LIC ਨੇ Union Bank ''ਚ ਵਧਾਈ ਹਿੱਸੇਦਾਰੀ, ਬੈਂਕ ਦੇ ਸ਼ੇਅਰਾਂ ''ਚ ਆਇਆ ਉਛਾਲ

Saturday, May 22, 2021 - 02:19 PM (IST)

ਨਵੀਂ ਦਿੱਲੀ - ਜੀਵਨ ਬੀਮਾ ਨਿਗਮ (ਐਲ.ਆਈ.ਸੀ.) ਨੇ ਜਨਤਕ ਖੇਤਰ ਦੇ ਬੈਂਕ ਯੂਨੀਅਨ ਬੈਂਕ ਆਫ਼ ਇੰਡੀਆ ਵਿਚ ਆਪਣੀ ਹਿੱਸੇਦਾਰੀ ਵਧਾ ਦਿੱਤੀ ਹੈ। ਐਲ.ਆਈ.ਸੀ. ਦੀ ਯੂਨੀਅਨ ਬੈਂਕ ਆਫ ਇੰਡੀਆ ਵਿਚ 2% ਦੀ ਹਿੱਸੇਦਾਰੀ ਵਧੀ ਹੈ। ਇਸਦੇ ਨਾਲ ਹੀ ਬੈਂਕ ਵਿਚ ਹੁਣ ਐਲ.ਆਈ.ਸੀ. ਦੀ ਕੁਲ ਹਿੱਸੇਦਾਰੀ 5.06% ਹੈ। ਇਸ ਤੋਂ ਪਹਿਲਾਂ ਐਲਆਈਸੀ ਦੀ ਬੈਂਕ ਵਿਚ 3.09% ਹਿੱਸੇਦਾਰੀ ਸੀ। ਐਲ.ਆਈ.ਸੀ. ਨੇ ਇਹ ਜਾਣਕਾਰੀ ਯੂਨੀਅਨ ਬੈਂਕ ਆਫ਼ ਇੰਡੀਆ ਦੇ ਜ਼ਰੀਏ ਸਟਾਕ ਐਕਸਚੇਂਜ ਨੂੰ ਦਿੱਤੀ ਹੈ।

ਸਟਾਕ ਐਕਸਚੇਂਜ ਨੂੰ ਭੇਜੀ ਜਾਣਕਾਰੀ ਅਨੁਸਾਰ, ਪਹਿਲਾਂ ਐਲ.ਆਈ.ਸੀ. ਦੇ ਯੂਨੀਅਨ ਬੈਂਕ ਵਿਚ 19,79,23,251 ਇਕਵਿਟੀ ਸ਼ੇਅਰ ਸਨ। ਹੁਣ ਐਲ.ਆਈ.ਸੀ. ਨੇ ਇੱਕ ਤਰਜੀਹੀ ਅਲਾਟਮੈਂਟ ਵਿਚ ਬੈਂਕ ਦੇ 14,78,41,513 ਇਕਵਿਟੀ ਸ਼ੇਅਰਾਂ ਨੂੰ ਖਰੀਦਿਆ ਹੈ, ਜਿਸ ਨਾਲ ਯੂਨੀਅਨ ਬੈਂਕ ਵਿਚ ਜੀਵਨ ਬੀਮਾ ਕੰਪਨੀ ਦੀ ਹਿੱਸੇਦਾਰੀ 5% ਤੋਂ ਵੱਧ ਹੋ ਗਈ ਹੈ। ਐਲ.ਆਈ.ਸੀ. ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਹੈ।

ਇਹ ਵੀ ਪੜ੍ਹੋ : ਕਿਸਾਨਾਂ ਨੂੰ DAP ਖਾਦ ਦੀ ਬੋਰੀ ਮਿਲੇਗੀ 700 ਰੁਪਏ ਸਸਤੀ, ਸਰਕਾਰ ਨੇ 140 ਫ਼ੀਸਦੀ ਵਧਾਈ ਸਬਸਿਡੀ

