ਜਾਣੋ ਕਿਉਂ ਪੈਟਰੋਲ ਦੀ ਕੀਮਤ 80 ਰੁਪਏ ਲੀਟਰ ਤੱਕ ਪਹੁੰਚੀ

Wednesday, Jan 24, 2018 - 11:44 AM (IST)

ਜਾਣੋ ਕਿਉਂ ਪੈਟਰੋਲ ਦੀ ਕੀਮਤ 80 ਰੁਪਏ ਲੀਟਰ ਤੱਕ ਪਹੁੰਚੀ

ਨਵੀਂ ਦਿੱਲੀ—ਮੁੰਬਈ 'ਚ ਸੋਮਵਾਰ ਨੂੰ ਪੈਟਰੋਲ ਦੀ ਕੀਮਤ 80 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਜਦਕਿ ਡੀਜ਼ਲ 67.10 ਪ੍ਰਤੀ ਲੀਟਰ ਰੁਪਏ ਰਿਹਾ। ਇਸਦੇ ਪਿੱਛ ਰਾਜਨੀਤਿਕ ਸੰਕਟ, ਜ਼ਿਆਦਾ ਮੰਗ ਅਤੇ ਘੱਟ ਉਤਪਾਦਨ ਦੀ ਵਜ੍ਹਾਂ ਨਾਲ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧੇ ਨੂੰ ਕਾਰਨ ਦੱਸਿਆ ਜਾ ਰਿਹਾ ਹੈ। ਸੋਮਵਾਰ ਨੂੰ ਦਿੱਲੀ 'ਚ ਪੈਟਰੋਲ ਦੀ ਕੀਮਤ 72.23 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 63.01 ਰੁਪਏ ਪ੍ਰਤੀ ਲੀਟਰ ਰਿਹਾ। ਸ਼ੁੱਕਰਵਾਰ ਨੂੰ ਬ੍ਰੇਂਟ ਕੂਡ ਆਇਲ 69 ਫੀਸਦੀ ਘਟ ਕੇ 68.53 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ, ਜਿਸਦੇ ਬਾਅਦ ਸੋਮਵਾਰ ਨੂੰ ਪੈਟਰੋਲ ਦੀ ਕੀਮਤ 15 ਪੈਸੇ ਵਧ ਗਈ।

ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ 'ਚ 2 ਰੁਪਏ ਦੀ ਕਟੌਤੀ ਦੀ ਘੋਸ਼ਣਾ 3 ਅਕਤੂਬਰ ਨੂੰ ਕੀਤੀ ਗਈ ਸੀ। ਇਸ ਦਿਨ ਮੁੰਬਈ 'ਚ ਪੈਟਰੋਲ ਦੀ ਕੀਮਤ 79.99 ਰੁਪਏ ਪ੍ਰਤੀ ਲੀਟਰ ਸਨ। ਐਕਸਾਈਜ਼ ਡਿਊਟੀ ਕਟ ਤੋਂ ਪਹਿਲਾਂ ਮਹਾਰਾਸ਼ਟਰ ਸਰਕਾਰ ਪੈਟਰੋਲ 'ਤੇ 2 ਰੁਪਏ ਪ੍ਰਤੀਲੀਟਰ ਅਤੇ ਡੀਜ਼ਲ 'ਤੇ 1 ਰੁਪਏ ਪ੍ਰਤੀਲੀਟਰ ਵੈਟ ਘਟਾ ਦਿੱਤਾ ਸੀ।

ਬਾਜ਼ਾਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਸਾਲ ਕੱਚੇ ਤੇਲ ਦੀ ਕੀਮਤ80 ਡਾਲਰ ਪ੍ਰਤੀ ਬੈਰਲ ਪਹੁੰਚ ਸਕਦੀ ਹੈ,ਉੱਥੇ 2019 ਤੱਕ ਇਸਦੇ 100 ਡਾਲਰ ਪ੍ਰਤੀ ਬੈਰਲ ਪਹੁੰਚਣ ਦੀ ਸੰਭਾਵਨਾ ਹੈ। ਇਸਦਾ ਮਤਲਬ ਇਹ ਹੈ ਕਿ ਜੇਕਰ ਸਰਕਾਰ ਦਾ ਹਸਤਖੇਪ ਨਹੀਂ ਹੋਇਆ ਤਾਂ ਭਾਰਤ 'ਚ ਈਂਧਨ ਦੀ ਕੀਮਤ ਹੋਰ ਵੱਧ ਸਕਦੀ ਹੈ।

