KPI ਗਰੀਨ ਐਨਰਜੀ ਦਾ ਸ਼ੁੱਧ ਲਾਭ ਜੂਨ ਤਿਮਾਹੀ ’ਚ ਦੁੱਗਣਾ ਹੋ ਕੇ 66.11 ਕਰੋੜ ਰੁਪਏ ’ਤੇ
Thursday, Aug 08, 2024 - 06:23 PM (IST)
ਨਵੀਂ ਦਿੱਲੀ- ਕੇ. ਪੀ. ਆਈ. ਗਰੀਨ ਐਨਰਜੀ ਦਾ ਏਕੀਕ੍ਰਿਤ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਪਹਿਲੀ ਅਪ੍ਰੈਲ-ਜੂਨ ਤਿਮਾਹੀ ’ਚ 66.11 ਕਰੋੜ ਰੁਪਏ ਰਿਹਾ ਹੈ। ਕੰਪਨੀ ਨੇ ਵੀਰਵਾਰ ਨੂੰ ਕਿਹਾ ਕਿ ਉਸ ਦੇ ਮੁਨਾਫੇ ’ਚ ਵਾਧਾ ਮੁੱਖ ਰੂਪ ਨਾਲ ਆਮਦਨੀ ਵਧਣ ਕਾਰਨ ਹੋਇਆ ਹੈ।
ਬੀਤੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ ਉਸ ਦਾ ਸ਼ੁੱਧ ਲਾਭ 33.26 ਕਰੋੜ ਰੁਪਏ ਰਿਹਾ ਸੀ। ਕੇ. ਪੀ. ਆਈ. ਗਰੀਨ ਐਨਰਜੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਕਿਹਾ ਕਿ ਤਿਮਾਹੀ ਦੌਰਾਨ ਉਸ ਦੀ ਕੁਲ ਆਮਦਨੀ ਵਧ ਕੇ 349.85 ਕਰੋੜ ਰੁਪਏ ਰਹੀ ਹੈ, ਜੋ ਬੀਤੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ 190.56 ਕਰੋੜ ਰੁਪਏ ਰਹੀ ਸੀ। ਗੁਜਰਾਤ ਸਥਿਤ ਕੇ. ਪੀ. ਆਈ. ਗਰੀਨ ਐਨਰਜੀ ਲਿਮਟਿਡ (ਪਹਿਲਾਂ ਕੇ. ਪੀ. ਆਈ. ਗਲੋਬਲ ਇਨਫਰਾਸਟਰੱਕਚਰ ਲਿਮਟਿਡ) ਇਕ ਮੋਹਰੀ ਨਵਿਆਉਣਯੋਗ ਊਰਜਾ ਉਤਪਾਦਕ ਕੰਪਨੀ ਹੈ।