Gold ਨੇ ਫਿਰ ਫੜੀ ਰਫ਼ਤਾਰ, ਖ਼ਰੀਦਣ ਤੋਂ ਪਹਿਲਾਂ ਜਾਣੋ 10 ਗ੍ਰਾਮ ਸੋਨੇ ਦੀ ਕੀਮਤ
Thursday, Feb 13, 2025 - 11:00 AM (IST)
![Gold ਨੇ ਫਿਰ ਫੜੀ ਰਫ਼ਤਾਰ, ਖ਼ਰੀਦਣ ਤੋਂ ਪਹਿਲਾਂ ਜਾਣੋ 10 ਗ੍ਰਾਮ ਸੋਨੇ ਦੀ ਕੀਮਤ](https://static.jagbani.com/multimedia/2025_2image_11_00_173124856gold.jpg)
ਬਿਜ਼ਨੈੱਸ ਡੈਸਕ — ਦੋ ਦਿਨਾਂ ਦੀ ਰਾਹਤ ਤੋਂ ਬਾਅਦ ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਫਿਰ ਤੋਂ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅੱਜ ਸੋਨੇ ਦੀਆਂ ਕੀਮਤਾਂ ਵਾਧੇ ਨਾਲ ਖੁੱਲ੍ਹੀਆਂ, ਜਦਕਿ ਚਾਂਦੀ ਦੀਆਂ ਕੀਮਤਾਂ ਮਾਮੂਲੀ ਗਿਰਾਵਟ ਨਾਲ ਖੁੱਲ੍ਹਣ ਤੋਂ ਬਾਅਦ ਸੁਧਰੀਆਂ। ਅੱਜ ਲਿਖਣ ਸਮੇਂ, ਸੋਨੇ ਦੇ ਵਾਇਦਾ ਭਾਅ 85,894 ਰੁਪਏ ਦੇ ਆਸ-ਪਾਸ ਕਾਰੋਬਾਰ ਕਰ ਰਹੇ ਸਨ, ਜਦੋਂ ਕਿ ਚਾਂਦੀ ਵਾਇਦਾ 95,760 ਰੁਪਏ ਦੇ ਆਸ-ਪਾਸ ਕਾਰੋਬਾਰ ਕਰ ਰਹੇ ਸਨ। ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੇ ਅਤੇ ਚਾਂਦੀ ਦੀਆਂ ਫਿਊਚਰ ਕੀਮਤਾਂ 'ਚ ਵਾਧਾ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਨਿਵੇਸ਼ਕਾਂ 'ਚ ਵਧੀ ਸੋਨਾ ਖ਼ਰੀਦਣ ਦੀ ਦੌੜ, COMSCO ਨੂੰ ਵਿਕਰੀ ਕਰਨੀ ਪਈ ਬੰਦ
ਕੌਮਾਂਤਰੀ ਬਾਜ਼ਾਰ 'ਚ ਸੋਨੇ-ਚਾਂਦੀ 'ਚ ਤੇਜ਼ੀ
ਕੌਮਾਂਤਰੀ ਬਾਜ਼ਾਰ 'ਚ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਵਾਧਾ ਦੇਖਿਆ ਜਾ ਰਿਹਾ ਹੈ। ਕਾਮੈਕਸ 'ਤੇ ਸੋਨਾ 2,928.80 ਡਾਲਰ ਪ੍ਰਤੀ ਔਂਸ 'ਤੇ ਖੁੱਲ੍ਹਿਆ। ਪਿਛਲੀ ਕਲੋਜ਼ਿੰਗਦ ਕੀਮਤ 2,928.70 ਡਾਲਰ ਪ੍ਰਤੀ ਔਂਸ ਸੀ। ਖ਼ਬਰ ਲਿਖੇ ਜਾਣ ਤੱਕ ਇਹ 7.40 ਡਾਲਰ ਦੇ ਵਾਧੇ ਨਾਲ 2,936.10 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ। ਕਾਮੈਕਸ 'ਤੇ ਚਾਂਦੀ ਦਾ ਫਿਊਚਰਜ਼ ਭਾਅ 32.7 ਡਾਲਰ 'ਤੇ ਖੁੱਲ੍ਹਿਆ, ਪਿਛਲੀ ਬੰਦ ਕੀਮਤ 32.78 ਡਾਲਰ ਸੀ। ਲਿਖਣ ਦੇ ਸਮੇਂ, ਇਹ 0.08 ਡਾਲਰ ਦੇ ਵਾਧੇ ਨਾਲ 32.86 ਡਾਲਰ ਪ੍ਰਤੀ ਔਂਸ 'ਤੇ ਵਪਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ : ਮਹਿੰਗਾਈ ਦਾ ਇਕ ਹੋਰ ਵੱਡਾ ਝਟਕਾ, ਹੋਲੀ ਤੋਂ ਪਹਿਲਾਂ ਵਧੀਆਂ ਖੁਰਾਕੀ ਤੇਲ ਦੀਆਂ ਕੀਮਤਾਂ
