1 ਜੂਨ ਤੋਂ ਆਨ ਲਾਈਨ ਮਿਲੇਗੀ ਭੂਮੀ ਪ੍ਰਾਪਤੀ ਪ੍ਰਪੋਜ਼ਲ ਦੀ ਮਨਜ਼ੂਰੀ

05/30/2018 1:33:59 PM

ਨਵੀਂ ਦਿੱਲੀ — 2019 ਵਿਚ ਨਿਰਧਾਰਤ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਨੇ ਹਾਈਵੇ ਪ੍ਰੋਜੈਕਟ ਨੂੰ ਰਫਤਾਰ ਦੇਣ ਲਈ  ਵੱਡਾ ਕਦਮ ਚੁੱਕਿਆ ਹੈ। ਸੜਕ ਅਤੇ ਟਰਾਂਸਪੋਰਟ ਮੰਤਰਾਲੇ ਅਨੁਸਾਰ 1 ਜੂਨ ਤੋਂ ਭੂਮੀ ਪ੍ਰਾਪਤੀ(ਐਕੁਆਇਰ) ਨਾਲ ਸਬੰਧਿਤ ਕਿਸੇ ਵੀ ਪ੍ਰਸਤਾਵ ਦੀ ਭੌਤਿਕ(ਫੀਜ਼ੀਕਲ) ਫਾਈਲ ਨਹੀਂ ਲਈ ਜਾਵੇਗੀ ਸਿਰਫ ਆਨ ਲਾਈਨ ਪ੍ਰਵਾਨਗੀ ਹੀ ਪ੍ਰਾਪਤ ਕੀਤੀ ਜਾਵੇਗੀ।
ਬਣਾਇਆ ਗਿਆ ਹੈ ਵੈੱਬ ਪੋਰਟਲ
ਸੜਕ ਅਤੇ ਟਰਾਂਸਪੋਰਟ ਮੰਤਰਾਲਾ ਨੇ ਕੌਮੀ ਰਾਜ ਮਾਰਗ ਅਤੇ ਕੇਂਦਰੀ ਵਿੱਤ ਸਕੀਮ ਨਾਲ ਨਜਿੱਠਣ ਵਾਲੇ ਸਾਰੇ ਸੂਬਿਆਂ ਦੇ ਪਬਲਿਕ ਵਰਕਸ ਡਿਪਾਰਟਮੈਂਟ ਨੂੰ ਲਿਖੇ ਗਏ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਮੰਤਰਾਲੇ ਦੁਆਰਾ ਕੌਮੀ ਰਾਜ ਮਾਰਗ ਲਈ ਜ਼ਮੀਨ ਪ੍ਰਾਪਤੀ(ਐਕੁਆਇਰ) ਕਰਨ ਦੀ ਪ੍ਰਕਿਰਿਆ ਨੂੰ ਆਨ ਲਾਈਨ ਕਰ ਦਿੱਤਾ ਗਿਆ ਹੈ। ਇਸ ਲਈ ਵੈਬ ਪੋਰਟਲ ਬਣਾਇਆ ਗਿਆ ਹੈ। ਇਸ ਬਾਰੇ ਵਿਚ ਪਹਿਲਾਂ ਹੀ ਕਿਹਾ ਜਾ ਚੁੱਕਾ ਹੈ ਕਿ ਭੂਮੀ ਪ੍ਰਾਪਤੀ ਨਾਲ ਸਬੰਧਿਤ ਕੋਈ ਵੀ ਪ੍ਰਪੋਜ਼ਲ ਭੂਮੀਰਾਸ਼ੀ 'ਤੇ ਹੀ ਅਪਲਾਈ ਕੀਤਾ ਜਾ ਸਕੇਗਾ। ਹੁਣ 31 ਮਈ ਤੋਂ ਬਾਅਦ ਕਿਸੇ ਵੀ ਫੀਜ਼ੀਕਲ ਪ੍ਰਪੋਜ਼ਲ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।
ਕੀ ਹੈ ਮਕਸਦ?
ਸੜਕ ਅਤੇ ਟਰਾਂਸਪੋਰਟ ਮੰਤਰਾਲੇ ਨੇ ਕਿਹਾ ਹੈ ਕਿ ਜ਼ਮੀਨ ਦੀ ਪ੍ਰਾਪਤੀ ਨੂੰ ਆਨ ਲਾਈਨ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਭੂਮੀ ਪ੍ਰਾਪਤੀ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਇਆ ਜਾ ਸਕੇ। ਇਸਦੇ ਨਾਲ ਹੀ ਇਸ ਦੀ ਜਵਾਬਦੇਹੀ ਵੀ ਤੈਅ ਹੋ ਜਾਵੇਗਾ ਕਿ ਭੂਮੀ ਪ੍ਰਾਪਤੀ 'ਚ ਦੇਰ ਲਈ ਜ਼ਿੰਮੇਵਾਰ ਕੌਣ ਹੈ। ਮਨਿਸਟਰੀ ਮੁਤਾਬਕ ਆਨ ਲਾਈਨ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਭੂਮੀ ਪ੍ਰਾਪਤੀ ਦੀ ਪ੍ਰਕਿਰਿਆ ਫਾਸਟ ਟ੍ਰੈਕ 'ਤੇ ਆ ਰਹੀ ਹੈ ਅਤੇ ਇਸ ਪ੍ਰੋਸੈਸ ਵਿਚ ਹੋਣ ਵਾਲੀ ਦੇਰ ਵਿਚ ਵੀ ਕਮੀ ਆਵੇਗੀ।


Related News