LIC ਨੇ ਮੁੜ ਲਾਂਚ ਕੀਤੀ ਮੋਦੀ ਸਰਕਾਰ ਦੀ ਇਹ ਪੈਨਸ਼ਨ ਸਕੀਮ, ਜਾਣੋਂ ਕੀ ਮਿਲਣਗੇ ਫਾਇਦੇ

05/26/2020 5:18:39 PM

ਨਵੀਂ ਦਿੱਲੀ : ਮੋਦੀ ਸਰਕਾਰ ਨੇ ਆਪਣੇ ਪਹਿਲੇ ਕਾਰਜਕਾਲ ਵਿਚ ਸੀਨੀਅਰ ਸਿਟੀਜ਼ਨਸ ਲਈ ਇਕ ਸ‍ਕੀਮ ਪ੍ਰਧਾਨ ਮੰਤਰੀ ਵਾਇਆ ਵੰਦਨਾ ਯੋਜਨਾ (ਪੀ.ਐੱਮ.ਵੀ.ਵੀ.ਵਾਈ.) ਲਾਂ‍ਚ ਕੀਤੀ ਸੀ। ਇਸ ਸ‍ਕੀਮ ਦੀ ਡੈਡਲਾਇਨ 31 ਮਾਰਚ 2020 ਨੂੰ ਖਤ‍ਮ ਹੋ ਗਈ ਸੀ ਪਰ ਭਾਰਤੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ.) ਨੇ ਇਸ ਨੂੰ ਇਕ ਵਾਰ ਫਿਰ ਲਾਂ‍ਚ ਕੀਤਾ ਹੈ। ਅੱਜ ਯਾਨੀ ਮੰਗਲਵਾਰ ਤੋਂ ਤੁਸੀਂ ਇਸ ਸ‍ਕੀਮ ਨਾਲ ਜੁੜ ਸਕਦੇ ਹੋ। ਪ੍ਰਧਾਨ ਮੰਤਰੀ ਵਾਇਆ ਵੰਦਨਾ ਯੋਜਨਾ ਵਿਚ ਕਈ ਤਰ੍ਹਾਂ ਦੇ ਬਦਲਾਅ ਕੀਤੇ ਗਏ ਹਨ। ਇਸ ਯੋਜਨਾ ਦੀ ਵਿਆਜ ਦਰ, ਨਿਵੇਸ਼ ਅਤੇ ਪੈਨਸ਼ਨ ਦੀ ਰਕਮ ਵਿਚ ਵੀ ਬਦਲਾਅ ਹੋਇਆ ਹੈ।

ਐੱਲ.ਆਈ.ਸੀ. ਦੇ ਅਧੀਨ ਆਉਣ ਵਾਲੀ ਇਸ ਸ‍ਕੀਮ ਦੇ ਤਹਿਤ ਪੈਨਸ਼ਨ ਦੇ ਤੌਰ 'ਤੇ 12 ਹਜ਼ਾਰ ਰੁਪਏ ਤੱਕ ਮਿਲ ਰਹੇ ਹਨ। ਉਥੇ ਹੀ ਹੁਣ ਯੋਜਨਾ ਦੀ ਡੈਡਲਾਈਨ ਮਾਰਚ 2023 ਕਰ ਦਿੱਤੀ ਗਈ ਹੈ। ਪੈਨਸ਼ਨ ਸ‍ਕੀਮ ਹੋਣ ਕਾਰਨ 60 ਸਾਲ ਦੀ ਉਮਰ ਦੇ ਬਾਅਦ ਹੀ ਇਸ ਦਾ ਮੁਨਾਫ਼ਾ ਮਿਲ ਸਕਦਾ ਹੈ। ਇਸ ਯੋਜਨਾ ਅਨੁਸਾਰ ਪ੍ਰਤੀ ਸਾਲ 12,000 ਰੁਪਏ ਦੀ ਪੈਨਸ਼ਨ ਲਈ ਕਰੀਬ 15.66 ਲੱਖ ਰੁਪਏ ਅਤੇ ਪ੍ਰਤੀ ਮਹੀਨਾ 1000 ਰੁਪਏ ਦੀ ਹੇਠਲੀ ਪੈਨਸ਼ਨ ਲਈ 1.62 ਲੱਖ ਰੁਪਏ ਦੇ ਕਰੀਬ ਨਿਵੇਸ਼ ਕਰਨਾ ਹੋਵੇਗਾ।

