ਇਰਡਾ ਨੂੰ ਹੁਣ ਤੱਕ ਨਹੀਂ ਮਿਲਿਆ LIC ਦਾ IPO ''ਤੇ ਪ੍ਰਸਤਾਵ
Tuesday, Feb 18, 2020 - 04:27 PM (IST)

ਮੁੰਬਈ—ਭਾਰਤੀ ਬੀਮਾ ਰੈਗੂਲੇਟਰ ਅਤੇ ਵਿਕਾਸ ਅਥਾਰਿਟੀ (ਇਰਡਾ) ਦੇ ਚੇਅਰਮੈਨ ਐੱਸ.ਸੀ. ਖੁੰਟੀਆ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ.) ਵਲੋਂ ਸ਼ੁਰੂਆਤੀ ਜਨਤਕ ਨਿਰਗਮ (ਆਈ.ਪੀ.ਓ.) ਲਈ ਹੁਣ ਤੱਕ ਉਨ੍ਹਾਂ ਨੂੰ ਕੋਈ ਪ੍ਰਸਤਾਵ ਨਹੀਂ ਮਿਲਿਆ ਹੈ। ਪਰ ਉਨ੍ਹਾਂ ਨੇ ਕਿਹਾ ਕਿ ਕੰਪਨੀ ਸੰਚਾਲਨ ਦੀ ਦ੍ਰਿਸ਼ਟੀ ਨਾਲ ਐੱਲ.ਆਈ.ਸੀ. ਨੂੰ ਬਾਜ਼ਾਰ 'ਚ ਸੂਚੀਬੱਧ ਕਰਨਾ ਚੰਗਾ ਹੋਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬਜਟ 'ਚ ਵਿਕਲਪਿਕ ਟੈਕਸ ਢਾਂਚੇ ਨਾਲ ਬੀਮਾ ਉਦਯੋਗ ਲਈ ਕੋਈ ਚਿੰਤਾ ਦੀ ਗੱਲ ਨਹੀਂ ਹੈ। ਸਰਕਾਰ ਨੇ ਬਜਟ 'ਚ ਵਿਅਕਤੀਗਤ ਆਮਦਨ ਟੈਕਸਦਾਤਾਵਾਂ ਲਈ ਇਕ ਵਿਕਲਪਿਕ ਢਾਂਚਾ ਪੇਸ਼ ਕੀਤਾ ਹੈ ਜਿਸ 'ਚ ਨਿਵੇਸ਼ ਆਦਿ 'ਤੇ ਛੋਟ ਛੱਡਣ ਵਾਲਿਆਂ ਲਈ ਟੈਕਸ ਦੀਆਂ ਦਰਾਂ ਘੱਟ ਰੱਖਣ ਦੀ ਵਿਵਸਥਾ ਹੈ। ਖੁੰਟੀਆ ਨੇ ਬੀਮਾ ਕੰਪਨੀਆਂ ਨੂੰ ਘਾਟੇ ਵਾਲੇ ਉਤਪਾਦਾਂ ਨੂੰ ਖਤਮ ਕਰਨ ਲਈ ਸਿਰਫ ਚੰਗਾ ਕਾਰੋਬਾਰ ਕਰਨ ਵਾਲੇ ਉਤਪਾਦਾਂ 'ਤੇ ਧਿਆਨ ਦੇਣ ਦੀ ਵੀ ਸਲਾਹ ਦਿੱਤੀ ਹੈ। ਬਜਟ 'ਚ ਐੱਲ.ਆਈ.ਸੀ. ਦਾ ਆਈ.ਪੀ.ਓ. ਲਿਆਉਣ ਦੀ ਘੋਸ਼ਣਾ ਦੇ ਬਾਰੇ 'ਚ ਉਨ੍ਹਾਂ ਨੇ ਕਿਹਾ ਕਿ ਐੱਲ.ਆਈ.ਸੀ. ਦਾ ਪ੍ਰਸਤਾਵ ਹੁਣ ਤੱਕ ਨਹੀਂ ਆਇਆ ਹੈ। ਐਕਚਿਊਰੀਜ਼ ਦੇ ਇਕ ਪ੍ਰੋਗਰਾਮ 'ਚ ਇਥੇ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਿਸੇ ਵੀ ਕੰਪਨੀ ਦੇ ਸ਼ੇਅਰ ਜਨਤਕ ਹੋਣ 'ਤੇ ਉਸ 'ਚ ਪਾਰਦਰਸ਼ੀ ਵਧਦੀ ਹੈ ਅਤੇ ਕੰਪਨੀ ਸੰਚਾਲਨ ਵਿਵਸਥਾ ਸੁਧਰਦੀ ਹੈ। ਸੂਚੀਬੱਧ ਹੋਣ ਤੋਂ ਪਹਿਲਾਂ ਐੱਲ.ਆਈ.ਸੀ. ਦੇ ਕਾਰੋਬਾਰ 'ਚ ਪੁਨਰਗਠਨ ਦੀ ਲੋੜ ਦੇ ਸਵਾਲ 'ਤੇ ਖੁੰਟੀਆ ਨੇ ਕਿਹਾ ਕਿ ਇਸ 'ਤੇ ਸਰਕਾਰ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹਰ ਬੀਮਾ ਕੰਪਨੀ ਨੂੰ ਸੂਚੀਬੱਧ ਕਰਵਾਉਣ ਇਕ ਚੰਗਾ ਵਿਚਾਰ ਹੈ ਅਤੇ ਇਰਡਾ ਹੋਰ ਇਕਾਈਆਂ ਨੂੰ ਵੀ ਇਸ ਦੇ ਲਈ ਪ੍ਰੇਰਿਤ ਕਰੇਗੀ। ਹਾਲਾਂਕਿ ਉਹ ਇਸ ਨੂੰ ਜ਼ਰੂਰੀ ਨਹੀਂ ਬਣਾਉਣਗੇ ਕਿਉਂਕਿ ਛੋਟੀਆਂ ਕੰਪਨੀਆਂ ਨੂੰ ਅਜੇ ਵੀ ਸੂਚੀਬੱਧ ਕਰਵਾਉਣ ਦਾ ਪੱਧਰ ਪਾਉਣਾ ਹੈ।