Tata ਦੀ Avinya EV ਦਾ ਜ਼ਬਰਦਸਤ ਡਿਜ਼ਾਈਨ ਤੇ ਖ਼ਾਸ ਫ਼ੀਚਰ ਦੇਖ ਕੇ ਹੋ ਜਾਵੋਗੇ ਦੀਵਾਨੇ

Monday, May 09, 2022 - 06:22 PM (IST)

Tata ਦੀ Avinya EV ਦਾ ਜ਼ਬਰਦਸਤ ਡਿਜ਼ਾਈਨ ਤੇ ਖ਼ਾਸ ਫ਼ੀਚਰ ਦੇਖ ਕੇ ਹੋ ਜਾਵੋਗੇ ਦੀਵਾਨੇ

ਮੁੰਬਈ - Tata Motors ਨੇ ਇਲੈਕਟ੍ਰਿਕ ਕਾਰ ਦੇ ਸੈਕਟਰ ਵਿਚ ਜ਼ਬਰਦਸਤ ਮਾਡਲ ਪੇਸ਼ ਕਰਕੇ ਵੱਡਾ ਧਮਾਕਾ ਕੀਤਾ ਹੈ। Tata Avinya ਇਲੈਕਟ੍ਰਿਕ ਕਾਰ ਕਈ ਨਵੇਂ ਫ਼ੀਚਰਸ ਨਾਲ ਲੈਸ ਹੈ। ਇਹ ਕਾਰ ਡਿਜ਼ਾਈਨ ਅਤੇ ਫੀਚਰਸ ਦੇ ਲਿਹਾਜ਼ ਨਾਲ ਬਹੁਤ ਹੀ ਸ਼ਾਨਦਾਰ ਦਿਖਾਈ ਦਿੰਦੀ ਹੈ। ਕਾਰ ਦਾ ਬਾਹਰੀ ਹਿੱਸਾ ਜਿੰਨਾ ਸ਼ਾਨਦਾਰ ਦਿਖਾਈ ਦਿੰਦਾ ਹੈ, ਅੰਦਰੂਨੀ ਵੀ ਓਨਾ ਹੀ ਵਧੀਆ ਹੈ। ਕੰਪਨੀ (ਟਾਟਾ ਮੋਟਰਜ਼) ਨੇ ਅੱਜ ਇਸ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ। ਅਵਿਨਿਆ ਸ਼ਬਦ ਸੰਸਕ੍ਰਿਤ ਤੋਂ ਲਿਆ ਗਿਆ ਹੈ, ਜਿਸਦਾ ਅਰਥ ਹੈ ਨਵੀਨਤਾ।

PunjabKesari

ਇਸ ਸਾਲ ਹੋਵੇਗੀ ਲਾਂਚ

ਕੰਪਨੀ ਦਾ ਮੰਨਣਾ ਹੈ ਕਿ ਇਸ ਕਾਰ ਨੂੰ ਆਉਣ ਵਾਲੇ ਸਮੇਂ 'ਚ ਗਾਹਕਾਂ ਦੀਆਂ ਜ਼ਰੂਰਤਾਂ ਅਤੇ ਇੱਛਾਵਾਂ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਗਿਆ ਹੈ। ਟਾਟਾ ਮੋਟਰਜ਼ ਆਉਣ ਵਾਲੇ ਸਾਲਾਂ 'ਚ ਕਈ ਇਲੈਕਟ੍ਰਿਕ ਕਾਰਾਂ ਨਾਲ ਧਮਾਕਾ ਕਰਨ ਦੇ ਮੂਡ 'ਚ ਹੈ। ਕੰਪਨੀ ਇਸ ਲਈ ਲਗਾਤਾਰ ਕੰਮ ਕਰ ਰਹੀ ਹੈ। ਕੰਪਨੀ ਨੇ ਕਿਹਾ ਹੈ ਕਿ ਇਹ ਕਾਰ ਨਵੀਂ ਜ਼ਮਾਨੇ ਦੀ ਤਕਨੀਕ, ਸਾਫਟਵੇਅਰ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਹੈ। ਕੰਪਨੀ ਨੇ ਕਿਹਾ ਕਿ Tata AVINYA EV ਨੂੰ 2025 ਤੱਕ ਬਾਜ਼ਾਰ 'ਚ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਦੁਨੀਆ ਦੇ ਸਭ ਤੋਂ ਵੱਡੇ ਸਫੈਦ ਹੀਰੇ ‘ਦਿ ਰਾਕ’ ਦੀ ਹੋਣ ਜਾ ਰਹੀ ਹੈ ਨੀਲਾਮੀ, ਜਾਣੋ ਇਸ ਦੁਰਲੱਭ ਹੀਰੇ ਦੀ ਕੀਮਤ