ਇਹ ਵੀ ਪੜ੍ਹੋ : 40 ਫੀਸਦੀ ਯਾਤਰਾ ਤੇ ਸੈਰ ਸਪਾਟਾ ਕੰਪਨੀਆਂ ਦੇ 3 ਤੋਂ 6 ਮਹੀਨਿਆਂ ਤੱਕ ਖੁੱਲ੍ਹਣ ਦੀ ਨਹੀਂ ਕੋਈ ਉਮੀਦ

ਇਸ ਦੇ ਬਾਅਦ ਪੈਨਸ਼ਨ ਲਈ ਨਿਵੇਸ਼ਕ ਨੂੰ ਇਕ ਨਿਸ਼ਚਿਤ ਤਰੀਕ, ਬੈਂਕ ਅਕਾਊਂਟ ਅਤੇ ਮਿਆਦ ਦੀ ਚੋਣ ਕਰਨੀ ਹੁੰਦੀ ਹੈ। ਉਦਾਹਰਣ ਲਈ ਜੇਕਰ ਤੁਹਾਨੂੰ ਹਰ ਮਹੀਨੇ ਦੀ 15 ਤਰੀਕ ਨੂੰ ਪੈਨਸ਼ਨ ਚਾਹੀਦੀ ਹੈ ਤਾਂ ਇਸ ਤਰੀਕ ਦੀ ਚੋਣ ਕਰਨੀ ਹੋਵੇਗੀ। ਇਸੇ ਤਰ੍ਹਾਂ ਨਿਵੇਸ਼ਕ ਜੇਕਰ ਚਾਹੇ ਤਾਂ ਪੈਨਸ਼ਨ ਦੇ ਬਦਲ ਦੀ ਵੀ ਚੋਣ ਕਰ ਸਕਦਾ ਹੈ।

ਮਤਲੱਬ ਕਿ ਤੁਹਾਨੂੰ ਮਾਸਿਕ, ਤਿਮਾਹੀ, ਛਿਮਾਹੀ ਜਾਂ ਸਾਲਾਨਾ ਪੈਨਸ਼ਨ ਚਾਹੀਦੀ ਹੈ ਤਾਂ ਇਹ ਬਦਲ ਚੁਣ ਸਕਦੇ ਹੋ। ਜੇਕਰ ਤੁਸੀਂ ਮਾਸਿਕ ਬਦਲ ਦੀ ਚੋਣ ਕੀਤੀ ਹੈ ਤਾਂ ਹਰ ਮਹੀਨੇ ਪੈਨਸ਼ਨ ਬੈਂਕ ਅਕਾਊਂਟ ਵਿਚ ਆਏਗੀ, ਜਦੋਂਕਿ ਤਿਮਾਹੀ ਚੋਣ 'ਤੇ ਹਰ 3 ਮਹੀਨੇ ਬਾਅਦ ਇਕਮੁਸ਼‍ਤ ਪੈਨਸ਼ਨ ਮਿਲਦੀ ਹੈ। ਇਸੇ ਤਰ੍ਹਾਂ ਛਿਮਾਹੀ ਜਾਂ ਸਲਾਨਾ ਬਦਲ ਚੋਣ 'ਤੇ 6 ਜਾਂ 12 ਮਹੀਨੇ ਬਾਅਦ ਇਕਮੁਸ਼ਤ ਪੈਨਸ਼ਨ ਮਿਲੇਗੀ। ਦੱਸ ਦੇਈਏ ਕਿ ਸਕੀਮ ਵਿਚ ਨਿਵੇਸ਼ ਦੇ 1 ਸਾਲ ਬਾਅਦ ਪੈਨਸ਼ਨ ਦੀ ਪਹਿਲੀ ਕਿਸ਼ਤ ਮਿਲਦੀ ਹੈ। ਇਸ ਯੋਜਨਾ ਨੂੰ ਚਲਾਉਣ ਦਾ ਅਧਿਕਾਰ ਐਲ.ਆਈ.ਸੀ. ਕੋਲ ਹੈ। ਇਸ ਨੂੰ ਆਫਲਾਈਨ ਦੇ ਨਾਲ ਹੀ ਐਲ.ਆਈ.ਸੀ. ਦੀ ਵੈਬਸਾਈਟ ਤੋਂ ਆਨਲਾਈਨ ਵੀ ਖਰੀਦਿਆ ਜਾ ਸਕਦਾ ਹੈ। ਇਸ ਯੋਜਨਾ ਦੀ ਮਿਆਦ 10 ਸਾਲ ਹੈ। ਇਸ ਵਿਚ ਪਹਿਲੇ ਸਾਲ 7.40 ਫੀਸਦੀ ਦਾ ਸੁਨਿਸ਼ਚਿਤ ਰਿਟਰਨ ਦਿੱਤਾ ਜਾਵੇਗਾ।


cherry

Content Editor

Related News