LIC ਦੇ ਮੁਨਾਫ਼ੇ ''ਚ ਜ਼ਬਰਦਸਤ ਵਾਧਾ, 11 ਗੁਣਾ ਵਧਿਆ ਕੁੱਲ ਲਾਭ

11/12/2022 4:49:11 PM

ਨਵੀਂ ਦਿੱਲੀ — ਸਰਕਾਰੀ ਬੀਮਾ ਕੰਪਨੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ (LIC) ਨੇ ਸ਼ੁੱਕਰਵਾਰ ਨੂੰ ਆਪਣੀ ਦੂਜੀ ਤਿਮਾਹੀ ਦੇ ਨਤੀਜੇ ਜਾਰੀ ਕੀਤੇ ਹਨ। ਸਤੰਬਰ ਤਿਮਾਹੀ 'ਚ ਕੰਪਨੀ ਦਾ ਸ਼ੁੱਧ ਲਾਭ ਕਈ ਗੁਣਾ ਵਧਿਆ ਹੈ। LIC ਨੇ ਕਿਹਾ ਕਿ ਟੈਕਸ ਤੋਂ ਬਾਅਦ ਉਸਦਾ ਸ਼ੁੱਧ ਲਾਭ (PAT) 15,952 ਕਰੋੜ ਰੁਪਏ ਦਰਜ ਕੀਤਾ ਗਿਆ ਹੈ। ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ ਇਸ ਨੇ ਸਿਰਫ 1434 ਕਰੋੜ ਰੁਪਏ ਦਰਜ ਕੀਤੇ ਸਨ। ਐਲਆਈਸੀ ਨੇ ਕਿਹਾ ਕਿ ਲੇਖਾ ਨੀਤੀ ਵਿੱਚ ਬਦਲਾਅ ਕਾਰਨ ਉਸ ਨੂੰ ਇਹ ਵੱਡਾ ਲਾਭ ਮਿਲਿਆ ਹੈ।

ਪਿਛਲੀ ਤਿਮਾਹੀ 'ਚ ਕੰਪਨੀ ਨੂੰ 682 ਕਰੋੜ ਦਾ ਮੁਨਾਫਾ 

ਇਸ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ 'ਚ LIC ਦਾ ਸ਼ੁੱਧ ਲਾਭ 682.9 ਕਰੋੜ ਰੁਪਏ ਰਿਹਾ ਸੀ। ਦੂਜੀ ਤਿਮਾਹੀ ਲਈ LIC ਦੀ ਸ਼ੁੱਧ ਪ੍ਰੀਮੀਅਮ ਆਮਦਨ 1.32 ਲੱਖ ਕਰੋੜ ਰੁਪਏ ਸੀ। ਇਹ ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ 1.04 ਲੱਖ ਕਰੋੜ ਰੁਪਏ ਦੇ ਮੁਕਾਬਲੇ 27 ਫੀਸਦੀ ਜ਼ਿਆਦਾ ਹੈ।

ਇਹ ਵੀ ਪੜ੍ਹੋ : 9 ਸਾਲ ਬਾਅਦ ਰੁਪਏ ਦੀ ਮਜ਼ਬੂਤ ਸ਼ੁਰੂਆਤ, ਜਾਣੋ ਭਾਰਤੀ ਕਰੰਸੀ 'ਚ ਵਾਧੇ ਦਾ ਕੀ ਹੈ ਕਾਰਨ

ਕੰਪਨੀ ਦੇ ਕਾਰੋਬਾਰ 'ਚ ਚੰਗਾ ਵਾਧਾ

ਕੰਪਨੀ ਦਾ ਪਹਿਲੇ ਸਾਲ ਦਾ ਪ੍ਰੀਮੀਅਮ ਕਾਰੋਬਾਰ ਵਿਚ ਵਾਧੇ ਨੂੰ ਦਰਸਾਉਂਦਾ ਹੈ। ਦੂਜੀ ਤਿਮਾਹੀ 'ਚ ਇਹ 9124.7 ਕਰੋੜ ਰੁਪਏ ਰਿਹਾ। ਇਹ ਇਕ ਸਾਲ ਪਹਿਲਾਂ ਦੇ 8198.30 ਕਰੋੜ ਰੁਪਏ ਤੋਂ 11 ਫੀਸਦੀ ਜ਼ਿਆਦਾ ਹੈ। ਇਸ ਦੇ ਨਾਲ ਹੀ ਨਵਿਆਉਣ ਦਾ ਪ੍ਰੀਮੀਅਮ 2 ਫੀਸਦੀ ਵਧ ਕੇ 56,156 ਕਰੋੜ ਰੁਪਏ ਹੋ ਗਿਆ। ਜਦਕਿ ਸਿੰਗਲ ਪ੍ਰੀਮੀਅਮ 62 ਫੀਸਦੀ ਵਧ ਕੇ 66,901 ਕਰੋੜ ਰੁਪਏ ਹੋ ਗਿਆ।

ਇਹ ਵੀ ਪੜ੍ਹੋ :  Apple ਨੇ ਬਣਾਇਆ ਨਵਾਂ ਰਿਕਾਰਡ , ਇਕ ਦਿਨ 'ਚ ਕੀਤੀ Elon Musk ਦੀ ਕੁੱਲ ਨੈੱਟਵਰਥ ਤੋਂ ਜ਼ਿਆਦਾ 'ਕਮਾਈ'

LIC ਦਾ ਸਟਾਕ ਵਧਿਆ

ਭਾਰਤੀ ਜੀਵਨ ਬੀਮਾ ਨਿਗਮ (LIC ਸ਼ੇਅਰ ਪ੍ਰਾਈਸ) ਦੇ ਸ਼ੇਅਰ ਦੀ ਕੀਮਤ ਸ਼ੁੱਕਰਵਾਰ ਨੂੰ ਵਾਧੇ ਦੇ ਨਾਲ ਬੰਦ ਹੋਈ। BSE 'ਤੇ LIC ਦਾ ਸ਼ੇਅਰ 1.17 ਫੀਸਦੀ ਜਾਂ 7.25 ਰੁਪਏ ਦੇ ਵਾਧੇ ਨਾਲ 628.05 ਰੁਪਏ 'ਤੇ ਬੰਦ ਹੋਇਆ। ਸਟਾਕ ਦਾ 52 ਹਫਤੇ ਦਾ ਸਭ ਤੋਂ ਉੱਚਾ ਭਾਅ 920 ਰੁਪਏ ਹੈ ਅਤੇ 52 ਹਫਤੇ ਦਾ ਨੀਵਾਂ 588 ਰੁਪਏ ਹੈ। ਕੰਪਨੀ ਦਾ ਬਾਜ਼ਾਰ ਪੂੰਜੀਕਰਣ ਇਸ ਸਮੇਂ 3,97,241 ਕਰੋੜ ਰੁਪਏ ਹੈ।

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਦੀ ਕੰਪਨੀ ਬਣਾਏਗੀ ਦੇਸ਼ ਦਾ ਪਹਿਲਾ ਮਲਟੀਮੋਡਲ ਲਾਜਿਸਟਿਕ ਪਾਰਕ, ਜਾਣੋ ਖ਼ਾਸੀਅਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News