4 ਅਕਤੂਬਰ 2017 ਨੂੰ ਨਰਿੰਦਰ ਮੋਦੀ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ 2 ਰੁਪਏ ਐਕਸਾਈਜ਼ ਡਿਊਟੀ ਘਟਾਈ ਸੀ, ਇਸ ਨਾਲ ਠੀਕ ਪਹਿਲਾਂ ਮੁੰਬਈ 'ਚ ਪੈਟਰੋਲ ਦੀ ਕੀਮਤ 80 ਰੁਪਏ ਪ੍ਰਤੀ ਲੀਟਰ ਤੋਂ ਸਿਰਫ 1 ਪੈਸਾ ਘੱਟ ਸੀ। ਇਸਦਾ ਨਤੀਜਾ ਇਹ ਹੋਇਆ ਕਿ ਈਂਧਨ ਦੀ ਕੀਮਤ ਢਾਈ ਰੁਪਏ ਘੱਟ ਹੋ ਗਈ। ਅਪ੍ਰੈਲ 2014 ਤੋਂ ਅਕਤੂਬਰ 2017 ਤੱਕ ਸਰਕਾਰ ਨੇ ਪੈਟਰੋਲ ਅਤੇ ਡੀਜਲ 'ਤੇ ਐਕਸਾਈਜ਼ ਡਿਊਟੀ 12 ਰੁਪਏ ਪ੍ਰਤੀ ਲੀਟਰ 13.77 ਰੁਪਏ ਤੱਕ ਵਧੇ।

ਰਿਪੋਰਟਰਸ ਦੀ ਮੰਨੀਏ ਤਾਂÎ ਤੇਲ ਮਿਨੀਸਟਰੀ ਨੇ ਹਾਲ ਹੀ 'ਚ ਸੰਕੇਤ ਦਿੱਤਾ ਸੀ ਕਿ ਜੇਕਰ ਕੱਚੇ ਤੇਲ ਦੀ ਕੀਮਤ 75 ਡਾਲਰ ਪ੍ਰਤੀ ਬੈਰਲ ਪਹੁੰਚਦੀ ਹੈ ਤਾਂ ਸਰਕਾਰ ਖੁਦਰਾ ਈਂਧਨ 'ਤੇ ਲਗਾਈ ਗਈ ਐਕਸਾਈਜ਼ ਡਿਊਟੀ ਦੀ ਫਿਰ ਤੋਂ ਸਮੀਖਿਆ ਕਰੇਗੀ। ਜਿਵੇ-ਜਿਵੇ ਈਂਧਨ ਦੀ ਕੀਮਤ ਵਧ ਰਹੀ ਹੈ, ਵੈਸੇ-ਵੈਸੇ ਇਸਨੂੰ ਜੀ.ਐੱਸ.ਟੀ. ਦੇ ਦਾਇਰੇ 'ਚ ਲਿਆਉਣ ਦਾ ਦਬਾਅ ਵੀ ਵਧ ਰਿਹਾ ਹੈ। ਜੀ.ਐੱਸ.ਟੀ. ਕਾਉਂਸਿਲ ਨੂੰ ਇਸ ਬਾਰੇ 'ਚ ਹਜੇ ਚਰਚਾ ਕਰਨੀ ਹੈ, ਅਜਿਹੇ 'ਚ ਇਸਨੂੰ ਪੂਰੀ ਤਰ੍ਹਾਂ ਲਾਗੂ ਕਰਨ 'ਚ ਬਹੁਤ ਸਮਾਂ ਲੱਗ ਸਕਦਾ ਹੈ। ਕੱਚੇ ਤੇਲ ਦੀ ਵਧਦੀ ਕੀਮਤ ਵਿੱਤ ਮੰਤਰੀ ਅਰੁਣ ਜੇਤਲੀ ਦੇ ਵਿੱਤੀ ਗਣਿਤ ਨੂੰ ਪਰੇਸ਼ਾਨ ਕਰ ਸਕਦੀ ਹੈ।


Related News