ਕੋਟਕ ਹੈਲਥਕੇਅਰ ਨੇ ਸੇਬੀ ਕੋਲ ਆਈ. ਪੀ. ਓ. ਦਸਤਾਵੇਜ਼ ਜਮ੍ਹਾ ਕਰਵਾਏ
Friday, Sep 12, 2025 - 12:27 AM (IST)

ਨਵੀਂ ਦਿੱਲੀ, (ਭਾਸ਼ਾ)- ਦਵਾਈ ਕੰਪਨੀ ਕੋਟਕ ਹੈਲਥਕੇਅਰ ਲਿਮਟਿਡ ਨੇ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਰਾਹੀਂ ਪੈਸਾ ਇਕੱਠਾ ਕਰਨ ਲਈ ਪੂੰਜੀ ਬਾਜ਼ਾਰ ਰੈਗੂਲੇਟਰੀ ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਕੋਲ ਸ਼ੁਰੂਆਤੀ ਦਸਤਾਵੇਜ਼ ਦਾਖਲ ਕੀਤੇ ਹਨ।
ਪ੍ਰਸਤਾਵਿਤ ਆਈ. ਪੀ. ਓ. ’ਚ 295 ਕਰੋਡ਼ ਰੁਪਏ ਤਕ ਦੇ ਨਵੇਂ ਸ਼ੇਅਰ ਜਾਰੀ ਕੀਤੇ ਜਾਣਗੇ। ਇਸ ’ਚ 60 ਲੱਖ ਸ਼ੇਅਰਾਂ ਦੀ ਵਿਕਰੀ ਪੇਸ਼ਕਸ਼ ਵੀ ਸ਼ਾਮਲ ਹੈ। ਓ. ਐੱਫ. ਐੱਸ. ਤਹਿਤ ਪ੍ਰਮੋਟਰ ਹਰਸ਼ ਤਿਵਾਰੀ ਅਤੇ ਵੰਦਨਾ ਤਿਵਾਰੀ 30-30 ਲੱਖ ਇਕਵਿਟੀ ਸ਼ੇਅਰ ਵੇਚਣਗੇ। ਕੰਪਨੀ 226.25 ਕਰੋਡ਼ ਰੁਪਏ ਦੇ ਨਵੇਂ ਇਸ਼ੂ ਤੋਂ ਪ੍ਰਾਪਤ ਰਾਸ਼ੀ ਦੀ ਵਰਤੋਂ ਮੌਜੂਦਾ ਨਿਰਮਾਣ ਸਮਰਥਾ ਨੂੰ ਵਧਾਉਣ ਅਤੇ ਨਵੇਂ ਉਤਪਾਦਾਂ ਦੇ ਨਿਰਮਾਣ ਨੂੰ ਸੁਗਮ ਬਣਾਉਣ ਦੇ ਉਦੇਸ਼ ਨਾਲ ਇਕ ਨਵੀਂ ਯੋਜਨਾ ਸਥਾਪਤ ਕਰਨ ਲਈ ਕਰੇਗੀ।