EPFO ਨੇ ਮਾਰਚ ’ਚ 14.58 ਲੱਖ ਮੈਂਬਰ ਜੋੜੇ

Thursday, May 22, 2025 - 12:17 PM (IST)

EPFO ਨੇ ਮਾਰਚ ’ਚ 14.58 ਲੱਖ ਮੈਂਬਰ ਜੋੜੇ

ਨਵੀਂ ਦਿੱਲੀ (ਭਾਸ਼ਾ) - ਰਿਟਾਇਰਮੈਂਟ ਫੰਡ ਦਾ ਪ੍ਰਬੰਧਨ ਕਰਨ ਵਾਲੀ ਬਾਡੀਜ਼ ਈ. ਪੀ. ਐੱਫ. ਓ. ਨੇ ਮਾਰਚ ’ਚ ਕੁਲ 14.58 ਲੱਖ ਮੈਂਬਰ ਜੋੜੇ। ਇਹ ਅੰਕੜਾ ਪਿਛਲੇ ਸਾਲ ਦੇ ਇਸੇ ਮਹੀਨੇ ਦੀ ਤੁਲਨਾ ’ਚ 1.15 ਫੀਸਦੀ ਵਧ ਹੈ। ਬੁੱਧਵਾਰ ਨੂੰ ਜਾਰੀ ਨਵੇਂ ਪੇਰੋਲ ਅੰਕੜਿਆਂ ’ਚ ਇਹ ਜਾਣਕਾਰੀ ਮਿਲੀ।

ਇਹ ਵੀ ਪੜ੍ਹੋ :     ਚੈੱਕ ਰਾਹੀਂ ਲੈਣ-ਦੇਣ ਕਰਨ ਵਾਲਿਆਂ ਲਈ ਵੱਡੀ ਖ਼ਬਰ, ਬਦਲ ਗਏ ਨਿਯਮ

ਕਿਰਤ ਮੰਤਰਾਲਾ ਵੱਲੋਂ ਜਾਰੀ ਬਿਆਨ ਅਨੁਸਾਰ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਨੇ ਮਾਰਚ 2025 ’ਚ ਕਰੀਬ 7.54 ਲੱਖ ਨਵੇਂ ਮੈਂਬਰ ਜੋਡ਼ੇ। ਫਰਵਰੀ 2025 ਦੀ ਤੁਲਨਾ ’ਚ ਇਹ ਅੰਕੜਾ 2.03 ਫੀਸਦੀ ਅਤੇ ਮਾਰਚ 2024 ਦੀ ਤੁਲਨਾ ’ਚ 0.98 ਫੀਸਦੀ ਜ਼ਿਆਦਾ ਹੈ।

ਇਹ ਵੀ ਪੜ੍ਹੋ :     RBI ਨੇ ਜਾਰੀ ਕੀਤਾ 20 ਰੁਪਏ ਦਾ ਨਵਾਂ ਨੋਟ, ਜਾਣੋ ਇਹ ਪੁਰਾਣੇ ਤੋਂ ਕਿੰਨਾ ਹੈ ਵੱਖਰਾ

ਈ. ਪੀ. ਐੱਫ. ਓ. ਨੇ ਮਾਰਚ 2025 ਲਈ ਅਸਥਾਈ ਪੇਰੋਲ ਅੰਕੜੇ ਜਾਰੀ ਕੀਤੇ ਹਨ, ਜਿਸ ’ਚ 14.58 ਲੱਖ ਮੈਂਬਰਾਂ ਦੇ ਸ਼ੁੱਧ ਵਾਧੇ ਦੀ ਜਾਣਕਾਰੀ ਦਿੱਤੀ ਗਈ। ਸਾਲਾਨਾ ਆਧਾਰ ’ਤੇ ਇਹ ਅੰਕੜਾ 1.15 ਫੀਸਦੀ ਦਾ ਵਾਧਾ ਦਰਸਾਉਂਦਾ ਹੈ।

ਇਹ ਵੀ ਪੜ੍ਹੋ :     ਔਰਤਾਂ ਲਈ ਖ਼ੁਸ਼ਖ਼ਬਰੀ : ਸਿਰਫ਼ 2 ਸਾਲਾਂ 'ਚ ਮਿਲਣ ਲੱਗੇਗਾ ਫਿਕਸ ਰਿਟਰਨ, ਜਾਣੋ ਕਿਵੇਂ ਕਰਨਾ ਹੈ ਨਿਵੇਸ਼

ਮੰਤਰਾਲਾ ਨੇ ਕਿਹਾ ਕਿ ਨਵੇਂ ਮੈਂਬਰਾਂ ਦੀ ਗਿਣਤੀ ’ਚ ਵਾਧਾ ਰੋਜ਼ਗਾਰ ਦੇ ਵੱਧਦੇ ਮੌਕਿਆਂ, ਕਰਮਚਾਰੀ ਲਾਭ ਦੇ ਬਾਰੇ ਵਧਦੀ ਜਾਗਰੂਕਤਾ ਅਤੇ ਈ. ਪੀ. ਐੱਫ. ਓ. ਦੇ ਸਫਲ ਜਾਗਰੂਕਤਾ ਪ੍ਰੋਗਰਾਮਾਂ ਕਾਰਨ ਹੈ।

ਇਹ ਵੀ ਪੜ੍ਹੋ :     ਸ਼ੇਅਰ ਬਾਜ਼ਾਰ 'ਚ ਰਿਟਰਨ ਨੂੰ ਲੈ ਕੇ Alert ਰਹਿਣ ਦੀ ਲੋੜ; ਨਿਵੇਸ਼ਕਾਂ ਲਈ ਹੋ ਗਈ ਵੱਡੀ ਭਵਿੱਖਬਾਣੀ

ਜ਼ਿਕਰਯੋਗ ਹੈ ਕਿ ਨਵੇਂ ਮੈਂਬਰਾਂ ’ਚ 18-25 ਉਮਰ ਵਰਗ ਦੇ 4.45 ਲੱਖ ਮੈਂਬਰ ਸਨ, ਜਿਸ ਨਾਲ ਨਵੇਂ ਮੈਂਬਰਾਂ ’ਚ ਇਨ੍ਹਾਂ ਦੀ ਹਿੱਸੇਦਾਰੀ 58.94 ਫੀਸਦੀ ਰਹੀ।

ਇਸ ਤੋਂ ਪਤਾ ਚੱਲਦਾ ਹੈ ਕਿ ਸੰਗਠਿਤ ਕਾਰਜਬਲ ’ਚ ਸ਼ਾਮਲ ਹੋਣ ਵਾਲੇ ਜ਼ਿਆਦਾਤਰ ਵਿਅਕਤੀ ਨੌਜਵਾਨ ਹਨ। ਇਸ ਤੋਂ ਇਲਾਵਾ, ਮਾਰਚ 2025 ’ਚ 18-25 ਉਮਰ ਵਰਗ ਦੇ ਕੁਲ ਮੈਂਬਰਾਂ ਦੀ ਗਿਣਤੀ ’ਚ ਮਹੀਨਾਵਾਰ ਆਧਾਰ ’ਤੇ 4.21 ਫੀਸਦੀ ਅਤੇ ਸਾਲਾਨਾ ਆਧਾਰ ’ਤੇ 4.73 ਫੀਸਦੀ ਦਾ ਵਾਧਾ ਹੋਇਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News