LIC ਹੋ ਰਿਹੈ IPO ਲਈ ਪੱਬਾਂ ਭਾਰ, ਇਸ ਸਾਲ ਅਕਤੂਬਰ ''ਚ ਹੋ ਸਕਦੈ ਜਾਰੀ
Friday, Feb 26, 2021 - 02:54 PM (IST)
ਨਵੀਂ ਦਿੱਲੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਸਾਲ ਬਜਟ ਵਿਚ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ (ਐੱਲ. ਆਈ. ਸੀ.) ਦਾ ਆਈ. ਪੀ. ਓ. ਲਿਆਉਣ ਦਾ ਐਲਾਨ ਕੀਤਾ ਸੀ। ਰਿਪੋਰਟਾਂ ਮੁਤਾਬਕ, ਸਰਕਾਰ ਦੀ ਯੋਜਨਾ ਇਸ ਸਾਲ ਅਕਤੂਬਰ ਵਿਚ ਐੱਲ. ਆਈ. ਸੀ. ਦਾ ਇਸ਼ੂ ਜਾਰੀ ਕਰਨ ਦੀ ਹੈ।
ਇਕਨੋਮਿਕ ਟਾਈਮਜ਼ ਮੁਤਾਬਕ, ਐੱਲ. ਆਈ. ਸੀ. ਦੇ ਐੱਮ. ਡੀ. ਵਿਪਿਨ ਆਨੰਦ ਨੇ ਦੱਸਿਆ ਕਿ ਕੰਪਨੀ ਨੇ ਇਸ਼ੂ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿਚ ਆਈ. ਪੀ. ਓ. ਨੂੰ ਸਰਕਾਰ ਵੱਲੋਂ ਦੀਪਮ ਦੇਖ ਰਿਹਾ ਹੈ ਪਰ ਹੁਣ ਅਸੀਂ ਵਿਚ ਇਸ ਵਿਚ ਪ੍ਰਮੁੱਖ ਧਿਰ ਹਾਂ। ਐੱਲ. ਆਈ. ਸੀ. ਦੇ ਐੱਮ. ਡੀ. ਨੇ ਉਮੀਦ ਜਤਾਈ ਕਿ ਇਸ ਵਿੱਤੀ ਸਾਲ ਵਿਚ ਹੀ ਆਈ. ਪੀ. ਓ. ਦੀਆਂ ਸਾਰੀਆਂ ਤਿਆਰੀ ਪੂਰੀਆਂ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਨਿਵੇਸ਼ਕ ਦਾ ਮਾਮਲਾ ਹੈ ਤਾਂ ਅਜੇ ਤੱਕ ਇਸ ਵਿਚ ਸਰਗਮੀ ਨਹੀਂ ਵਧੀ ਹੈ, ਬਾਅਦ ਵਿਚ ਸਰਕਾਰ ਵੱਲੋਂ ਕੁਝ ਐਂਕਰ ਨਿਵੇਸ਼ਕਾਂ ਨੂੰ ਜੋੜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ ਦੀ ਧਾਰਨਾ ਕਾਫ਼ੀ ਮਜਬੂਤ ਹੈ ਅਤੇ ਐੱਲ. ਆਈ. ਸੀ. ਦੇ ਆਈ. ਪੀ. ਓ. ਦਾ ਸਾਈਜ਼ ਵੱਡਾ ਹੋਣ ਦੇ ਬਾਵਜੂਦ ਇਹ ਓਵਰਸਬਸਕ੍ਰਾਈਬ ਹੋਵੇਗਾ।