ATM ਤੋਂ ਪੈਸਾ ਕਢਵਾਉਣ ਤੋਂ ਪਹਿਲਾਂ ਜਾਣੋ ਇਹ ਨਿਯਮ, ਨਹੀਂ ਤਾਂ ਦੇਣਾ ਪੈ ਸਕਦਾ ਹੈ ਵਾਧੂ ਚਾਰਜ

Monday, Dec 28, 2020 - 02:35 PM (IST)

ATM ਤੋਂ ਪੈਸਾ ਕਢਵਾਉਣ ਤੋਂ ਪਹਿਲਾਂ ਜਾਣੋ ਇਹ ਨਿਯਮ, ਨਹੀਂ ਤਾਂ ਦੇਣਾ ਪੈ ਸਕਦਾ ਹੈ ਵਾਧੂ ਚਾਰਜ

ਨਵੀਂ ਦਿੱਲੀ — ਜੇਕਰ ਤੁਸੀਂ ਏਟੀਐਮ ਤੋਂ ਪੈਸੇ ਕਢਵਾਉਣ ਜਾ ਰਹੇ ਹੋ ਤਾਂ ਪਹਿਲਾਂ ਆਪਣੇ ਖਾਤੇ ਦੀ ਬਕਾਇਆ ਰਾਸ਼ੀ ਦੀ ਜਾਂਚ ਕਰ ਲਓ। ਅਜਿਹਾ ਇਸ ਲਈ ਕਿਉਂਕਿ ਜੇ ਤੁਸੀਂ ਬਕਾਇਆ ਚੈੱਕ ਕੀਤੇ ਬਗੈਰ ਆਪਣੇ ਖਾਤੇ ਵਿਚੋਂ ਪੈਸੇ ਕਢਵਾਉਂਦੇ ਹੋ ਅਤੇ ਖਾਤੇ ਵਿਚ ਬਕਾਇਆ ਰਾਸ਼ੀ ਘੱਟ ਹੈ ਤਾਂ ਤੁਹਾਨੂੰ ਇਸ ਲਈ ਬੈਂਕ ਨੂੰ ਪੈਸੇ ਦੇਣੇ ਪੈ ਸਕਦੇ ਹਨ। ਦੱਸ ਦੇਈਏ ਕਿ ਕਈ ਵਾਰ ਗ੍ਰਾਹਕ ਖਾਤੇ ਵਿਚ ਪੈਸੇ ਘੱਟ ਹੋਣ ਦੇ ਬਾਵਜੂਦ ਏਟੀਐਮ ਤੋਂ ਲੈਣ-ਦੇਣ ਕਰਦੇ ਹਨ ਅਤੇ ਜੇ ਟ੍ਰਾਂਜੈਕਸ਼ਨ ਅਸਫਲ ਹੁੰਦੀ ਹੈ ਤਾਂ ਗਾਹਕਾਂ ਨੂੰ ਬੈਂਕ ਨੂੰ ਪੈਸੇ ਦੇਣੇ ਪੈਂਦੇ ਹਨ। ਦਰਅਸਲ ਬੈਂਕ ਏਟੀਐਮ ਟ੍ਰਾਂਜੈਕਸ਼ਨਾਂ ਅਸਫ਼ਲ ਹੋਣ ’ਤੇ ਚਾਰਜ ਲੈਂਦੇ ਹਨ।

ਇਹ ਸਾਰੇ ਬੈਂਕ ਕਰਦੇ ਹਨ ਚਾਰਜ 

ਕਈ ਵਾਰ ਖ਼ਾਤਾਧਾਰਕ ਇਸ ਬਾਰੇ ਨਹੀਂ ਜਾਣਦੇ ਅਤੇ ਉਨ੍ਹਾਂ ਨੂੰ ਇਸ ਸਮੇਂ ਪਤਾ ਲੱਗਦਾ þ ਜਦੋਂ ਏਟੀਐਮ ਤੋਂ ਲੈਣ-ਦੇਣ ਕਰਨ ਲਈ ਜਾਂਦੇ ਹਨ ਅਤੇ  ਏਟੀਐਮ ਦੀ ਸਕ੍ਰੀਨ ’ਤੇ ‘ਲੋੜੀਂਦੇ ਫੰਡਾਂ ਦੀ ਘਾਟ/ insufficient funds’ ਦਾ ਸੰਦੇਸ਼ ਦਿਖਾਈ ਦਿੰਦਾ ਹੈ। ਸਾਰੇ ਬੈਂਕ ਇਸ ਲਈ ਵੱਖਰੇ ਤਰੀਕੇ ਨਾਲ ਚਾਰਜ ਲੈਂਦੇ ਹਨ।

