01:33 PM (IST)

LIC ਨੂੰ ਮਿਲਿਆ 806 ਕਰੋੜ ਰੁਪਏ ਦਾ GST ਨੋਟਿਸ, ਕਰੀਬ 2 ਫ਼ੀਸਦੀ ਤੱਕ ਡਿੱਗੇ ਸ਼ੇਅਰ

ਬਿਜ਼ਨੈੱਸ ਡੈਸਕ : ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ (LIC) ਨੂੰ 806.3 ਕਰੋੜ ਰੁਪਏ ਦਾ ਨਵਾਂ GST ਨੋਟਿਸ ਮਿਲਿਆ ਹੈ। ਕੰਪਨੀ ਨੇ ਕਿਹਾ ਕਿ ਇਹ ਨੋਟਿਸ ਉਸ ਨੂੰ ਮਹਾਰਾਸ਼ਟਰ ਦੇ ਰਾਜ ਟੈਕਸ ਦੇ ਡਿਪਟੀ ਕਮਿਸ਼ਨਰ ਨੇ ਭੇਜਿਆ ਹੈ ਅਤੇ ਇਸ ਵਿਚ ਕੰਪਨੀ 'ਤੇ ਵਿੱਤੀ ਸਾਲ 2017-18 ਦੌਰਾਨ ਵੱਖ-ਵੱਖ ਪਾਲਣਾ ਨਾ ਕਰਨ ਦਾ ਦੋਸ਼ ਹੈ। ਡਿਮਾਂਡ ਨੋਟਿਸ ਵਿੱਚ 365.02 ਕਰੋੜ ਰੁਪਏ ਦਾ ਜੀਐੱਸਟੀ ਬਕਾਇਆ, 404.7 ਕਰੋੜ ਰੁਪਏ ਦਾ ਜੁਰਮਾਨਾ ਅਤੇ 36.5 ਕਰੋੜ ਰੁਪਏ ਦਾ ਵਿਆਜ ਭੁਗਤਾਨ ਸ਼ਾਮਲ ਹੈ। 

ਇਹ ਵੀ ਪੜ੍ਹੋ - ਸਾਲ 2024 ਦੇ ਪਹਿਲੇ ਦਿਨ ਚਮਕਿਆ ਸੋਨਾ, ਚਾਂਦੀ ਦੀ ਚਮਕ ਹੋਈ ਫਿੱਕੀ, ਜਾਣੋ ਅੱਜ ਦਾ ਤਾਜ਼ਾ ਰੇਟ

ਇਸ ਖ਼ਬਰ ਤੋਂ ਬਾਅਦ ਅੱਜ 2 ਜਨਵਰੀ ਨੂੰ ਵਪਾਰ ਦੌਰਾਨ LIC ਦੇ ਸ਼ੇਅਰ ਕਰੀਬ 2 ਫ਼ੀਸਦੀ ਡਿੱਗ ਗਏ। ਸਵੇਰੇ 11 ਵਜੇ ਦੇ ਕਰੀਬ, ਐੱਲਆਈਸੀ ਦੇ ਸ਼ੇਅਰ NSE 'ਤੇ 1.83 ਫ਼ੀਸਦੀ ਦੀ ਗਿਰਾਵਟ ਨਾਲ 843 ਰੁਪਏ 'ਤੇ ਕਾਰੋਬਾਰ ਕਰ ਰਹੇ ਸਨ। ਜੀਐੱਸਟੀ ਅਧਿਕਾਰੀਆਂ ਨੇ ਕਿਹਾ ਕਿ ਐੱਲਆਈਸੀ ਨੇ ਸੀਜੀਐੱਸਟੀ ਨਿਯਮਾਂ 37 ਅਤੇ 38 ਦੇ ਅਨੁਸਾਰ ਇਨਪੁਟ ਟੈਕਸ ਕ੍ਰੈਡਿਟ ਵਾਪਸ ਨਾ ਲੈਣ ਅਤੇ ਇੰਸ਼ੋਰੈਂਸ ਤੋਂ ਮਿਲੇ ਇਨਪੁਟ ਟੈਕਸ ਕ੍ਰੈਡਿਟ ਨੂੰ ਵਾਪਸ ਨਾ ਲੈਣ ਵਰਗੇ, ਵੱਖ-ਵੱਖ ਨਿਯਮਾਂ ਦੀ ਪਾਲਣਾ ਨਹੀਂ ਕੀਤੀ।

ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...