ਯੂਨੀਅਨ ਬੈਂਕ ਨੇ ਇਕੱਠੇ ਕੀਤੇ ਕੁੱਲ 1,447.17 ਕਰੋੜ ਰੁਪਏ 

ਯੂਨੀਅਨ ਬੈਂਕ ਨੇ ਵੀਰਵਾਰ ਨੂੰ ਆਪਣੀ ਯੋਗਤਾ ਪ੍ਰਾਪਤ ਸੰਸਥਾਗਤ ਪਲੇਸਮੈਂਟ (ਕਿਯੂਆਈਪੀ) ਨੂੰ ਬੰਦ ਕਰ ਦਿੱਤਾ। ਇਸ ਕਿਊ.ਆਈ.ਪੀ. ਦੇ ਤਹਿਤ ਯੂਨੀਅਨ ਬੈਂਕ ਕੁੱਲ 1,447.17 ਕਰੋੜ ਰੁਪਏ ਇਕੱਠਾ ਕਰਨ ਵਿਚ ਕਾਮਯਾਬ ਰਿਹਾ। ਤੁਹਾਨੂੰ ਦੱਸ ਦੇਈਏ ਕਿ ਐਲ.ਆਈ.ਸੀ. ਇਸ ਸਾਲ ਆਪਣਾ ਆਈ.ਪੀ.ਓ. ਲਿਆਉਣ ਦੀ ਵੀ ਤਿਆਰੀ ਕਰ ਰਹੀ ਹੈ, ਤਾਂ ਜੋ ਵਿੱਤੀ ਸਾਲ 22 ਲਈ ਕੇਂਦਰ ਸਰਕਾਰ ਦੇ Didinvestment ਦਾ ਟੀਚਾ ਪੂਰਾ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਹੁਣ ਦੁਬਈ 'ਚ ਭਾਰਤੀ ਖੋਲ੍ਹ ਸਕਣਗੇ 100 ਫ਼ੀਸਦ ਮਾਲਿਕਾਨਾ ਹੱਕ ਵਾਲੀ ਕੰਪਨੀ

ਸ਼ੇਅਰਾਂ ਦੀ ਸਥਿਤੀ

ਸ਼ੇਅਰ ਬਾਜ਼ਾਰ ਵਿਚ ਯੂਨੀਅਨ ਬੈਂਕ ਦਾ ਸਟਾਕ ਕੱਲ੍ਹ 1.63% ਵਧਿਆ ਅਤੇ ਇਹ ਪ੍ਰਤੀ ਸ਼ੇਅਰ 37.45 ਰੁਪਏ 'ਤੇ ਬੰਦ ਹੋਇਆ। ਜਦੋਂ ਕਿ ਅੱਜ ਨਿਫਟੀ ਬੈਂਕ 3.82% ਭਾਵ 1272 ਅੰਕ ਦੀ ਤੇਜ਼ੀ ਨਾਲ 34,606.90 ਅੰਕਾਂ 'ਤੇ ਬੰਦ ਹੋਇਆ ਹੈ। ਜਦਕਿ ਨਿਫਟੀ ਪੀਐਸਯੂ ਬੈਂਕ 3.80% ਦੀ ਤੇਜ਼ੀ ਨਾਲ 2348.15 ਅੰਕ 'ਤੇ ਬੰਦ ਹੋਇਆ ਹੈ।

ਇਹ ਵੀ ਪੜ੍ਹੋ : LPG ਉਪਭੋਗਤਾਵਾਂ ਲਈ ਖੁਸ਼ਖਬਰੀ, IOCL ਨੇ ਦਿੱਤੀਆਂ ਇਹ ਸਹੂਲਤਾਂ

ਕੋਰੋਨਾ ਅਵਧੀ ਦੇ ਦੌਰਾਨ ਐਲਆਈਸੀ ਨੂੰ ਰਿਕਾਰਡ ਕਮਾਈ

ਐਲ.ਆਈ.ਸੀ. ਨੂੰ 31 ਮਾਰਚ 2021 ਨੂੰ ਖ਼ਤਮ ਹੋਏ ਵਿੱਤੀ ਸਾਲ ਵਿਚ ਨਵੇਂ ਕਾਰੋਬਾਰ ਤੋਂ 1.84 ਲੱਖ ਕਰੋੜ ਰੁਪਏ ਦੀ ਪ੍ਰੀਮੀਅਮ ਕਮਾਈ ਹੋਈ ਜਿਹੜੀ ਹੁਣ ਤੱਕ ਦੀ ਸਭ ਤੋਂ ਵਧ ਹੈ। ਕੰਪਨੀ ਦੀ ਬਾਜ਼ਾਰ ਹਿੱਸੇਦਾਰੀ ਮਾਰਚ 2021 ਵਿਚ ਪਾਲਸੀ ਸੰਖਿਆ ਦੇ ਹਿਸਾਬ ਨਾਲ 81.04 ਫ਼ੀਸਦੀ ਰਹੀ। ਪੂਰੇ ਵਿੱਤੀ ਸਾਲ ਵਿਚ ਹਿੱਸੇਦਾਰੀ 74.58 ਫ਼ੀਸਦੀ ਰਹੀ।

ਇਹ ਵੀ ਪੜ੍ਹੋ : ਭਾਰਤੀ IT ਸੈਕਟਰ ਨੂੰ ਬਾਈਡੇਨ ਪ੍ਰਸ਼ਾਸਨ ਨੇ ਦਿੱਤੀ ਰਾਹਤ, ਐੱਚ-1ਬੀ ਵੀਜ਼ਾ ਪਾਬੰਦੀਆਂ ਹਟਾਈਆਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News