ਇਹ ਵੀ ਪੜ੍ਹੋ: ਰਿਅਲ ਅਸਟੇਟ ਮਾਰਕਿਟ ’ਚ ਰੌਣਕਾਂ, ਇਨ੍ਹਾਂ ਮਸ਼ਹੂਰ ਹਸਤੀਆਂ ਨੇ ਖਰੀਦੇ ਕਰੋੜਾਂ ਦੇ 2-2 ਅਪਾਰਟਮੈਂਟ

ਇਹ ਸਾਰੇ ਬੈਂਕ ਵਸੂਲਦੇ ਹਨ ਚਾਰਜ

ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ), ਆਈ.ਸੀ.ਆਈ.ਸੀ.ਆਈ. ਬੈਂਕ (ਆਈਸੀਆਈਸੀਆਈ ਬੈਂਕ), ਐਚ.ਡੀ.ਐਫ.ਸੀ. ਬੈਂਕ (ਐਚਡੀਐਫਸੀ ਬੈਂਕ), ਕੋਟਕ ਮਹਿੰਦਰਾ ਬੈਂਕ (ਕੋਟਕ ਮਹਿੰਦਰਾ ਬੈਂਕ), ਯੈਸ ਬੈਂਕ (ਯੈੱਸ ਬੈਂਕ) ਅਤੇ ਹੋਰ ਪ੍ਰਮੁੱਖ ਬੈਂਕ ਤੁਹਾਡੇ ਖਾਤੇ ਵਿਚ ਘੱਟ ਬਕਾਇਆ ਹੋਣ ਕਾਰਨ ਅਸਫਲ ਰਹੇ  ਟਰਾਂਜੈਕਸ਼ਨ ’ਤੇ ਚਾਰਜ ਵਸੂਲ ਕਰਦੇ ਹਨ।

ਇਹ ਵੀ ਪੜ੍ਹੋ: ਦਿੱਲੀ ਨੂੰ ਮਿਲੀ ਡਰਾਈਵਰ ਰਹਿਤ ਮੈਟਰੋ ਦੀ ਸੌਗਾਤ, PM ਮੋਦੀ ਬੋਲੇ - 25 ਸ਼ਹਿਰਾਂ ’ਚ ਮੈਟਰੋ ਚਲਾਉਣ ਦੀ 

ਇੰਨਾ ਲਗਦਾ ਹੈ ਚਾਰਜ

ਸਟੇਟ ਬੈਂਕ ਆਫ਼ ਇੰਡੀਆ

ਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ ਸਟੇਟ ਬੈਂਕ ਆਪਣੇ ਗਾਹਕਾਂ ਤੋਂ ਏਟੀਐਮ ਲੈਣ-ਦੇਣ ਅਸਫਲ ਹੋਣ ’ਤੇ 20 ਰੁਪਏ ਜ਼ੁਰਮਾਨੇ ਵਜੋਂ ਲੈਂਦਾ ਹੈ, ਜਿਸਦਾ ਤੁਹਾਨੂੰ ਜੀਐਸਟੀ ਸਮੇਤ ਭੁਗਤਾਨ ਕਰਨਾ ਪੈਂਦਾ ਹੈ।

ਐਚਡੀਐਫਸੀ ਬੈਂਕ

ਜੇ ਟਰਾਂਜੈਕਸ਼ਨ ਅਸਫਲ ਹੁੰਦਾ ਹੈ ਤਾਂ ਐਚਡੀਐਫਸੀ ਬੈਂਕ ਚਾਰਜ ਵਜੋਂ 25 ਰੁਪਏ ਲੈਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਦੇ ਨਾਲ ਤੁਹਾਨੂੰ ਟੈਕਸ ਵੀ ਦੇਣਾ ਪਵੇਗਾ।

