ਜਾਣੋ ਸੋਨੇ ਅਤੇ ਚਾਂਦੀ ਦੇ ਅੱਜ ਦੇ ਮੁੱਲ

01/03/2018 3:41:05 PM

ਨਵੀਂ ਦਿੱਲੀ— ਦਿੱਲੀ ਸਰਾਫਾ ਬਾਜ਼ਾਰ 'ਚ ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਵਧਣ ਨਾਲ ਚਾਂਦੀ 140 ਰੁਪਏ ਚੜ੍ਹ ਕੇ 39,850 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਹਾਲਾਂਕਿ ਸੋਨਾ ਛੋਟੇ-ਮੋਟੇ ਸੌਦਿਆਂ ਕਾਰਨ 30,450 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਸਥਿਰ ਰਿਹਾ। 
ਕੌਮਾਂਤਰੀ ਪੱਧਰ 'ਤੇ ਸਿੰਗਾਪੁਰ 'ਚ ਸੋਨੇ ਦਾ ਮੁੱਲ 0.33 ਫੀਸਦੀ ਘੱਟ ਕੇ 1,312.80 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਉੱਥੇ ਹੀ ਚਾਂਦੀ 0.64 ਫੀਸਦੀ ਦੀ ਤੇਜ਼ੀ ਨਾਲ 17.04 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। 
ਰਾਸ਼ਟਰੀ ਰਾਜਧਾਨੀ ਦਿੱਲੀ 'ਚ ਚਾਂਦੀ ਹਾਜ਼ਰ ਦਾ ਮੁੱਲ 140 ਰੁਪਏ ਸੁਧਰ ਕੇ 39,850 ਰੁਪਏ ਕਿਲੋ 'ਤੇ ਪਹੁੰਚ ਗਿਆ, ਜਦੋਂਕਿ ਹਫਤਾਵਾਰੀ ਡਲਿਵਰੀ 15 ਰੁਪਏ ਘੱਟ ਕੇ 39,025 ਰੁਪਏ ਕਿਲੋਗ੍ਰਾਮ 'ਤੇ ਰਹੀ। ਦੂਜੇ ਪਾਸੇ 99.9 ਫੀਸਦੀ ਅਤੇ 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦਾ ਮੁੱਲ 30,450 ਰੁਪਏ ਅਤੇ 30,300 ਰੁਪਏ ਪ੍ਰਤੀ 10 ਗ੍ਰਾਮ 'ਤੇ ਸਥਿਰ ਰਿਹਾ। ਗਿੰਨੀ ਦਾ ਮੁੱਲ 24,700 ਰੁਪਏ ਪ੍ਰਤੀ ਇਕਾਈ ਅੱਠ ਗ੍ਰਾਮ 'ਤੇ ਸਥਿਰ ਰਿਹਾ।


Related News