ਪੁਰਾਣੀਆਂ ਸਮੱਸਿਆਵਾਂ ਨੂੰ ਪਿੱਛੇ ਛੱਡ ਕੇ PNB ਵਾਧੇ ਦਾ ਨਵਾਂ ਰਸਤਾ ਤਿਆਰ ਕਰ ਰਿਹਾ : MD ਚੰਦਰਾ

Monday, May 12, 2025 - 12:04 AM (IST)

ਪੁਰਾਣੀਆਂ ਸਮੱਸਿਆਵਾਂ ਨੂੰ ਪਿੱਛੇ ਛੱਡ ਕੇ PNB ਵਾਧੇ ਦਾ ਨਵਾਂ ਰਸਤਾ ਤਿਆਰ ਕਰ ਰਿਹਾ : MD ਚੰਦਰਾ

ਨਵੀਂ ਦਿੱਲੀ-ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਦੇ ਮੈਨੇਜਿੰਗ ਡਾਇਰੈਕਟਰ ਅਸ਼ੋਕ ਚੰਦਰਾ ਨੇ ਕਿਹਾ ਕਿ ਪੁਰਾਣੀਆਂ ਸਮੱਸਿਆਵਾਂ ਨੂੰ ਪਿੱਛੇ ਛੱਡਦੇ ਹੋਏ ਬੈਂਕ ਨੇ ਚਾਲੂ ਵਿੱਤੀ ਸਾਲ (2025-26) ਅਤੇ ਉਸ ਤੋਂ ਬਾਅਦ ਦੇ ਸਾਲਾਂ ’ਚ ਮੁਕਾਬਲੇਬਾਜ਼ੀ ’ਚ ਅੱਗੇ ਨਿਕਲਣ ਲਈ ਸੰਚਾਲਨ ਲਾਭ ’ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਵਾਧੇ ਦੇ ਨਵੇਂ ਰਸਤੇ ’ਤੇ ਕਦਮ ਰੱਖਿਆ ਹੈ।

ਉਨ੍ਹਾਂ ਕਿਹਾ ਕਿ ਫਸੇ ਕਰਜ਼ੇ (ਐੱਨ. ਪੀ. ਏ.) ’ਚ ਕਮੀ, ਘੱਟ ਲਾਗਤ ਵਾਲੀ ਜਮ੍ਹਾ ਰਾਸ਼ੀ ਜੁਟਾਉਣਾ, ਡਿਊਟੀ ਕਮਾਈ ਵਾਧੇ ਲਈ ਮੌਕਿਆਂ ’ਚ ਵਾਧਾ ਅਤੇ ਖਰਾਬ ਕਰਜ਼ੇ ਤੋਂ ਵਸੂਲੀ ਬੈਂਕ ਦੇ ਹੋਰ ਪਹਿਲ ਵਾਲੇ ਖੇਤਰ ਹਨ, ਜੋ ਸ਼ੁੱਧ ਲਾਭ ਸਮੇਤ ਵੱਖ-ਵੱਖ ਮਾਪਦੰਡਾਂ ’ਚ ਚੰਗਾ ਸੁਧਾਰ ਵਿਖਾ ਰਹੇ ਹਨ। ਪਿਛਲੇ ਵਿੱਤੀ ਸਾਲ (2024-25) ਲਈ ਪੀ. ਐੱਨ. ਬੀ. 102 ਫੀਸਦੀ ਦੇ ਵਾਧੇ ਨਾਲ 12 ਜਨਤਕ ਖੇਤਰ ਦੇ ਬੈਂਕਾਂ (ਪੀ. ਐੱਸ. ਬੀ.) ’ਚ ਲਾਭ ਵਾਧੇ ਦੇ ਮਾਮਲੇ ’ਚ ਟਾਪ ਬੈਂਕ ਦੇ ਰੂਪ ’ਚ ਉੱਭਰਿਆ ਹੈ। ਇਸ ਦੌਰਾਨ ਬੈਂਕ ਦਾ ਸ਼ੁੱਧ ਲਾਭ ਦੁੱਗਣਾ ਹੋ ਕੇ 16,630 ਕਰੋਡ਼ ਰੁਪਏ ਹੋ ਗਿਆ। ਬੈਂਕ ਦਾ ਕੁਲ ਕਾਰੋਬਾਰ ਪਿਛਲੇ ਵਿੱਤੀ ਸਾਲ ’ਚ 14 ਫੀਸਦੀ ਦੇ ਵਾਧੇ ਨਾਲ 26.83 ਲੱਖ ਕਰੋਡ਼ ਰੁਪਏ ਰਿਹਾ ਹੈ, ਜੋ ਬੈਂਕਿੰਗ ਪ੍ਰਣਾਲੀ ’ਚ ਸਭ ਤੋਂ ਜ਼ਿਆਦਾ ਹੈ।

ਉਨ੍ਹਾਂ ਦੱਸਿਆ ਕਿ ਬੈਂਕ ’ਚ ਕਈ ਪੁਰਾਣੀਆਂ ਸਮੱਸਿਆਵਾਂ ਸਨ, ਜਿਨ੍ਹਾਂ ’ਚ ਜਨਤਕ ਖੇਤਰ ਦੇ ਬੈਂਕਾਂ ’ਚ ਸਭ ਤੋਂ ਜ਼ਿਆਦਾ ਕੁਲ ਅਤੇ ਸ਼ੁੱਧ ਨਾਨ-ਪ੍ਰਫਾਰਮਿੰਗ ਏਸੈੱਟ (ਐੱਨ. ਪੀ. ਏ.) ਸ਼ਾਮਲ ਹਨ। ਚੰਦਰਾ ਨੇ ਕਿਹਾ ਕਿ ਇਨ੍ਹਾਂ ’ਚ ਜ਼ਿਕਰਯੋਗ ਕਮੀ ਲਿਆਂਦੀ ਗਈ ਹੈ ਅਤੇ ਕੁਲ ਐੱਨ. ਪੀ. ਏ. 4 ਫੀਸਦੀ ਤੋਂ ਹੇਠਾਂ ਆ ਗਿਆ ਹੈ ਅਤੇ ਸ਼ੁੱਧ ਐੱਨ. ਪੀ. ਏ. 0.5 ਫੀਸਦੀ ’ਤੇ ਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬੈਂਕ ਨੇ ਚਾਲੂ ਵਿੱਤੀ ਸਾਲ ਦੌਰਾਨ ਇਨ੍ਹਾਂ ਨੂੰ ਹੋਰ ਅੱਗੇ ਵਧਾਉਣ ਦਾ ਟੀਚਾ ਰੱਖਿਆ ਹੈ।


author

Hardeep Kumar

Content Editor

Related News