LIC Housing Finance ਦੇ ਖ਼ਾਤਾਧਾਰਕਾਂ ਲਈ ਖੁਸ਼ਖਬਰੀ, ਨਹੀਂ ਦੇਣੀ ਪਵੇਗੀ 6 ਮਹੀਨੇ ਦੀ EMI

Saturday, Mar 27, 2021 - 06:38 PM (IST)

LIC Housing Finance ਦੇ ਖ਼ਾਤਾਧਾਰਕਾਂ ਲਈ ਖੁਸ਼ਖਬਰੀ, ਨਹੀਂ ਦੇਣੀ ਪਵੇਗੀ 6 ਮਹੀਨੇ ਦੀ EMI

ਨਵੀਂ ਦਿੱਲੀ - ਐਨ.ਬੀ.ਐਫ.ਸੀ. ਕੰਪਨੀ ਐਲ.ਆਈ.ਸੀ. ਹਾਊਸਿੰਗ ਫਾਇਨਾਂਸ ਨੇ ਇੱਕ ਨਵੀਂ ਹੋਮ ਲੋਨ ਸਕੀਮ ਪੇਸ਼ ਕੀਤੀ ਹੈ। ਇਸ ਵਿਸ਼ੇਸ਼ ਯੋਜਨਾ ਦਾ ਨਾਮ ਹੈ 'ਗ੍ਰਹਿ ਵਰਿਸ਼ਠ/Griha Varishth'। ਇਸ ਦੇ ਤਹਿਤ ਬਜ਼ੁਰਗਾਂ ਨੂੰ ਹੋਮ ਲੋਨ ਦੀਆਂ ਛੇ ਮਾਸਿਕ ਕਿਸ਼ਤਾਂ (ਈ.ਐੱਮ.ਆਈ.) ਦੀ ਛੋਟ ਦਿੱਤੀ ਜਾਵੇਗੀ।

EMIs ਨੂੰ ਕਦੋਂ ਕੀਤਾ ਜਾਵੇਗਾ ਮੁਆਫ਼ ?

ਕੰਪਨੀ ਦੁਆਰਾ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ‘Griha Varishth’ ਸਕੀਮ ਦਾ ਲਾਭ ਪ੍ਰਭਾਸ਼ਿਤ ਲਾਭ ਪੈਨਸ਼ਨ ਸਕੀਮ (ਡੀ.ਬੀ.ਪੀ.ਐਸ.) ਅਧੀਨ ਆਉਂਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਦਿੱਤਾ ਜਾਵੇਗਾ। ਈ.ਐਮ.ਆਈ. ਛੋਟ ਸਕੀਮ ਅਧੀਨ ਪੇਸ਼ ਕੀਤਾ ਜਾਂਦਾ ਇੱਕ ਵਾਧੂ ਲਾਭ ਹੈ। ਇਸ ਯੋਜਨਾ ਤਹਿਤ ਘਰੇਲੂ ਕਰਜ਼ੇ ਲੈਣ ਵਾਲੇ ਬਜ਼ੁਰਗਾਂ ਨੂੰ 37 ਵੀਂ, 38 ਵੀਂ, 73 ਵੀਂ, 74 ਵੀਂ, 121 ਵੀਂ ਅਤੇ 122 ਵੀਂ ਮਾਸਿਕ ਕਿਸ਼ਤਾਂ ਦਾ ਭੁਗਤਾਨ ਨਹੀਂ ਕਰਨਾ ਪਏਗਾ। ਇਹ ਕਿਸ਼ਤ ਬਕਾਇਆ ਮੁੱਖ ਰਕਮ ਦੇ ਮੁਕਾਬਲੇ ਐਡਜਸਟ ਕੀਤੀ ਜਾਏਗੀ।

ਇਹ ਵੀ ਪੜ੍ਹੋ : Spicejet ਦਾ ਵੱਡਾ ਐਲਾਨ, ਕੋਰੋਨਾ ਪਾਜ਼ੇਟਿਵ ਹੋਣ 'ਤੇ ਯਾਤਰੀਆਂ ਨੂੰ ਮਿਲੇਗੀ ਇਹ ਸਹੂਲਤ

ਬਿਆਨ ਅਨੁਸਾਰ ਇਸ ਯੋਜਨਾ ਤਹਿਤ ਕਰਜ਼ਾ ਲੈਣ ਵਾਲੇ ਵਿਅਕਤੀ ਦੀ ਉਮਰ 65 ਸਾਲ ਹੋਣੀ ਚਾਹੀਦੀ ਹੈ। ਕਰਜ਼ੇ ਦੀ ਮਿਆਦ 80 ਸਾਲ ਜਾਂ ਵੱਧ ਤੋਂ ਵੱਧ 30 ਸਾਲ ਤੱਕ ਹੋਵੇਗੀ, ਜੋ ਵੀ ਪਹਿਲਾਂ ਹੋਵੇ। ਐਲਆਈਸੀ ਹਾਊਸਿੰਗ ਫਾਇਨਾਂਸ ਦੇ ਸੀ.ਈ.ਓ. ਵਾਈ. ਵਿਸ਼ਵਨਾਥ ਗੌੜ ਨੇ ਕਿਹਾ ਕਿ Griha Varishth ਨੇ ਆਪਣੀਆਂ ਵੱਖਰੀਆਂ ਵਿਸ਼ੇਸ਼ਤਾਵਾਂ ਦੇ ਕਾਰਨ ਜੁਲਾਈ 2020 ਵਿਚ ਲਾਂਚ ਹੋਣ ਤੋਂ ਬਾਅਦ ਵਿਚ ਚੰਗਾ ਵਾਧਾ ਦਰਜ ਕੀਤਾ ਹੈ। ਕੰਪਨੀ ਨੇ 3,000 ਕਰੋੜ ਰੁਪਏ ਦੇ ਕਰੀਬ 15,000 ਲੋਨ ਵੰਡੇ ਹਨ। ਇਸ ਦੇ ਤਹਿਤ ਖ਼ਾਤਾਧਾਰਕਾਂ ਨੂੰ ਛੇ ਈ.ਐਮ.ਆਈ. ਤੋਂ ਛੋਟ ਮਿਲੇਗੀ। 

ਇਹ ਵੀ ਪੜ੍ਹੋ : ਬੈਂਕ ਖ਼ਾਤਾਧਾਰਕਾਂ ਲਈ ਅਹਿਮ ਖ਼ਬਰ! 1 ਅਪ੍ਰੈਲ ਤੋਂ ਇਸ ਕਾਰਨ ਬੰਦ ਹੋ ਸਕਦੀ ਹੈ SMS ਸਰਵਿਸ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News