ਇਹ ਵੀ ਪੜ੍ਹੋ: ਦਿੱਲੀ ’ਚ ਸਬਜ਼ੀਆਂ ਤੇ ਫ਼ਲਾਂ ਦੇ ਪ੍ਰਚੂਨ ਭਾਅ ਚੜ੍ਹੇ ਅਸਮਾਨੀ

ਆਈ.ਡੀ.ਬੀ.ਆਈ. ਬੈਂਕ

ਸਰਕਾਰੀ ਬੈਂਕ ਤੋਂ ਪ੍ਰਾਈਵੇਟ ਹੋਏ ਆਈਡੀਬੀਆਈ ਬੈਂਕ ਦਾ ਕੋਈ ਖ਼ਾਤਾਧਾਰਕ ਕਿਸੇ ਹੋਰ ਬੈਂਕ ਦੇ ਏਟੀਐਮ ਤੋਂ ਪੈਸੇ ਕਢਵਾਉਂਦਾ ਹੈ ਅਤੇ ਟ੍ਰਾਂਜੈਕਸ਼ਨ ਘੱਟ ਬਕਾਇਆ ਹੋਣ ਕਾਰਨ ਅਸਫਲ ਹੋ ਜਾਂਦਾ ਹੈ, ਤਾਂ ਹਰ ਅਸਫਲ ਟ੍ਰਾਂਜੈਕਸ਼ਨ ਲਈ 20 ਰੁਪਏ ਚਾਰਜ ਕੀਤੇ ਜਾਂਦੇ ਹਨ।

ਆਈ.ਸੀ.ਆਈ.ਸੀ.ਆਈ. ਬੈਂਕ

ਕਿਸੇ ਹੋਰ ਬੈਂਕ ਦੇ ਏਟੀਐਮ ਜਾਂ ਪੁਆਇੰਟ ਆਫ ਸੇਲ (ਪੀਓਐਸ) ’ਤੇ ਘੱਟ ਬਕਾਇਆ ਹੋਣ ਕਾਰਨ ਟਰਾਂਜੈਕਸ਼ਨ ਅਸਫ਼ਲ ਹੋਣ ’ਤੇ 25 ਰੁਪਏ ਪ੍ਰਤੀ ਲੈਣ-ਦੇਣ ਦੇ ਹਿਸਾਬ ਨਾਲ ਚਾਰਜ ਲੱਗੇਗਾ।

ਯੈੱਸ ਬੈਂਕ

ਯੈੱਸ ਬੈਂਕ ਖਾਤਾ ਧਾਰਕਾਂ ਨੂੰ ਬਕਾਇਆ ਘੱਟ ਹੋਣ ’ਤੇ ਪ੍ਰਤੀ ਟਰਾਂਜੈਕਸ਼ਨ 25 ਰੁਪਏ ਦੇਣੇ ਪੈਣਗੇ।

ਇਹ ਵੀ ਪੜ੍ਹੋ: ਹੁਣ ਰੈਸਟੋਰੈਂਟ ਦੇ ਬਾਹਰ ਲਿਖਣਾ ਪਏਗਾ ... ਦਿੱਤਾ ਜਾ ਰਿਹਾ ਮੀਟ ਹਲਾਲ ਹੈ ਜਾਂ ਝਟਕਾ

ਐਕਸਿਸ ਬੈਂਕ

ਐਕਸਿਸ ਬੈਂਕ ਦੇ ਗਾਹਕਾਂ ਨੂੰ ਏਟੀਐਮ ਤੋਂ ਲੈਣ-ਦੇਣ ਅਸਫਲ ਹੋਣ ’ਤੇ 25 ਰੁਪਏ ਚਾਰਜ ਵਜੋਂ ਦੇਣੇ ਪੈਣਗੇ।

ਇਸ ਲਈ ਜੇ ਤੁਸੀਂ ਏਟੀਐਮ ਤੋਂ ਪੈਸੇ ਕਢਵਾਉਣ ਜਾ ਰਹੇ ਹੋ, ਤਾਂ ਪਹਿਲਾਂ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡੇ ਖਾਤੇ ਵਿਚ ਕਿੰਨੀ ਬਕਾਇਆ ਰਾਸ਼ੀ ਹੈ ਨਹੀਂ ਤਾਂ ਬੈਂਕ ਨੂੰ ਚਾਰਜ ਦੇਣਾ ਪਏਗਾ।
 


author

Harinder Kaur

Content Editor

Related News