ਖ਼ੁਸ਼ਖ਼ਬਰੀ, ਇਸ ਬੈਂਕ ਦਾ ਤਿਉਹਾਰੀ ਸੀਜ਼ਨ 'ਚ ਖ਼ਾਸ ਤੋਹਫ਼ਾ, ਸਸਤਾ ਕੀਤਾ ਹੋਮ ਲੋਨ
Saturday, Oct 17, 2020 - 01:22 PM (IST)
ਮੁੰਬਈ : ਘਰ ਖ਼ਰੀਦਣ ਦੀ ਸੋਚ ਰਹੇ ਲੋਕਾਂ ਲਈ ਖ਼ੁਸ਼ੀ ਦੀ ਖ਼ਬਰ ਹੈ। ਦਰਅਸਲ ਕੋਟਕ ਮਹਿੰਦਰਾ ਬੈਂਕ ਨੇ ਸ਼ੁੱਕਰਵਾਰ ਨੂੰ ਹੋਮ ਲੋਨ 'ਤੇ ਵਿਆਜ ਦਰ ਘਟਾ ਕੇ 7 ਫ਼ੀਸਦੀ ਕਰ ਦਿੱਤੀ ਹੈ। ਇਹ ਬਾਜ਼ਾਰ ਵਿਚ ਸਭ ਤੋਂ ਜ਼ਿਆਦਾ ਹਿੱਸੇਦਾਰੀ ਰੱਖਣ ਵਾਲੇ ਭਾਰਤੀ ਸਟੇਟ ਬੈਂਕ ਦੇ ਬਰਾਬਰ ਹੈ। ਨਿੱਜੀ ਖ਼ੇਤਰ ਦੇ ਬੈਂਕ ਨੇ ਆਪਣੀ ਤਿਉਹਾਰੀ ਪੇਸ਼ਕਸ਼ 'ਖੁਸ਼ੀ ਦਾ ਸੀਜਨ' ਤਹਿਤ ਕਈ ਹੋਰ ਪੇਸ਼ਕਸ਼ ਕੀਤੀਆਂ ਹਨ। ਇਸ ਵਿਚ ਲੋਨ 'ਤੇ ਪ੍ਰੋਸੈਸਿੰਗ ਫ਼ੀਸ 'ਤੇ ਛੋਟ ਅਤੇ ਪ੍ਰਚੂਨ ਅਤੇ ਖੇਤੀਬਾੜੀ ਲੋਨ ਉਤਪਾਦਾਂ 'ਤੇ ਤੇਜ਼ੀ ਨਾਲ ਆਨਲਾਇਨ ਮਨਜ਼ੂਰੀ ਸ਼ਾਮਲ ਹੈ।
ਇਹ ਵੀ ਪੜ੍ਹੋ: ਇਨ੍ਹਾਂ 4 ਰਾਸ਼ੀਆਂ ਵਾਲੇ ਲੋਕਾਂ ਨੂੰ 18 ਅਕਤੂਬਰ ਤੋਂ ਬਾਅਦ ਮਿਲਣ ਵਾਲਾ ਹੈ ਸੱਚਾ ਪਿਆਰ
ਧਿਆਨਦੇਣ ਯੋਗ ਹੈ ਕਿ ਬੈਂਕਾਂ ਅਤੇ ਵਿੱਤੀ ਕੰਪਨੀਆਂ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਲੋਨ ਵਾਧਾ ਦਰ ਕਈ ਸਾਲਾਂ ਦੇ ਹੇਠਲੇ ਪੱਧਰ 'ਤੇ ਯਾਨੀ 6 ਫ਼ੀਸਦੀ ਤੋਂ ਹੇਠਾਂ ਬਣੀ ਹੋਈ ਹੈ। ਕੋਟਕ ਮਹਿੰਦਰਾ ਬੈਂਕ ਦੀ ਖ਼ਪਤਕਾਰ ਬੈਂਕਿੰਗ ਪ੍ਰਧਾਨ ਸ਼ਾਂਤੀ ਏਕੰਬਰਮ ਨੇ ਕਿਹਾ ਕਿ ਭਾਰਤੀ ਮਾਲੀ ਹਾਲਤ ਸਥਿਰ ਤਰੀਕੇ ਨਾਲ ਸਾਧਾਰਨ ਹੋਣ ਵੱਲ ਵੱਧ ਰਹੀ ਹੈ। ਗਾਹਕਾਂ ਦਾ ਭਰੋਸਾ ਅਤੇ ਮੰਗ ਪਰਤਣ ਦੇ ਸ਼ੁਰੂਆਤੀ ਸੰਕੇਤ ਵਿੱਖ ਰਹੇ ਹਨ।
ਇਹ ਵੀ ਪੜ੍ਹੋ: ਪੈਗੰਬਰ ਮੁਹੰਮਦ ਦਾ ਕਾਰਟੂਨ ਵਿਖਾਉਣ 'ਤੇ ਵਿਅਕਤੀ ਨੇ ਵੱਢਿਆ ਅਧਿਆਪਕ ਦਾ ਗਲਾ
250 ਰੁਪਏ ਦਾ ਵਾਊਚਰ
ਇਹ ਨਵੀਂ ਯੋਜਨਾ ਅਗਲੇ ਇਕ ਮਹੀਨੇ ਤੱਕ ਰਹੇਗੀ ਅਤੇ ਗਾਹਕਾਂ ਦੀ ਜ਼ਰੂਰਤ ਨੂੰ ਪੂਰਾ ਕਰੇਗੀ। ਬੈਂਕ ਨੇ ਨਾਲ ਹੀ ਕਾਰ ਅਤੇ ਦੋ-ਪਹੀਆ ਲੋਨ 'ਤੇ ਪ੍ਰੋਸੈਸਿੰਗ ਫੀਸ ਅੱਧੀ ਕਰਣ ਦੀ ਵੀ ਘੋਸ਼ਣਾ ਕੀਤੀ ਹੈ। ਨਾਲ ਹੀ ਨਵਾਂ ਅਕਾਊਂਟ ਖੋਲ੍ਹਣ ਵਾਲਿਆਂ ਨੂੰ 250 ਰੁਪਏ ਦਾ ਇਕ ਵਾਊਚਰ ਮਿਲੇਗਾ।
ਇਹ ਵੀ ਪੜ੍ਹੋ: ਭਾਰਤੀ ਟੀਮ ਦੀ ਤੇਜ਼ ਗੇਂਦਬਾਜ਼ ਮਾਨਸੀ ਜੋਸ਼ੀ ਨੂੰ ਹੋਇਆ ਕੋਰੋਨਾ, ਟੀ20 ਚੈਲੇਂਜਰ ਤੋਂ ਹੋਈ ਬਾਹਰ