2024 ਵਿੱਚ ਸੋਨੇ ਨੇ 20% ਅਤੇ ਚਾਂਦੀ ਨੇ 17% ਰਿਟਰਨ ਦਿੱਤਾ।
ਪਿਛਲੇ ਸਾਲ ਸੋਨੇ ਦੀ ਕੀਮਤ 20.22 ਫੀਸਦੀ ਵਧੀ ਸੀ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 'ਚ 17.19 ਫੀਸਦੀ ਦਾ ਵਾਧਾ ਹੋਇਆ ਹੈ। 1 ਜਨਵਰੀ 2024 ਨੂੰ ਸੋਨਾ 63,352 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ 31 ਦਸੰਬਰ 2024 ਨੂੰ 76,162 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਇਸ ਦੌਰਾਨ ਇਕ ਕਿਲੋ ਚਾਂਦੀ ਦੀ ਕੀਮਤ 73,395 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 86,017 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।
ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਤੋਹਫਾ, ਸਰਕਾਰ ਨੇ ਮਹਿੰਗਾਈ ਭੱਤੇ 'ਚ ਕੀਤਾ ਭਾਰੀ ਵਾਧਾ
ਸਿਰਫ਼ ਪ੍ਰਮਾਣਿਤ ਸੋਨਾ ਹੀ ਖਰੀਦੋ
ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (BIS) ਦੇ ਹਾਲਮਾਰਕ ਵਾਲਾ ਪ੍ਰਮਾਣਿਤ ਸੋਨਾ ਹਮੇਸ਼ਾ ਖਰੀਦੋ। ਸੋਨੇ 'ਤੇ 6 ਅੰਕਾਂ ਦਾ ਹਾਲਮਾਰਕ ਕੋਡ ਹੁੰਦਾ ਹੈ। ਇਸ ਨੂੰ ਹਾਲਮਾਰਕ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ ਯਾਨੀ HUID ਕਿਹਾ ਜਾਂਦਾ ਹੈ। ਇਹ ਨੰਬਰ ਅਲਫਾਨਿਊਮੇਰਿਕ ਹੈ ਭਾਵ ਕੁਝ ਇਸ ਤਰ੍ਹਾਂ ਦਾ ਹੈ - AZ4524। ਹਾਲਮਾਰਕਿੰਗ ਰਾਹੀਂ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਸੋਨੇ ਦੇ ਕਿੰਨੇ ਕੈਰੇਟ ਹਨ।
ਇਹ ਵੀ ਪੜ੍ਹੋ : 1 ਡਾਲਰ ਦੇ ਨਿਵੇਸ਼ ਤੋਂ ਹੋਇਆ 698 ਕਰੋੜ ਦਾ ਮੁਨਾਫਾ, SEBI ਨੇ ਕੀਤੀ ਕਾਰਵਾਈ, ਜਾਣੋ ਪੂਰਾ ਮਾਮਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8