ਕੋਟਕ ਮਹਿੰਦਰਾ ਬੈਂਕ ਨੂੰ 2,407 ਕਰੋੜ ਰੁਪਏ ਦਾ ਸ਼ੁੱਧ ਲਾਭ

10/22/2019 5:27:07 PM

ਨਵੀਂ ਦਿੱਲੀ—ਕੋਟਕ ਮਹਿੰਦਰਾ ਬੈਂਕ ਦਾ ਏਕੀਕ੍ਰਿਤ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ 38 ਫੀਸਦੀ ਵਧ ਕੇ 2,407.25 ਕਰੋੜ ਰੁਪਏ ਰਿਹਾ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਤਿਮਾਹੀ 'ਚ ਬੈਂਕ ਦਾ ਸ਼ੁੱਧ ਲਾਭ 1,747.37 ਕਰੋੜ ਰੁਪਏ ਸੀ। ਸ਼ੇਅਰ ਬਾਜ਼ਾਰ ਨੂੰ ਉਪਲੱਬਧ ਕਰਵਾਈ ਜਾਣਕਾਰੀ ਮੁਤਾਬਕ ਸਮੀਖਿਆ ਸਮੇਂ 'ਚ ਬੈਂਕ ਦੀ ਕੁੱਲ ਆਮਦਨ 12,542.99 ਕਰੋੜ ਰੁਪਏ ਰਹੀ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਸਮੇਂ 'ਚ ਇਹ 10,829.08 ਕਰੋੜ ਰੁਪਏ ਸੀ। ਇਸ ਦੌਰਾਨ ਬੈਂਕ ਦੀ ਵਿਆਜ ਨਾਲ ਆਮਦਨ 8,418.75 ਕਰੋੜ ਰੁਪਏ ਰਹੀ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਸਮੇਂ 'ਚ 7,285.46 ਕਰੋੜ ਰੁਪਏ ਸੀ।
ਸਮੀਖਿਆ ਦੀ ਮਿਆਦ 'ਚ ਬੈਂਕ ਦੀ ਕੁੱਲ ਗੈਰ-ਲਾਗੂ ਅਸਾਮੀਆਂ (ਐੱਨ.ਪੀ.ਏ.) ਉਸ ਦੇ ਕੁੱਲ ਕਰਜ਼ ਦਾ 2.17 ਫੀਸਦੀ ਰਹੀ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਸਮੇਂ 'ਚ ਇਹ ਅੰਕੜਾ 1.91 ਫੀਸਦੀ ਸੀ। ਇਸ ਤਰ੍ਹਾਂ ਬੈਂਕ ਦਾ ਸ਼ੁੱਧ ਐੱਨ.ਪੀ.ਏ. ਇਸ ਸਮੇਂ 'ਚ 0.82 ਫੀਸਦੀ ਰਿਹਾ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਸਮੇਂ 'ਚ 0.73 ਫੀਸਦੀ ਸੀ। ਮੁੱਲ ਦੇ ਹਿਸਾਬ ਨਾਲ ਸਮੀਖਿਆ ਦੀ ਮਿਆਦ 'ਚ ਬੈਂਕ ਦਾ ਕੁੱਲ ਐੱਨ.ਪੀ.ਏ.5,475.48 ਕਰੋੜ ਰੁਪਏ ਅਤੇ ਸ਼ੁੱਧ ਐੱਨ.ਪੀ.ਏ. 2,031.59 ਕਰੋੜ ਰੁਪਏ ਰਿਹਾ। ਕੁੱਲ ਆਧਾਰ 'ਤੇ ਬੈਂਕ ਦਾ ਸ਼ੁੱਧ ਲਾਭ ਸਮੀਖਿਆ ਦੀ ਮਿਆਦ 'ਚ 51 ਫੀਸਦੀ ਵਧ ਕੇ 1,724 ਕਰੋੜ ਰੁਪਏ ਰਿਹਾ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਮਿਆਦ 'ਚ 1.142 ਕਰੋੜ ਰੁਪਏ ਸੀ।


Aarti dhillon

Content Editor

Related News