ਇਸ ਤੋਂ ਇਲਾਵਾ, ਜੀਐੱਸਟੀ ਅਧਿਕਾਰੀਆਂ ਨੇ ਜੀਐੱਸਟੀਆਰ-3ਬੀ ਨਾਲ ਭੁਗਤਾਨ ਵਿੱਚ ਦੇਰੀ ਅਤੇ ਪੇਸ਼ਗੀ 'ਤੇ ਮਿਲਣ ਵਾਲੇ ਵਿਆਜ ਕਾਰਨ ਬਕਾਇਆ ਰਕਮ ਵਿੱਚ ਵਿਆਜ ਵੀ ਜੋੜਿਆ। LIC ਨੇ ਆਪਣੇ ਸਪਲਾਇਰਾਂ ਦੁਆਰਾ ਦੱਸੀ ਗਈ ਰਕਮ ਨਾਲੋਂ ਘੱਟ ਰਿਵਰਸ ਚਾਰਜ ਮਕੈਨਿਜ਼ਮ (RCM) ਦੇਣਦਾਰੀ ਦਾ ਵੀ ਖੁਲਾਸਾ ਕੀਤਾ।

ਇਹ ਵੀ ਪੜ੍ਹੋ - ਮੈਕਸੀਕੋ 'ਚ ਵੱਡੀ ਵਾਰਦਾਤ: ਪਾਰਟੀ 'ਚ ਬੰਦੂਕਧਾਰੀਆਂ ਨੇ ਚਲਾਈਆਂ ਗੋਲੀਆਂ, 6 ਲੋਕਾਂ ਦੀ ਮੌਤ

ਅਪੀਲ ਦਾਇਰ ਕਰੇਗੀ ਕੰਪਨੀ
ਐੱਲਆਈਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਇਸ ਆਦੇਸ਼ ਦੇ ਖ਼ਿਲਾਫ਼ ਕਮਿਸ਼ਨਰੇਟ ਵਿੱਚ ਅਪੀਲ ਦਾਇਰ ਕਰੇਗੀ। ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਬੀਮਾ ਕੰਪਨੀ ਨੇ ਕਿਹਾ ਹੈ ਕਿ ਇਸ ਨੋਟਿਸ ਦਾ ਕੰਪਨੀ ਦੇ ਵਿੱਤੀ, ਕਾਰੋਬਾਰੀ ਜਾਂ ਹੋਰ ਗਤੀਵਿਧੀਆਂ 'ਤੇ ਕੋਈ ਅਸਰ ਨਹੀਂ ਪਵੇਗਾ। LIC ਨੂੰ ਪਹਿਲਾਂ ਹੀ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ GST ਨੋਟਿਸ ਮਿਲ ਚੁੱਕੇ ਹਨ।

ਇਹ ਵੀ ਪੜ੍ਹੋ - ਗੁਜਰਾਤ ਦਾ ਡੇਅਰੀ ਸੈਕਟਰ ਕਰ ਰਿਹੈ ਤਰੱਕੀ, 36 ਲੱਖ ਕਿਸਾਨਾਂ ਨੂੰ ਰੋਜ਼ਾਨਾ ਮਿਲਦੇ ਨੇ 200 ਕਰੋੜ ਰੁਪਏ, ਜਾਣੋ ਕਿਵੇਂ

ਪਹਿਲਾ ਵੀ ਮਿਲ ਚੁੱਕਾ ਹੈ ਨੋਟਿਸ
22 ਸਤੰਬਰ ਨੂੰ ਕੰਪਨੀ ਨੂੰ ਬਿਹਾਰ ਦੇ ਰਾਜ ਟੈਕਸ ਅਧਿਕਾਰੀਆਂ ਤੋਂ 290 ਕਰੋੜ ਰੁਪਏ ਦਾ ਜੀਐੱਸਟੀ ਨੋਟਿਸ ਮਿਲਿਆ ਸੀ। ਇਸ ਵਿੱਚ 166.75 ਕਰੋੜ ਰੁਪਏ ਦੀ ਟੈਕਸ ਮੰਗ, 107.05 ਕਰੋੜ ਰੁਪਏ ਦਾ ਵਿਆਜ ਅਤੇ 16.67 ਕਰੋੜ ਰੁਪਏ ਦਾ ਜੁਰਮਾਨਾ ਸ਼ਾਮਲ ਹੈ। ਅਕਤੂਬਰ 2023 ਵਿੱਚ GST ਅਧਿਕਾਰੀਆਂ ਨੇ ਛੋਟੇ ਟੈਕਸ ਭੁਗਤਾਨ ਲਈ LIC 'ਤੇ 36,844 ਰੁਪਏ ਦਾ ਜੁਰਮਾਨਾ ਲਗਾਇਆ। ਬੀਮਾ ਕੰਪਨੀ ਨੇ ਇੱਕ ਰੈਗੂਲੇਟਰੀ ਫਾਈਲਿੰਗ ਵਿੱਚ ਕਿਹਾ ਕਿ ਉਸਨੂੰ ਜੰਮੂ ਅਤੇ ਕਸ਼ਮੀਰ ਰਾਜ ਤੋਂ ਜੀਐੱਸਟੀ ਦੀ ਵਸੂਲੀ ਲਈ ਇੱਕ ਡਿਮਾਂਡ ਨੋਟਿਸ ਮਿਲਿਆ ਹੈ।

ਇਹ ਵੀ ਪੜ੍ਹੋ - ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ : ਆਲੀਸ਼ਾਨ ਘਰ 'ਚੋਂ ਭਾਰਤੀ ਜੋੜੇ ਤੇ ਧੀ ਦੀ ਮਿਲੀ ਲਾਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News