ਜਾਣੋ ਕਦੋਂ ਮਿਲੇਗਾ 10 ਕਰੋੜ ਪਰਿਵਾਰਾਂ ਨੂੰ ਸਿਹਤ ਬੀਮਾ ਯੋਜਨਾ ਦਾ ਫਾਇਦਾ?

Sunday, Feb 04, 2018 - 11:38 AM (IST)

ਜਾਣੋ ਕਦੋਂ ਮਿਲੇਗਾ 10 ਕਰੋੜ ਪਰਿਵਾਰਾਂ ਨੂੰ ਸਿਹਤ ਬੀਮਾ ਯੋਜਨਾ ਦਾ ਫਾਇਦਾ?

ਨਵੀਂ ਦਿੱਲੀ— ਵਿੱਤ ਮੰਤਰੀ ਅਰੁਣ ਜੇਤਲੀ ਦੁਆਰਾ ਪੇਸ਼ ਬਜਟ 'ਚ ਮਹੱਤਵਪੂਰਨ ਰਾਸ਼ਟਰੀ ਸਿਹਤ ਬੀਮਾ ਯੋਜਨਾ 'ਤੇ 10,000 ਤੋਂ 12,000 ਕਰੋੜ ਦੇ ਨਿਵੇਸ਼ ਦੀ ਜ਼ਰੂਰਤ ਹੋਵੇਗੀ ਅਤੇ ਇਸੇ ਸਾਲ 15 ਅਗਸਤ ਜਾਂ 2 ਅਕਤੂਬਰ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਇਸਦੇ ਤਹਿਤ ਸਰਕਾਰੀ ਖਰਚ 'ਤੇ 10 ਕਰੋੜ ਗਰੀਬ ਪਰਿਵਾਰਾਂ ਨੂੰ ਪੰਜ ਲੱਖ ਰੁਪਏ ਦਾ ਸਿਹਤ ਬੀਮਾ ਉਪਲਬਧ ਕਰਾਇਆ ਜਾਵੇਗਾ ਅਤੇ ਇਸ 'ਚ ਪ੍ਰੀਮੀਅਮ 'ਤੇ ਹਰ ਪਰਿਵਾਰ ਪ੍ਰਤੀ ਸਾਲ 1000-1200 ਰੁਪਏ ਦੇ ਹਿਸਾਬ ਨਾਲ ਖਰਚ ਆਉਣ ਦਾ ਅਨੁਮਾਨ ਹੈ। ਨੀਤੀ ਆਯੋਗ ਦੇ ਸਲਾਹਕਾਰ ਆਲੋਕ ਕੁਮਾਰ ਨੇ ਕਿਹਾ ਕਿ ਰਾਸ਼ਟਰੀ ਸਿਹਤ ਸੁਰੱਖਿਆ ਯੋਜਨਾ (ਐੱਨ.ਐੱਚ.ਪੀ.ਐੱਸ) ਦਾ ਖਰਚ ਕੇਂਦਰ ਅਤੇ ਰਾਜ ਸਰਕਾਰਾਂ ਮਿਲ ਕੇ ਕਰਣਗੀਆਂ। ਇਹ ਦੁਨੀਆਂ ਦੀ ਸਭ ਤੋਂ ਵੱਡੀ ਸਰਕਾਰ ਫੰਡ ਸਿਹਤ ਬੀਮਾ ਯੋਜਨਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਬੀਮਾ ਸੁਰੱਖਿਆ ਦੇ ਸਾਲਾਨਾ 5,000 ਤੋਂ 6,000 ਕਰੋੜ ਦੇ ਪ੍ਰੀਮੀਅਮ ਦਾ ਬੋਝ ਉਠਾਵੇਗੀ, ਬਾਕੀ ਰਾਸ਼ੀ ਰਾਜ ਸਰਕਾਰਾਂ ਉਪਲਬਧ ਕਰਾਉਣਗੀਆਂ।


Related News