ਕੰਪਨੀ ਮੁਤਾਬਕ ਕਾਰ ਦੇ ਪ੍ਰਮੁੱਖ ਫ਼ੀਚਰਸ

  • ਡਰਾਈਵਰ ਦੀ ਸੀਟ 360 ਡਿਗਰੀ ਮੂਵ ਕਰ ਸਕਦੀ ਹੈ। 
  • 30 Minute ਸਿੰਗਲ ਚਾਰਜ 'ਚ 500 ਕਿਲੋਮੀਟਰ ਚੱਲੇਗੀ ਇਹ ਕਾਰ 
  • ਕਾਰ ਅੰਦਰ ਕੁਦਰਤੀ ਰੌਸ਼ਨੀ ਲਈ ਖ਼ਾਸ ਪ੍ਰਬੰਧ ਹੈ। 
  • ਕਾਰ ਦਾ ਡੈਸ਼ਬੋਰਡ ਵੀ ਕਾਫੀ ਆਕਰਸ਼ਕ ਦਿਖਾਈ ਦਿੰਦਾ ਹੈ। 
  • ਕਾਰ ਵਿੱਚ ਲੱਗਾ ਸਨਰੂਫ ਅੰਦਰੋਂ ਬਹੁਤ ਖੁੱਲ੍ਹੇਪਨ ਦਾ ਅਹਿਸਾਸ ਦਵਾਉਂਦਾ ਹੈ। 
  • ਕਾਰ ਦੇ ਅਗਲੇ ਹਿੱਸੇ 'ਤੇ ਲਾਈਟ ਸਿਗਨੇਚਰ ਅਤੇ DRLs ਇਸ ਦੇ ਫਰੰਟ ਲੁੱਕ ਨੂੰ ਹੋਰ ਵੀ ਆਕਰਸ਼ਕ ਬਣਾਉਂਦੇ ਹਨ।
  • ਕਾਰ ਨੂੰ ਡਸਟ ਪ੍ਰੋਟੈਕਸ਼ਨ ਅਤੇ ਐਡਵਾਂਸ ਡਰਾਈਵਰ ਅਸਿਸਟੈਂਟ ਲਈ ਤਿਆਰ ਕੀਤਾ ਗਿਆ ਹੈ।
  • ਕਾਰ ਵਿਚ ਕਈ ਕੁਨੈਕਟੀਵਿਟੀ ਵਿਸ਼ੇਸ਼ਤਾਵਾਂ, ਸੈਂਟਰ ਕੰਸੋਲ 'ਤੇ ਇੱਕ ਵੱਡਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਇੱਕ ਵਿਸ਼ੇਸ਼ ਆਕਾਰ ਦੇ ਸਟੀਅਰਿੰਗ ਦੇ ਨਾਲ ਇੱਕ ਆਲ-ਡਿਜੀਟਲ ਇੰਸਟਰੂਮੈਂਟ ਕਲੱਸਟਰ ਮਿਲਦਾ ਹੈ। 
  • Tata avinya concept 500 ਕਿਲੋਮੀਟਰ ਤੋਂ ਵੱਧ ਦੀ ਰੇਂਜ ਦਾ ਵਾਅਦਾ ਕਰਦਾ ਹੈ। 
  • ਇਹ ਡਬਲ ਇਲੈਕਟ੍ਰਿਕ ਮੋਟਰਾਂ ਦੇ ਨਾਲ ਆ ਸਕਦਾ ਹੈ।
  • ਇਹ ਆਲ ਵ੍ਹੀਲ ਡਰਾਈਵ ਫੰਕਸ਼ਨ ਦੇ ਨਾਲ ਆਵੇਗਾ। 

ਇਹ ਵੀ ਪੜ੍ਹੋ : ਪੂਨਾਵਾਲਾ ਦੀ ਮਸਕ ਨੂੰ ਸਲਾਹ, ਭਾਰਤ ’ਚ ਟੈਸਲਾ ਕਾਰਾਂ ਦੇ ਨਿਰਮਾਣ ਲਈ ਨਿਵੇਸ਼ ਕਰੋ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News