ਜਾਣੋ ਸੋਨੇ-ਚਾਂਦੀ ਦੇ ਅੱਜ ਦੇ ਮੁੱਲ

11/15/2017 3:57:16 PM

ਨਵੀਂ ਦਿੱਲੀ— ਕੌਮਾਂਤਰੀ ਪੱਧਰ 'ਤੇ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਅਤੇ ਘਰੇਲੂ ਮੰਗ ਚੜ੍ਹਨ ਨਾਲ ਅੱਜ ਸੋਨਾ 30,625 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਪਿਛਲੇ ਦਿਨ ਨਾਲੋਂ ਅੱਜ ਇਸ 'ਚ 75 ਰੁਪਏ ਦਾ ਵਾਧਾ ਹੋਇਆ ਹੈ। ਹਾਲਾਂਕਿ ਲਗਾਤਾਰ ਤੀਜੇ ਦਿਨ ਸੋਨੇ 'ਚ ਤੇਜ਼ੀ ਦਰਜ ਕੀਤੀ ਗਈ ਹੈ। ਉੱਥੇ ਹੀ, ਉਦਯੋਗਿਕ ਮੰਗ 'ਚ ਰਲੇ-ਮਿਲੇ ਰੁਝਾਨ ਕਾਰਨ ਚਾਂਦੀ ਹਲਕੀ 5 ਰੁਪਏ ਘੱਟ ਕੇ 40,725 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਵਿਕੀ।

ਕੌਮਾਂਤਰੀ ਪੱਧਰ 'ਤੇ ਸੋਨੇ 'ਚ ਤੇਜ਼ੀ ਰਹੀ, ਜਿਸ ਕਾਰਨ ਸਥਾਨਕ ਬਾਜ਼ਾਰ 'ਚ ਵੀ ਇਸ ਨੂੰ ਸਮਰਥਨ ਮਿਲਿਆ।ਸੋਨਾ ਹਾਜ਼ਾਰ 0.26 ਫੀਸਦੀ ਚੜ੍ਹ ਕੇ 1,283.96 ਡਾਲਰ ਪ੍ਰਤੀ ਔਂਸ 'ਤੇ ਰਿਹਾ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 1.20 ਡਾਲਰ ਦੀ ਤੇਜ਼ੀ ਨਾਲ 1,284.1 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਮਾਹਰਾਂ ਨੇ ਦੱਸਿਆ ਕਿ ਅਮਰੀਕਾ 'ਚ ਖਪਤਕਾਰ ਮਹਿੰਗਾਈ ਦੇ ਅੰਕੜੇ ਆਉਣ ਤੋਂ ਪਹਿਲਾਂ ਡਾਲਰ 'ਤੇ ਦਬਾਅ ਹੈ। ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ 'ਚ ਡਾਲਰ ਦੇ ਕਮਜ਼ੋਰ ਪੈਣ ਨਾਲ ਸੋਨੇ ਦੇ ਮੁੱਲ ਵਧੇ ਹਨ। ਕੌਮਾਂਤਰੀ ਪੱਧਰ 'ਤੇ ਚਾਂਦੀ ਹਾਜ਼ਰ 0.09 ਡਾਲਰ ਚਮਕ ਕੇ 17.10 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।


Related News