KTM 790 Duke ’ਤੇ ਮਿਲ ਰਿਹਾ ਹੈ ਬੰਪਰ ਡਿਸਕਾਊਂਟ

03/10/2020 6:03:23 PM

ਆਟੋ ਡੈਸਕ– ਕੇ.ਟੀ.ਐੱਮ. ਦੀ ਪਰਫਾਰਮੈਂਸ ਨੇਕਡ ਬਾਈਕ KTM 790 Duke ’ਤੇ ਬੰਪਰ ਡਿਸਕਾਊਂਟ ਮਿਲ ਰਿਹਾ ਹੈ। ਸਤੰਬਰ ’ਚ ਇਹ ਬਾਈਕ ਭਾਰਤੀ ਬਾਜ਼ਾਰ ’ਚ 8.64 ਲੱਖ ਰੁਪਏ ਦੀ ਐਕਸ ਸ਼ੋਅਰੂਮ ਕੀਮਤ ’ਚ ਲਾਂਚ ਕੀਤੀ ਗਈ ਸੀ। ਹੁਣ ਬੀ.ਐੱਸ.-4 ਸਟਾਕ ਨੂੰ ਖਤਮ ਕਰਨ ਲਈ ਕੰਪਨੀ ਦੇ ਡੀਲਰ ਇਸ ’ਤੇ ਕਰੀਬ 3 ਲੱਖ ਤਕ ਦੀ ਭਾਰੀ ਛੋਟ ਦੇ ਰਹੇ ਹਨ ਕਿਉਂਕਿ ਅਪ੍ਰੈਲ ਤੋਂ ਸਿਰਫ ਬੀ.ਐੱਸ.-6 ਵ੍ਹੀਕਲਸ ਵਿਕਣਗੇ। ਡੀਲਰਸ਼ਿਪ ਅਤੇ ਸ਼ਹਿਰ ਦੇ ਆਧਾਰ ’ਤੇ ਡਿਸਕਾਊਂਟ ਦੀ ਰਾਸ਼ੀ ਵੱਖ-ਵੱਖ ਹੈ। 

ਰਿਪੋਰਟਾਂ ਮੁਤਾਬਕ, ਦਿੱਲੀ-ਐੱਨ.ਸੀ.ਆਰ. ’ਚ ਕੁਝ ਡੀਲਰ ਕੇ.ਟੀ.ਐੱਮ. 790 ਡਿਊਕ ਨੂੰ 7.3 ਲੱਖ ਦੀ ਆਨ-ਰੋਡ ਕੀਮਤ ’ਚ ਵੇਚ ਰਹੇ ਹਨ ਜਿਸ ਵਿਚ ਇਸ ਦੀ ਐਕਸ-ਸ਼ੋਅਰੂਮ ਕੀਮਤ 5.99 ਲੱਖ ਰੁਪਏ ਹੈ। ਇਸ ਦਾ ਤਮਲਬ ਬਾਈਕ ’ਤੇ 2.6 ਲੱਖ ਰੁਪਏ ਤੋਂ ਜ਼ਿਆਦਾ ਦੀ ਛੋਟ ਮਿਲ ਰਹੀ ਹੈ। 

ਬੈਂਗਲੁਰੂ ’ਚ ਕੇ.ਟੀ.ਐੱਮ. ਦੇ ਡੀਲਰ ਇਸ ਬਾਈਕ ਨੂੰ 7.73 ਲੱਖਰੁਪਏ ਦੀ ਆਨ-ਰੋਡ ਕੀਮਤ ’ਚ ਵੇਚ ਰਹੇ ਹਨ। ਪਹਿਲਾਂ ਇਹ 10.71 ਲੱਖਰੁਪਏ ਦੀ ਆਨ-ਰੋਡ ਕੀਮਤ ’ਚ ਉਪਲੱਬਧ ਸੀ। ਇਸ ਹਿਸਾਬ ਨਾਲ ਬੈਂਗਲੁਰੂ ’ਚ ਇਹ ਕਰੀਬ 3 ਲੱਖ ਰੁਪਏ ਸਸਤੀ ਮਿਲ ਰਹੀ ਹੈ। ਗੋਆ ’ਚ ਵੀ ਕੰਪਨੀ ਦੇ ਡੀਲਰ ਕੇ.ਟੀ.ਐੱਮ. 790 ਡਿਊਕ ’ਤੇ 2.5 ਲੱਖ ਤੋਂ 3 ਲੱਖ ਰੁਪਏ ਤਕ ਦਾ ਡਿਸਕਾਊਂਟ ਦੇ ਰਹੇ ਹਨ। 

