LIC MCap: LIC ਬਣੀ ਸਭ ਤੋਂ ਵੱਡੀ ਸੂਚੀਬੱਧ ਸਰਕਾਰੀ ਕੰਪਨੀ, SBI ਨੂੰ ਛੱਡਿਆ ਪਿੱਛੇ
Thursday, Jan 18, 2024 - 10:42 AM (IST)
ਬਿਜ਼ਨੈੱਸ ਡੈਸਕ : ਬਾਜ਼ਾਰ 'ਚ ਭਾਰੀ ਗਿਰਾਵਟ ਦੇ ਵਿਚਕਾਰ ਬੁੱਧਵਾਰ ਨੂੰ LIC ਦੇ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਸ਼ੁਰੂਆਤੀ ਕਾਰੋਬਾਰ 'ਚ ਇਹ ਕਰੀਬ 2 ਫ਼ੀਸਦੀ ਦੇ ਉਛਾਲ ਨਾਲ 919.45 ਰੁਪਏ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਇਹ LIC ਸ਼ੇਅਰਾਂ ਦਾ 52 ਹਫ਼ਤਿਆਂ ਦਾ ਸਭ ਤੋਂ ਉੱਚਾ ਪੱਧਰ ਹੈ। ਸ਼ੇਅਰ 'ਚ ਹਾਲ ਹੀ 'ਚ ਹੋਏ ਵਾਧੇ ਕਾਰਨ LIC ਦਾ ਬਾਜ਼ਾਰ ਪੂੰਜੀਕਰਣ 5.8 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਇਸ ਤਰ੍ਹਾਂ, ਐੱਲਆਈਸੀ ਦਾ ਮਾਰਕੀਟ ਕੈਪ ਐੱਸਬੀਆਈ ਦੇ ਮਾਰਕੀਟ ਕੈਪ ਨੂੰ ਵੀ ਪਾਰ ਕਰ ਗਿਆ ਹੈ।
ਇਹ ਵੀ ਪੜ੍ਹੋ - ਸੋਨਾ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਵੱਡੀ ਗਿਰਾਵਟ
ਦੱਸ ਦੇਈਏ ਕਿ ਸ਼ੁਰੂਆਤੀ ਕਾਰੋਬਾਰ 'ਚ SBI ਦੇ ਸ਼ੇਅਰ 1.18 ਫ਼ੀਸਦੀ ਜਾਂ 7.50 ਰੁਪਏ ਦੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਇਸ ਕਾਰਨ ਦੇਸ਼ ਦੇ ਇਸ ਸਭ ਤੋਂ ਵੱਡੇ ਸਰਕਾਰੀ ਬੈਂਕ ਦਾ ਮਾਰਕੀਟ ਕੈਪ ਘਟ ਕੇ 5.61 ਲੱਖ ਕਰੋੜ ਰੁਪਏ ਰਹਿ ਗਿਆ ਹੈ। ਨਵੰਬਰ ਦੀ ਸ਼ੁਰੂਆਤ ਤੋਂ ਹੀ ਐੱਲਆਈਸੀ ਦੇ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਇਹ ਸ਼ੇਅਰ 50 ਫ਼ੀਸਦੀ ਤੋਂ ਜ਼ਿਆਦਾ ਵੱਧ ਗਏ ਹਨ।
ਇਹ ਵੀ ਪੜ੍ਹੋ - ਹੈਰਾਨੀਜਨਕ ਖ਼ੁਲਾਸਾ : ਆਪਣੀਆਂ ਨੌਕਰੀਆਂ ਬਦਲਣ 'ਤੇ ਵਿਚਾਰ ਕਰ ਰਹੇ ਨੇ 88 ਫ਼ੀਸਦੀ ਕਰਮਚਾਰੀ
ਸੂਚੀਬੱਧ ਹੋਣ ਤੋਂ ਬਾਅਦ ਮਾਰਚ 2023 ਤੱਕ LIC ਦੇ ਸ਼ੇਅਰਾਂ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ ਸੀ। ਇਹ 530 ਰੁਪਏ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਸੀ। ਇਸ ਤੋਂ ਬਾਅਦ ਇਸ ਸ਼ੇਅਰ 'ਚ ਰਿਕਵਰੀ ਦੇਖਣ ਨੂੰ ਮਿਲੀ। ਨਵੰਬਰ ਮਹੀਨੇ 'ਚ LIC ਦੇ ਸ਼ੇਅਰਾਂ 'ਚ 12.83 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ। ਦਸੰਬਰ 'ਚ LIC ਦੇ ਸ਼ੇਅਰ 22.66 ਫ਼ੀਸਦੀ ਵਧੇ ਹਨ। ਜਨਵਰੀ 'ਚ ਹੁਣ ਤੱਕ ਇਹ ਸੇਅਰ 10 ਫ਼ੀਸਦੀ ਤੋਂ ਜ਼ਿਆਦਾ ਵੱਧ ਗਏ ਹਨ।
ਇਹ ਵੀ ਪੜ੍ਹੋ - ਉਡਾਣ ਦੌਰਾਨ ਪਿਆਸੇ ਬੱਚੇ ਨੂੰ ਪਾਣੀ ਨਾ ਦੇਣਾ ਏਅਰਲਾਈਨਜ਼ ਨੂੰ ਪਿਆ ਮਹਿੰਗਾ, ਲੱਗਾ ਵੱਡਾ ਜੁਰਮਾਨਾ
ਮੌਜੂਦਾ ਸਮੇਂ 'ਚ LIC ਦਾ ਸ਼ੇਅਰ ਆਪਣੇ IPO ਕੀਮਤ ਤੋਂ ਸਿਰਫ਼ 4 ਫ਼ੀਸਦੀ ਦੂਰ ਹੈ। LIC ਨੇ ਵਿੱਤੀ ਸਾਲ 2024 ਦੀ ਪਹਿਲੀ ਛਿਮਾਹੀ ਵਿੱਚ 17,469 ਕਰੋੜ ਰੁਪਏ ਦਾ ਸ਼ੁੱਧ ਲਾਭ ਦਰਜ ਕੀਤਾ ਹੈ। ਇਕ ਸਾਲ ਪਹਿਲਾਂ ਇਸੇ ਮਿਆਦ 'ਚ ਕੰਪਨੀ ਦਾ ਸ਼ੁੱਧ ਲਾਭ 16,635 ਕਰੋੜ ਰੁਪਏ ਸੀ। ਪਹਿਲੀ ਛਿਮਾਹੀ 'ਚ ਕੰਪਨੀ ਦਾ ਨਵਾਂ ਕਾਰੋਬਾਰੀ ਪ੍ਰੀਮੀਅਮ (ਵਿਅਕਤੀਗਤ) 2.65 ਫ਼ੀਸਦੀ ਵਧ ਕੇ 25,184 ਕਰੋੜ ਰੁਪਏ 'ਤੇ ਪਹੁੰਚ ਗਿਆ।
ਇਹ ਵੀ ਪੜ੍ਹੋ - Air India ਦੀ ਫਲਾਈਟ 'ਚ ਸ਼ਾਕਾਹਾਰੀ ਦੀ ਥਾਂ ਮਿਲਿਆ ਨਾਨ-ਵੈਜ ਖਾਣਾ, ਭੜਕੀ ਔਰਤ ਨੇ ਚੁੱਕਿਆ ਇਹ ਕਦਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8