ਅਗਲੇ ਮਹੀਨੇ ਆ ਸਕਦੀ ਹੈ KTM ਦੀ ਸਭ ਤੋਂ ਸਸਤੀ ਬਾਈਕ

Tuesday, Oct 16, 2018 - 05:53 PM (IST)

ਅਗਲੇ ਮਹੀਨੇ ਆ ਸਕਦੀ ਹੈ KTM ਦੀ ਸਭ ਤੋਂ ਸਸਤੀ ਬਾਈਕ

ਨਵੀਂ ਦਿੱਲੀ– KTM ਦੀਆਂ ਬਾਈਕਸ ਭਾਰਤ ’ਚ ਕਾਫੀ ਪ੍ਰਸਿੱਧ ਹਨ। ਇਥੋਂ ਦੇ ਬਾਜ਼ਾਰ ’ਚ ਇਸ ਦੀ ਸਭ ਤੋਂ ਸਸਤੀ ਬਾਈਕ KTM 200 Duke ਹੈ। ਇਸ ਬਾਈਕ ਦੀ ਦੱਲੀ ’ਚ ਐਕਸ-ਸ਼ੋਅਰੂਮ ਕੀਮਤ 1.43 ਲੱਖ ਰੁਪਏ ਹੈ। ਹੁਣ ਕੰਪਨੀ ਭਾਰਤੀ ਬਾਜ਼ਾਰ ’ਚ ਇਸ ਤੋਂ ਘੱਟ ਕੀਮਤ ਵਾਲੀ KTM 125 Duke ਬਾਈਕ ਲਾਂਚ ਕਰਨ ਦੀ ਤਿਆਰੀ ’ਚ ਹੈ। ਰਿਪੋਰਟਾਂ ਮੁਤਾਬਕ, KTM 125 Duke ਅਗਲੇ ਮਹੀਨੇ ਭਾਰਤੀ ਬਾਜ਼ਾਰ ’ਚ ਆ ਸਕਦੀ ਹੈ। ਲਾਂਚਿੰਗ ਤੋਂ ਬਾਅਦ ਇਹ ਭਾਰਤ ’ਚ KTM ਦੀ ਸਭ ਤੋਂ ਸਸਤੀ ਬਾਈਕ ਹੋਵੇਗੀ। 

ਕੇ.ਟੀ.ਐੱਮ. ਆਪਣੀਆਂ ਸਾਰੀਆਂ ਐਂਟਰੀ-ਲੈਵਲ ਬਾਈਕਸ ਨੂੰ ਭਾਰਤ ’ਚ ਬਣਾਉਂਦੀ ਹੈ ਅਤੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਬਾਜ਼ਾਰਾਂ ’ਚ ਐਕਸਪੋਰਟ ਕਰਦੀ ਹੈ। ਇਨ੍ਹਾਂ ’ਚੋਂ 125 ਡਿਊਕ ਵੀ ਭਾਰਤ ’ਚ ਬਣਾਈ ਜਾਂਦੀ ਹੈ ਪਰ ਉਸ ਨੂੰ ਇਥੇ ਵੇਚਿਆ ਨਹੀਂ ਜਾਂਦਾ। ਇਸ ਦੇ ਪਿੱਛੇ ਕੰਪਨੀ ਦਾ ਕਹਿਣਾ ਹੈ ਕਿ ਭਾਰਤ ’ਚ 125 ਸੀਸੀ ਬਾਈਕਸ ਦੀ ਮਾਰਕੀਟ ਦੀ ਤੁਲਨਾ ’ਚ ਇਸ ਦੀ ਕੀਮਤ ਜ਼ਿਆਦਾ ਹੈ। ਇਸ ਕਾਰਨ ਹੀ ਇਸ ਬਾਈਕ ਨੂੰ ਇਥੇ ਲਾਂਚ ਕਰਨਾ ਆਸਾਨ ਨਹੀਂ ਹੈ। ਹਾਲਾਂਕਿ ਨਵੀਆਂ ਰਿਪੋਰਟਾਂ ਮੁਤਾਬਕ ਹੁਣ ਇਸ ਬਾਈਕ ਨੂੰ ਵੀ ਭਾਰਤ ’ਚ ਲਾਂਚ ਕੀਤਾ ਜਾਵੇਗਾ। 