ਕੇ.ਟੀ.ਐੱਮ. ਨੇ ਲਾਂਚਿੰਗ ਸਮੇਂ 100 ਇਕਾਈਆਂ 790 ਡਿਊਕ ਬਾਈਕ ਇੰਪੋਰਟ ਕੀਤੀਆਂ ਸਨ। ਲਾਂਚਿੰਗ ਸਮੇਂ ਇਸ ਦੀ ਕੀਮਤ ਨੂੰ ਕਾਫੀ ਜ਼ਿਆਦਾ ਮੰਨਿਆ ਗਿਆ ਸੀ। ਖਾਸ ਕਰਕੇ ਕੇ.ਟੀ.ਐੱਮ. ਦੇ ਉਨ੍ਹਾਂ ਗਾਹਕਾਂ ਨੂੰ ਕੀਮਤ ਜ਼ਿਆਦਾ ਲੱਗੀ, ਜੋ ਕੇ.ਟੀ.ਐੱਮ. 390 ਡਿਊਕ ਤੋਂ ਆਪਣੀ ਬਾਈਕ ਨੂੰ ਅਪਗ੍ਰੇਡ ਕਰਨਾ ਚਾਹ ਰਹੇ ਸਨ। ਹੁਣ ਅਜਿਹੇ ਗਾਹਕਾਂ ਕੋਲ ਇਸ ਨੂੰ ਕਿਫਾਇਤੀ ਕੀਮਤ ’ਚ ਖਰੀਦਣ ਦਾ ਮੌਕਾ ਹੈ। ਹਾਲਾਂਕਿ, ਇੰਪੋਰਟ ਕੀਤੀਆਂ ਗਈਆਂ 100 ਇਕਾਈਆਂ ’ਚੋਂ ਹੁਣ ਬਹੁਤ ਘੱਟ ਬਾਈਕਸ ਸਟਾਕ ’ਚ ਬਚੀਆਂ ਹਨ। ਅਜਿਹੇ ’ਚ ਖਰੀਦਾਰਾਂ ਕੋਲ ਸੀਮਿਤ ਸਮਾਂ ਹੈ। ਉਮੀਦ ਹੈ ਕਿ ਕੰਪਨੀ ਜਲਦ ਹੀ ਕੇ.ਟੀ.ਐੱਮ. 790 ਡਿਊਕ ਦਾ ਬੀ.ਐੱਸ.-6 ਮਾਡਲ ਲਾਂਚ ਕਰੇਗੀ। 

ਇੰਜਣ ਸਸਪੈਂਸ਼ਨ
790 ਡਿਊਕ ’ਚ 799 ਸੀਸੀ, ਪੈਰਲਲ-ਟਵਿਨ ਇੰਜਣ ਦਿੱਤਾ ਗਿਆ ਹੈ, ਜੋ 105 ਐੱਚ.ਪੀ. ਦੀ ਪਾਵਰ ਅਤੇ 86 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ 6-ਸਪੀਡ ਗਿਅਰਬਾਕਸ ਨਾਲ ਹੈਸ ਹੈ। ਬਾਈਕ ’ਚ 43mm, ਨਾਨ-ਅਜਸਟੇਬਲ ਯੂ.ਐੱਸ.ਡੀ. ਫੋਰਕ ਅਤੇ ਪ੍ਰੀ-ਲੋਡ ਮੋਨੋਸ਼ਾਕ ਸਸਪੈਂਸ਼ਨ ਨਾਲ ਦਿੱਤੇ ਗਏ ਹਨ। 


Related News