ਢਾਈ ਮਹੀਨੇ ''ਚ LIC ਦੇ 57,000 ਕਰੋੜ ਰੁਪਏ ਡੁੱਬੇ

Tuesday, Sep 17, 2019 - 02:25 PM (IST)

ਢਾਈ ਮਹੀਨੇ ''ਚ LIC ਦੇ 57,000 ਕਰੋੜ ਰੁਪਏ ਡੁੱਬੇ

 

ਨਵੀਂ ਦਿੱਲੀ — ਦੇਸ਼ ਦੀ ਸਰਕਾਰੀ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ(LIC) ਨੂੰ ਸ਼ੇਅਰ ਬਜ਼ਾਰ 'ਚ ਨਿਵੇਸ਼ ਕਰਨ 'ਤੇ 57,000 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। LIC ਨੇ ਜਿਹੜੀਆਂ ਕੰਪਨੀਆਂ 'ਚ ਨਿਵੇਸ਼ ਕੀਤਾ ਹੈ ਉਨ੍ਹਾਂ ਵਿਚੋਂ 81 ਫੀਸਦੀ ਦੇ ਬਜ਼ਾਰ ਮੁੱਲ 'ਚ ਗਿਰਾਵਟ ਆਈ ਹੈ। LIC ਨੇ ਸਭ ਤੋਂ ਜ਼ਿਆਦਾ  ITC 'ਚ ਨਿਵੇਸ਼ ਕੀਤਾ ਹੋਇਆ ਹੈ ਇਸ ਤੋਂ ਬਾਅਦ SBI, ONGC, L&T, ਕੋਲ ਇੰਡੀਆ, NTPC, ਇੰਡੀਅਨ ਆਇਲ ਅਤੇ ਰਿਲਾਇੰਸ ਇੰਡਸਟਰੀਜ਼ 'ਚ ਨਿਵੇਸ਼ ਕੀਤਾ ਹੋਇਆ ਹੈ।

ਦੂਜੀ ਤਿਮਾਹੀ 'ਚ ਹੋਇਆ ਭਾਰੀ ਨੁਕਸਾਨ

ਸ਼ੇਅਰ ਬਜ਼ਾਰ 'ਚ ਨਿਵੇਸ਼ ਕਰਨ 'ਤੇ ਇਸ ਸਾਲ ਦੀ ਦੂਜੀ ਤਿਮਾਹੀ(ਜੁਲਾਈ-ਸਤੰਬਰ) LIC ਨੂੰ 57,000 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਜੂਨ ਤਿਮਾਹੀ ਦੇ ਅੰਤ ਤੱਕ ਸ਼ੇਅਰ ਬਜ਼ਾਰ 'ਚ ਸੂਚੀਬੱਧ ਕੰਪਨੀਆਂ 'ਚ LIC ਦਾ ਨਿਵੇਸ਼ ਮੁੱਲ 5.43 ਲੱਖ ਕਰੋੜ ਰੁਪਏ ਦਾ ਸੀ, ਪਰ ਇਹ ਘੱਟ ਕੇ ਸਿਰਫ 4.86 ਲੱਖ ਕਰੋੜ ਰੁਪਏ ਰਹਿ ਗਿਆ ਹੈ। 
ਜ਼ਿਕਰਯੋਗ ਹੈ ਕਿ ਦੇਸ਼ ਦੇ ਕਰੋੜਾਂ ਅਮੀਰ-ਗਰੀਬ ਲੋਕਾਂ ਦੀ ਮਿਹਨਤ ਦੀ ਕਮਾਈ ਦੇ ਸਿਰ 'ਤੇ ਅੱਜ LIC ਸਮਰੱਥ ਹੋਈ ਹੈ। ਪਿਛਲੇ ਇਕ ਦਹਾਕੇ 'ਚ ਜਨਤਕ ਕੰਪਨੀਆਂ 'ਚ LIC ਦਾ ਨਿਵੇਸ਼ ਚਾਰ ਗੁਣਾ ਹੋ ਗਿਆ ਹੈ। ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ ਮਾਰਚ 2019 ਤੱਕ LIC ਨੇ ਕੁੱਲ 26.6 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ ਜਿਸ 'ਚ ਸਿਰਫ ਪਬਲਿਕ ਸੈਕਟਰ ਦੀਆਂ ਕੰਪਨੀਆਂ 'ਚ 22.6 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਸਿਰਫ 4 ਲੱਖ ਕਰੋੜ ਰੁਪਏ ਨਿੱਜੀ ਖੇਤਰ 'ਚ ਲਗਾਏ ਗਏ ਹਨ। ਇਸ ਤਰ੍ਹਾਂ ਪਬਲਿਕ ਸੈਕਟਰ ਦੀਆਂ ਕੰਪਨੀਆਂ 'ਚ LIC ਦੇ ਕੁੱਲ ਨਿਵੇਸ਼ ਦਾ ਹਿੱਸਾ ਇਕ ਦਹਾਕੇ ਪਹਿਲਾਂ ਦੇ 75 ਫੀਸਦੀ ਦੀ ਤੁਲਨਾ 'ਚ ਹੁਣ 85 ਫੀਸਦੀ ਹੋ ਚੁੱਕਾ ਹੈ। ਇਸ ਤਰ੍ਹਾਂ ਇਕ ਦਹਾਕੇ 'ਚ ਇਸ 'ਚ ਕਰੀਬ 15 ਫੀਸਦੀ ਦਾ ਵਾਧਾ ਹੋਇਆ ਹੈ।


Related News