3.5 ਕਰੋੜ ਰੁਪਏ ਦੀ ਨਵੀਂ ਫਰਾਰੀ ਭਾਰਤ ''ਚ ਲਾਂਚ, ਜਾਣੋ ਖੂਬੀਆਂ
Saturday, Sep 29, 2018 - 11:28 PM (IST)
ਨਵੀਂ ਦਿੱਲੀ—ਫਰਾਰੀ ਪੋਰਟੋਫੀਨੋ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ। ਕੰਪਨੀ ਨੇ ਇਸ ਦੀ ਕੀਮਤ 3.5 ਕਰੋੜ ਰੁਪਏ (ਐਕਸ ਸ਼ੋਅਰੂਮ) ਰੱਖੀ ਹੈ। ਪੋਰਟੋਫੀਨੋ ਨੂੰ ਕਨਵਰਟਿਬਲ 2+2 ਕਾਨਫਿਗਰੇਸ਼ਨ 'ਚ ਪੇਸ਼ ਕੀਤਾ ਗਿਆ ਹੈ ਅਤੇ ਇਹ ਇਟਾਲਿਅਨ ਸੁਪਰਕਾਰ ਬਰਾਂਡ ਦੇ ਪ੍ਰੋਡਕਟ ਲਾਈਨ-ਅੱਪ 'ਚ ਲੇਟੇਸਟ ਐਂਟਰੀ-ਲੇਵਲ ਮਾਡਲ ਹੈ।
ਫਰਾਰੀ ਪੋਰਟੋਫੀਨ ਨੂੰ ਸਭ ਤੋਂ ਪਹਿਲਾ ਪਿਛਲੇ ਸਾਲ ਇਟਲੀ 'ਚ ਕੰਪਨੀ ਦੀ 70ਵੀਂ ਵਰ੍ਹੇਗੰਢ ਮੌਕੇ 'ਤੇ ਪੇਸ਼ ਕੀਤਾ ਗਿਆ ਸੀ. ਇਸ ਕਾਰ ਨੂੰ ਫ੍ਰੇਸ਼ ਡਿਜ਼ਾਇਨ 'ਚ ਉਤਾਰਿਆ ਗਿਆ ਹੈ। ਪੋਰਟੋਫੀਨ 'ਚ ਸ਼ਾਰਪ ਅਤੇ ਸਪੋਰਟੀ ਫਰੰਟ-ਐਂਡ ਦੇ ਨਾਲ-ਨਾਲ ਬੂਮਰੈਂਗ ਸ਼ੇਪ ਵਾਲੇ led ਹੈਡਲੈਂਪਸ ਦਿੱਤਾ ਗਿਆ ਹੈ। ਹਾਲਾਂਕਿ ਪੋਰਟੋਫੀਨੋ ਦਾ ਓਵਰਆਲ ਲੁਕ ਫਰਾਰੀ ਦੇ ਸਿਗਨੇਚਰ ਡਿਜ਼ਾਇਨ 'ਚ ਹੀ ਰੱਖਿਆ ਗਿਆ ਹੈ।
ਕਾਰ ਦੇ ਰਿਅਰ ਪ੍ਰੋਫਾਈਲ ਦੀ ਗੱਲ ਕਰੀਏ ਤਾਂ ਇਹ ਬਹੁਤ ਹਮਲਾਵਾਰ ਦਿਖਦਾ ਹੈ। ਇਸ 'ਚ ਟਵਿਨ ਟੇਲ ਲੈਂਪਸ, ਕਵਾਗ ਐਗਜਾਸਟ ਸੈੱਟਅੱਪ ਅਤੇ ਕਾਨਟੁਰਡ ਬੂਟ ਲਿਡ ਕਰ ਦਿੱਤਾ ਗਿਆ ਹੈ। ਇਸ ਨਵੀਂ ਕਾਰ 'ਚ 3.9 ਲੀਟਰ ਟਵਿਨ-ਟਰਬੋ v8 ਇੰਜਨ ਦਿੱਤਾ ਗਿਆ ਹੈ। ਇਹ ਇੰਜਨ 7,500rpm 'ਤੇ 600bhp ਦਾ ਪਾਵਰ ਅਤੇ 5,250rpm 'ਤੇ 760 nm ਦਾ ਪਿਕ ਟਾਰਕ ਜੈਰਨੇਟ ਕਰਦਾ ਹੈ। ਇੰਜਨ ਨੂੰ ਸਟੈਂਡਰਡ 7-ਸਪੀਡ ਡੁਅਲ-ਕਲੱਚ ਆਟੋਮੈਟਿਕ ਟਰਾਂਸਮਿਸ਼ਨ ਨਾਲ ਜੋੜਿਆ ਗਿਆ ਹੈ।
ਫਰਾਰੀ ਪੋਰਟੋਫੀਨੋ 'ਚ ਨਵੇਂ ਚੇਸਿਸ ਨਾਲ ਪੇਸ਼ ਕੀਤਾ ਗਿਆ ਹੈ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਹ ਪੁਰਾਣੇ ਮਾਡਲ ਦੀ ਤੁਲਨਾ 'ਚ 35 ਫੀਸਦੀ ਤਕ ਜ਼ਿਆਦਾ ਮਜਬੂਤ ਹੈ। ਨਾਲ ਹੀ ਨਵੀਂ ਫਰਾਰੀ ਦਾ ਵਜਨ 80 ਕਿਲੋਗ੍ਰਾਮ ਤਕ ਘੱਟ ਵੀ ਹੋ ਗਿਆ ਹੈ। ਕਿਉਂਕਿ ਇਹ ਇਕ ਕੰਵਰਟਿਬਲ ਹੈ ਇਸ 'ਚ ਮੈਟਲ-ਫੋਲਡਿੰਗ ਰੂਫ ਦਿੱਤਾ ਗਿਆ ਹੈ ਜੋ 40km/h ਦੀ ਸਪੀਡ ਤਕ 14 ਸਕਿੰਟ ਦੇ ਅੰਦਰ ਬੰਦ ਹੋਣ ਅਤੇ ਖੁੱਲ੍ਹਣ 'ਚ ਸਮਰੱਥ ਹੈ।
