LIC ਬੀਮਾਧਾਰਕ ਹੁਣ ਯੂਲਿਪ ਪਾਲਿਸੀ ਨੂੰ ਕਰ ਸਕਣਗੇ ਆਨਲਾਈਨ ਸਵਿੱਚ
Saturday, Dec 12, 2020 - 09:36 PM (IST)
ਨਵੀਂ ਦਿੱਲੀ– ਰਾਸ਼ਟਰੀ ਬੀਮਾ ਕੰਪਨੀ ਐੱਲ. ਆਈ. ਸੀ. ਨੇ ਬੀਮਾ ਧਾਰਕਾਂ ਨੂੰ ਆਪਣੇ ਪੋਰਟਲ ਦੇ ਮਾਧਿਅਮ ਰਾਹੀਂ ਆਨਲਾਈਨ ਫੰਡਾਂ ਨੂੰ ਯੂਲਿਪ ਪਲਾਨ ਦੇ ਤਹਿਤ ਸਵਿੱਚ ਕਰਨ ਇਜਾਜ਼ਤ ਦਿੱਤੀ ਹੈ। ਐੱਲ. ਆਈ. ਸੀ. ਨੇ ਸ਼ੁੱਕਰਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਇਹ ਸਹੂਲਤ ਉਨ੍ਹਾਂ ਪਾਲਿਸੀ ਧਾਰਕਾਂ ਲਈ ਮੁਹੱਈਆ ਹੋਵੇਗੀ ਜੋ ਇਸ ਦੀਆਂ ਪ੍ਰਮੁੱਖ ਸੇਵਾਵਾਂ ਲਈ ਰਜਿਸਟਰਡ ਹਨ।
ਫੰਡ ਦੀ ਇਹ ਆਨਲਾਈਨ ਅਦਲਾ-ਬਦਲੀ ਨਵੇਂ ਐਂਡੋਮੈਂਟ ਪਲੱਸ (ਪਲਾਨ 935), ਨਿਵੇਸ਼ ਪਲੱਸ (ਪਲਾਨ 849) ਅਤੇ ਐੱਸ. ਆਈ. ਆਈ. ਪੀ. (ਪਲਾਨ 852) ਲਈ ਮੁਹੱਈਆ ਹੋਵੇਗੀ। ਅਜਿਹਾ ਕਰਨ ਲਈ ਕੋਈ ਫੀਸ ਨਹੀਂ ਹੈ। ਇਸ ਓ. ਟੀ. ਪੀ. ਆਧਾਰਿਤ ਤਸਦੀਕ ਕੀਤੇ ਜਾਣ ਦੀ ਪ੍ਰਣਾਲੀ ਦੇ ਮਾਧਿਅਮ ਰਾਹੀਂ ਪ੍ਰਤੀ ਪਾਲਿਸੀ ਪ੍ਰਤੀ ਦਿਨ ਇਕ ਸਵਿੱਚ ਦੀ ਇਜਾਜ਼ਤ ਹੈ।
ਕੀ ਹੈ ਯੂਲਿਪ
ਯੂਲਿਪ ਇਕ ਬੀਮਾ ਉਤਪਾਦ ਹੈ। ਇਹ ਬੀਮਾ ਅਤੇ ਬਾਜ਼ਾਰ ਲਿੰਕਡ ਨਿਵੇਸ਼ ਦਾ ਇਕ ਮੇਲ ਹੈ। ਜਦੋਂ ਤੁਸੀਂ ਪ੍ਰੀਮੀਅਮ ਦਾ ਭੁਗਤਾਨ ਕਰਦੇ ਹੋ ਤਾਂ ਇਸ ਦਾ ਇਕ ਹਿੱਸਾ ਬੀਮਾ ਕੰਪਨੀ ਵਲੋਂ ਤੁਹਾਨੂੰ ਬੀਮਾ ਕਵਰੇਜ਼ ਪ੍ਰਦਾਨ ਕਰਨ ਲਈ ਵਰਤਿਆ ਜਾਂਦਾ ਹੈ ਅਤੇ ਬਾਕੀ ਦਾ ਬਾਜ਼ਾਰ 'ਚ ਡੇਟ ਅਤੇ ਇਕੁਇਟੀ ਸਕਿਓਰਿਟੀਜ਼ ’ਚ ਨਿਵੇਸ਼ ਕਰਨ ਲਈ ਵਰਤਿਆ ਜਾਂਦਾ ਹੈ।