ਬੀਤੇ ਹਫਤੇ ਸੋਨਾ 90 ਰੁਪਏ ਟੁੱਟਿਆ, ਚਾਂਦੀ 600 ਰੁਪਏ ਨਰਮ

Sunday, Dec 23, 2018 - 01:58 PM (IST)

ਬੀਤੇ ਹਫਤੇ ਸੋਨਾ 90 ਰੁਪਏ ਟੁੱਟਿਆ, ਚਾਂਦੀ 600 ਰੁਪਏ ਨਰਮ

ਨਵੀਂ ਦਿੱਲੀ—ਕਮਜ਼ੋਰ ਸੰਸਾਰਕ ਸੰਕੇਤਾਂ ਅਤੇ ਸਥਾਨਕ ਗਹਿਣਾ ਕਾਰੋਬਾਰੀਆਂ ਦੀ ਮੰਗ ਘਟਣ ਨਾਲ ਬੀਤੇ ਹਫਤੇ ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 90 ਰੁਪਏ ਦੀ ਹਾਨੀ ਨਾਲ 32,100 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ। ਇਸ ਤਰ੍ਹਾਂ ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਦੇ ਘੱਟ ਉਠਾਅ ਦੇ ਕਾਰਨ ਚਾਂਦੀ ਦੀ ਕੀਮਤ ਵੀ 600 ਰੁਪਏ ਦੀ ਗਿਰਾਵਟ ਦੇ ਨਾਲ 37,800 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। 
ਬਾਜ਼ਾਰ ਦੇ ਸੂਤਰਾਂ ਨੇ ਸੋਨੇ ਦੀ ਕੀਮਤ 'ਚ ਗਿਰਾਵਟ ਆਉਣ ਦੇ ਕਾਰਨ ਵਿਦੇਸ਼ਾਂ 'ਚ ਮੰਦੀ ਦੇ ਰੁਖ ਦੌਰਾਨ ਸਥਾਨਕ ਗਹਿਣਾ ਵਿਕਰੇਤਾਵਾਂ ਦੀ ਸੁਸਤ ਮੰਗ ਨੂੰ ਦੱਸਿਆ। ਸੰਸਾਰਕ ਪੱਧਰ 'ਤੇ ਨਿਊਯਾਰਕ 'ਚ ਸੋਨਾ ਹਫਤਾਵਾਰ 'ਚ 0.33 ਫੀਸਦੀ ਦੀ ਹਾਨੀ ਦਰਸਾਉਂਦਾ 1,256.20 ਡਾਲਰ ਪ੍ਰਤੀ ਔਂਸ ਰਹਿ ਗਿਆ। ਜਦੋਂ ਕਿ ਚਾਂਦੀ ਦੀ ਕੀਮਤ 1.02 ਫੀਸਦੀ ਦੀ ਹਾਨੀ ਦੇ ਨਾਲ 14.69 ਡਾਲਰ ਪ੍ਰਤੀ ਟਰਾਈ ਔਂਸ ਰਹਿ ਗਿਆ। ਰਾਸ਼ਟਰੀ ਰਾਜਧਾਨੀ 'ਚ 99.9 ਅਤੇ 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਹਫਤਾਵਾਰੀ ਦੇ ਦੌਰਾਨ ਕਮਜ਼ੋਰ ਸ਼ੁਰੂਆਤ ਹੋਈ। ਹਫਤਾਵਾਰ 'ਚ ਇਹ ਕੀਮਤਾਂ 90-90 ਰੁਪਏ ਦੀ ਗਿਰਾਵਟ ਦਰਸਾਉਂਦੀ ਕ੍ਰਮਵਾਰ 32,100 ਰੁਪਏ ਅਤੇ 31,950 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ। 
ਗਿੰਨੀ ਵੀ ਹਫਤਾਵਾਰ 'ਚ 25,000 ਰੁਪਏ ਪ੍ਰਤੀ ਅਠ ਗ੍ਰਾਮ 'ਤੇ ਬੰਦ ਹੋਈ। ਗਿਰਾਵਟ ਦੇ ਆਮ ਰੁਖ ਦੇ ਅਨੁਰੂਪ ਹਾਜ਼ਿਰ ਚਾਂਦੀ ਦੀ ਕੀਮਤ ਹਫਤਾਵਾਰ 'ਚ 600 ਰੁਪਏ ਦੀ ਗਿਰਾਵਟ ਪ੍ਰਦਰਸ਼ਿਤ ਕਰਦੇ 37,800 ਰੁਪਏ ਅਤੇ ਚਾਂਦੀ ਹਫਤਾਵਾਰ ਡਿਲਵਰੀ ਦੀ ਕੀਮਤ ਹਫਤਾਵਾਰ 'ਚ 798 ਰੁਪਏ ਦੀ ਹਾਨੀ ਦੇ ਨਾਲ 37,256 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਏ। ਚਾਂਦੀ ਦੇ ਸਿੱਕਿਆਂ ਦੀ ਕੀਮਤ 'ਚ ਹਫਤਾਵਾਰ 'ਚ ਸਥਿਰਤਾ ਰਹੀ ਅਤੇ ਇਹ ਕੀਮਤ ਲਿਵਾਲ 74,000 ਰੁਪਏ ਅਤੇ ਬਿਕਵਾਲ 75,000 ਰੁਪਏ ਪ੍ਰਤੀ ਸੈਂਕੜਾ 'ਤੇ ਕਾਇਮ ਰਹੀ।


author

Aarti dhillon

Content Editor

Related News