ਕੇ.ਆਰ.ਬੀ.ਐੱਲ. ਦਾ ਮੁਨਾਫਾ 12.8 ਫੀਸਦੀ ਘਟਿਆ

05/10/2018 5:19:53 PM

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਕੇ.ਆਰ.ਬੀ.ਐਂਲ. ਦਾ ਮੁਨਾਫਾ 12.8 ਫੀਸਦੀ ਘੱਟ ਕੇ 95.3 ਕਰੋੜ ਰੁਪਏ ਰਿਹਾ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਕੇ.ਆਰ.ਬੀ.ਐੱਲ. ਦਾ ਮੁਨਾਫਾ 109.3 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਕੇ.ਆਰ.ਬੀ.ਐੱਲ. ਦੀ ਆਮਦਨ 4 ਫੀਸਦੀ ਘੱਟ ਕੇ 876 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਕੇ.ਆਰ.ਬੀ.ਐੱਲ. ਦੀ ਆਮਦਨ 913 ਕਰੋੜ ਰੁਪਏ ਰਹੀ ਸੀ। 
ਸਾਲ ਦਰ ਸਾਲ ਆਧਾਰ 'ਤੇ ਚੌਥੀ ਤਿਮਾਹੀ 'ਚ ਕੇ.ਆਰ.ਬੀ.ਐੱਲ ਦਾ ਐਬਿਟਡਾ 176 ਕਰੋੜ ਰੁਪਏ ਤੋਂ ਵਧ ਕੇ 204.4 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਚੌਥੀ ਤਿਮਾਹੀ 'ਚ ਕੇ.ਆਰ.ਬੀ.ਐੱਲ. ਦਾ ਐਬਿਟਡਾ ਮਾਰਜਨ 19.3 ਫੀਸਦੀ ਤੋਂ ਵਧ ਕੇ 23.3 ਫੀਸਦੀ ਰਿਹਾ ਹੈ।


Related News