LIC ਨੇ ਬਣਾਇਆ ਗਿੰਨੀਜ਼ ਵਰਲਡ ਰਿਕਾਰਡ; ਦੇਸ਼ ਭਰ ਦੇ 4,52,839 ਏਜੰਟਾਂ ਨੇ ਮਿਲ ਕੇ ਰਚਿਆ ਇਤਿਹਾਸ

Saturday, May 24, 2025 - 05:07 PM (IST)

LIC ਨੇ ਬਣਾਇਆ ਗਿੰਨੀਜ਼ ਵਰਲਡ ਰਿਕਾਰਡ; ਦੇਸ਼ ਭਰ ਦੇ 4,52,839 ਏਜੰਟਾਂ ਨੇ ਮਿਲ ਕੇ ਰਚਿਆ ਇਤਿਹਾਸ

ਬਿਜ਼ਨਸ ਡੈਸਕ : ਭਾਰਤ ਦੀ ਸਭ ਤੋਂ ਵੱਡੀ ਸਰਕਾਰੀ ਜੀਵਨ ਬੀਮਾ ਕੰਪਨੀ ਐਲਆਈਸੀ (LIC) ਨੇ ਇਤਿਹਾਸ ਰਚਦੇ ਹੋਏ ਗਿੰਨੀਜ਼ ਵਰਲਡ ਰਿਕਾਰਡ ਆਪਣੇ ਨਾਮ ਦਰਜ ਕਰ ਲਿਆ ਹੈ। 20 ਜਨਵਰੀ 2025 ਨੂੰ LIC ਨੇ ਕੇਵਲ ਇੱਕ ਦਿਨ ਵਿੱਚ 5,88,107 ਜੀਵਨ ਬੀਮਾ ਪਾਲਿਸੀਆਂ ਜਾਰੀ ਕਰਕੇ ਇੱਕ ਅਦੁੱਤੀਯ ਮਿਸਾਲ ਕਾਇਮ ਕੀਤੀ। ਕੰਪਨੀ ਨੇ ਇਸ ਦਿਨ ਨੂੰ “Mad Million Day” ਦਾ ਨਾਮ ਦਿੱਤਾ।

ਇਹ ਵੀ ਪੜ੍ਹੋ :     ਰਿਕਾਰਡ ਤੋੜਨ ਲਈ ਤਿਆਰ Gold ਦੀਆਂ ਕੀਮਤਾਂ, ਚਾਂਦੀ ਨੇ ਕੀਤਾ 1 ਲੱਖ ਦਾ ਅੰਕੜਾ ਪਾਰ

ਐਲਆਈਸੀ ਦੇ ਅਧਿਕਾਰਿਕ ਬਿਆਨ ਅਨੁਸਾਰ, ਦੇਸ਼ ਭਰ ਦੇ 4,52,839 ਏਜੰਟਾਂ ਨੇ ਮਿਲ ਕੇ ਸਿਰਫ਼ 24 ਘੰਟਿਆਂ ਵਿੱਚ ਇਹ ਉਪਲਬਧੀ ਹਾਸਿਲ ਕੀਤੀ। ਇਹ ਕਾਰਨਾਮਾ ਨਾ ਸਿਰਫ਼ ਬੀਮਾ ਉਦਯੋਗ ਲਈ, ਸਗੋਂ ਹਰ ਭਾਰਤੀ ਲਈ ਮਾਣਯੋਗ ਪਲ ਹੈ।

ਇਹ ਵੀ ਪੜ੍ਹੋ :     ਅਚਾਨਕ ਬੰਦ ਹੋਈ ਕਰਿਆਨਾ-ਸਬਜ਼ੀ ਦੀ ਡਿਲੀਵਰੀ ਕਰਨ ਵਾਲੀ app, ਲੋਕਾਂ ਨੇ RBI ਤੋਂ ਮੰਗਿਆ ਜਵਾਬ

ਐਲਆਈਸੀ ਨੇ ਕਿਹਾ ਕਿ ਇਹ ਰਿਕਾਰਡ ਸਾਡੀ ਮਜ਼ਬੂਤ ਏਜੰਸੀ ਨੈਟਵਰਕ ਦੇ ਅਟੁੱਟ ਸਮਰਪਣ, ਸਮਰਥਾ ਅਤੇ ਅਥਕ ਮਹਿਨਤ ਦਾ ਨਤੀਜਾ ਹੈ। ਇਸ ਅਭਿਆਨ ਦੀ ਅਗਵਾਈ LIC ਦੇ CEO ਅਤੇ MD ਸਿੱਧਾਰਥ ਮੋਹੰਤੀ ਨੇ ਕੀਤੀ ਸੀ, ਜਿਨ੍ਹਾਂ ਨੇ ਸਾਰੇ ਏਜੰਟਾਂ ਨੂੰ 20 ਜਨਵਰੀ ਨੂੰ ਘੱਟੋ-ਘੱਟ ਇੱਕ ਪਾਲਿਸੀ ਜ਼ਰੂਰ ਪੂਰੀ ਕਰਨ ਦੀ ਅਪੀਲ ਕੀਤੀ ਸੀ।

ਇਹ ਵੀ ਪੜ੍ਹੋ :     ਘਾਟੇ 'ਚ ਆਇਆ ਦੇਸ਼ ਦਾ ਵੱਡਾ Bank, ਧੋਖਾਧੜੀ ਨੇ ਵਧਾਈ ਮੁਸ਼ਕਲ, ਖ਼ਾਤਾਧਾਰਕ ਰਹਿਣ Alert

ਇਸ ਇਤਿਹਾਸਕ ਪ੍ਰਾਪਤੀ ਦੀ ਆਧਿਕਾਰਿਕ ਘੋਸ਼ਣਾ 24 ਮਈ 2025 ਨੂੰ ਮੁੰਬਈ ਸਥਿਤ ਐਲਆਈਸੀ ਹੈੱਡਕਵਾਰਟਰ ਤੋਂ ਕੀਤੀ ਗਈ। ਇਸ ਮੌਕੇ ਤੇ ਮੋਹੰਤੀ ਨੇ ਆਪਣੇ ਗਾਹਕਾਂ, ਏਜੰਟਾਂ ਅਤੇ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ, “ਉਨ੍ਹਾਂ ਦੀ ਅਸਾਧਾਰਣ ਕਾਰਗੁਜ਼ਾਰੀ ਨੂੰ ਹੁਣ ਵਿਸ਼ਵ ਪੱਧਰ 'ਤੇ ਵੀ ਮਾਨਤਾ ਮਿਲ ਗਈ ਹੈ।”

ਇਹ ਵੀ ਪੜ੍ਹੋ :     Gold ਦੀਆਂ ਵਧਦੀਆਂ ਕੀਮਤਾਂ ਨੇ ਵਧਾਈ ਗਾਹਕਾਂ ਦੀ ਚਿੰਤਾ, ਚਾਂਦੀ ਵੀ ਪਹੁੰਚੀ 1 ਲੱਖ ਦੇ ਕਰੀਬ

ਇਹ ਰਿਕਾਰਡ ਕੇਵਲ ਐਲਆਈਸੀ ਲਈ ਹੀ ਨਹੀਂ, ਪੂਰੇ ਭਾਰਤੀ ਬੀਮਾ ਖੇਤਰ ਲਈ ਇੱਕ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ, ਜੋ ਭਵਿੱਖ ਵਿੱਚ ਨਵੇਂ ਮਾਪਦੰਡ ਸੈੱਟ ਕਰਨ ਲਈ ਪ੍ਰੇਰਣਾ ਬਣੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News