ਅੰਤਰਰਾਸ਼ਟਰੀ ਬਾਜ਼ਾਰ ’ਚ ਉਪਲੱਬਧ ਕੇ.ਟੀ.ਐੱਮ. ਡਿਊਕ 125 ’ਚ 124.7 ਸੀਸੀ, ਸਿੰਗਲ-ਸਿਲੰਡਰ ਇੰਜਣ ਦਿੱਤਾ ਗਿਆ ਹੈ ਜੋ 9,500 rpm ’ਤੇ 15bhp ਦੀ ਪਾਵਰ ਅਤੇ 8,000 rpm ’ਤੇ 11.8Nm ਟਾਰਕ ਪੈਦਾ ਕਰਦਾ ਹੈ। ਇੰਜਣ ਨੂੰ 6-ਸਪੀਡ ਟ੍ਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ। ਇਸ ਵਿਚ ਸਟੈਂਡਰਡ ਡਿਊਲ ਚੈਨਲ ਏ.ਬੀ.ਐੱਸ. ਦਿੱਤਾ ਗਿਆ ਹੈ ਪਰ ਭਾਰਤ ’ਚ ਲਾਂਚ ਹੋਣ ਵਾਲੀ 125 ਡਿਊਕ ’ਚ ਏ.ਬੀ.ਐੱਸ. ਦੀ ਥਾਂ ਸੀ.ਬੀ.ਐੱਸ. (ਕੰਬਾਇੰਡ ਬ੍ਰੇਕਿੰਗ ਸਿਸਟਮ) ਦਿੱਤਾ ਜਾ ਸਕਦਾ ਹੈ। ਇਥੇ ਇਸ ਬਾਈਕ ਦੀ ਕੀਮਤ 1 ਲੱਖ ਰੁਪਏ ਦੇ ਕਰੀਬ ਹੋ ਸਕਦੀ ਹੈ।

ਸਟਾਈਲਿੰਗ ਦੀ ਗੱਲ ਕਰੀਏ ਤਾਂ ਕੇ.ਟੀ.ਐੱਮ. 125 ਡਿਊਕ ਬਾਈਕ 390 ਡਿਊਕ ਦੀ ਤਰ੍ਹਾਂ ਦਿਖਾਈ ਦਿੰਦੀ ਹੈ। ਦੋਵਾਂ ਬਾਈਕਸ ’ਚ ਇਕੋ ਜਿਹਾ ਹੈੱਡਲੈਂਪ ਅਤੇ ਡੀ.ਆਰ.ਐੱਲ. ਦਿੱਤਾ ਗਿਆ ਹੈ। ਹਾਲਾਂਕਿ, ਅਜਿਹਾ ਮੰਨਿਆ ਜਾ ਰਿਹਾ ਹੈ ਕਿ ਭਾਰਤ ’ਚ ਲਾਂਚ ਹੋਣ ਵਾਲੀ 125 ਡਿਊਕ ’ਚ ਇਸ ਤੋਂ ਅਲੱਗ ਹੈੱਡਲੈਂਪ ਹੋ ਸਕਦਾ ਹੈ। ਇਸ ਨਾਲ ਕੇ.ਟੀ.ਐੱਮ. ਨੂੰ ਇਸ ਦੀ ਕੀਮਤ ਘੱਟ ਕਰਨ ’ਚ ਮਦਦ ਮਿਲੇਗੀ। ਕੀਮਤ ਦੇ ਹਿਸਾਬ ਨਾਲ ਭਾਰਤੀ ਬਾਜ਼ਾਰ ’ਚ ਇਸ ਦੀ ਟੱਕਰ Yamaha FZ ਅਤੇ Suzuki Gixxer ਵਰਗੀਆਂ ਬਾਈਕਸ ਨਾਲ ਹੋਵੇਗੀ। 


Related News