ਨਵੇਂ ਸਾਲ 'ਚ ਵੀ ਰਹੇਗੀ ਛੁੱਟੀਆਂ ਦੀ ਭਰਮਾਰ, ਜਾਣੋ ਜਨਵਰੀ ਮਹੀਨੇ ਕਿੰਨੇ ਦਿਨ ਬੰਦ ਰਹਿਣਗੇ ਬੈਂਕ
Monday, Dec 25, 2023 - 07:23 PM (IST)
ਨਵੀਂ ਦਿੱਲੀ - ਹੁਣ ਸਾਲ ਦਾ ਆਖਰੀ ਮਹੀਨਾ ਖਤਮ ਹੋਣ 'ਚ ਕੁਝ ਹੀ ਦਿਨ ਬਚੇ ਹਨ, ਜਿਸ ਤੋਂ ਬਾਅਦ ਨਵੇਂ ਸਾਲ ਦੀ ਸ਼ੁਰੂਆਤ ਹੋਵੇਗੀ। ਨਵੇਂ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਭਾਰਤੀ ਰਿਜ਼ਰਵ ਬੈਂਕ ਨੇ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਬੈਂਕ ਹਰ ਕਿਸੇ ਦੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਹੈ, ਪੈਸੇ ਦੇ ਲੈਣ-ਦੇਣ, ਚੈੱਕ ਅਤੇ ਹੋਰ ਕਈ ਕੰਮਾਂ ਲਈ ਬੈਂਕ ਜਾਣਾ ਪੈਂਦਾ ਹੈ। ਜੇਕਰ ਤੁਸੀਂ ਵੀ ਨਵੇਂ ਸਾਲ ਦੇ ਪਹਿਲੇ ਮਹੀਨੇ ਕਿਸੇ ਜ਼ਰੂਰੀ ਕੰਮ ਲਈ ਬੈਂਕ ਜਾਣਾ ਚਾਹੁੰਦੇ ਹੋ, ਤਾਂ ਜਨਵਰੀ ਮਹੀਨੇ ਦੀਆਂ ਛੁੱਟੀਆਂ ਦੀ ਸੂਚੀ ਜ਼ਰੂਰ ਦੇਖੋ।
ਇਹ ਵੀ ਪੜ੍ਹੋ : ਪਾਕਿਸਤਾਨ ਵੱਲੋਂ ਸਿੱਖਾਂ ਦੀ ਆਸਥਾ ਦੇ ਨਾਂ 'ਤੇ ਵੱਡੀ ਲੁੱਟ, ਵਿਦੇਸ਼ੀ ਸਿੱਖਾਂ 'ਚ ਭਾਰੀ ਰੋਸ
16 ਦਿਨ ਬੰਦ ਰਹਿਣਗੇ ਬੈਂਕ
ਨਵੇਂ ਸਾਲ ਦੇ ਪਹਿਲੇ ਮਹੀਨੇ 'ਚ ਅੱਧਾ ਮਹੀਨਾ ਹੀ ਬੈਂਕ 'ਚ ਕੰਮ ਹੋਵੇਗਾ। ਤਿਉਹਾਰਾਂ, ਜਨਮਦਿਨ ਅਤੇ ਸ਼ਨੀਵਾਰ-ਐਤਵਾਰ ਸਮੇਤ ਜਨਵਰੀ ਵਿੱਚ ਕੁੱਲ 16 ਦਿਨ ਬੈਂਕ ਬੰਦ ਰਹਿਣਗੇ। ਇਸ 'ਚ ਕੁਝ ਛੁੱਟੀਆਂ ਸਿਰਫ ਕੁਝ ਰਾਜਾਂ ਲਈ ਹੀ ਵੈਧ ਹੋਣਗੀਆਂ। ਆਰਬੀਆਈ ਵੱਲੋਂ ਜਾਰੀ ਛੁੱਟੀਆਂ ਦੀ ਸੂਚੀ ਵਿੱਚ ਕਈ ਛੁੱਟੀਆਂ ਰਾਸ਼ਟਰੀ ਪੱਧਰ ਦੀਆਂ ਹਨ। ਉਸ ਦਿਨ ਦੇਸ਼ ਭਰ ਵਿੱਚ ਬੈਂਕਿੰਗ ਸੇਵਾਵਾਂ ਬੰਦ ਰਹਿਣਗੀਆਂ। ਇਸ ਦੇ ਨਾਲ ਹੀ, ਕੁਝ ਛੁੱਟੀਆਂ ਸਥਾਨਕ ਜਾਂ ਖੇਤਰੀ ਪੱਧਰ ਦੀਆਂ ਹੁੰਦੀਆਂ ਹਨ। ਇਨ੍ਹੀਂ ਦਿਨੀਂ ਬੈਂਕ ਦੀਆਂ ਸ਼ਾਖਾਵਾਂ ਇਸ ਨਾਲ ਜੁੜੇ ਸੂਬਿਆਂ ਵਿੱਚ ਹੀ ਬੰਦ ਹੁੰਦੀਆਂ ਹਨ। ਇਸ ਲਈ ਇਹ ਜ਼ਰੂਰੀ ਨਹੀਂ ਕਿ ਜਿਸ ਦਿਨ ਪੰਜਾਬ ਵਿੱਚ ਬੈਂਕ ਬੰਦ ਹੋਣ, ਉਸੇ ਦਿਨ ਦੇਸ਼ ਦੇ ਹੋਰ ਸੂਬਿਆਂ ਵਿੱਚ ਵੀ ਬੈਂਕਾਂ ਦਾ ਕੰਮਕਾਜ ਨਾ ਹੋਵੇ।
ਇਹ ਵੀ ਪੜ੍ਹੋ : ਦੁਬਈ ਦੇ ਲੁਲੁ ਗਰੁੱਪ ਨੇ ਪੰਜਾਬ ਤੋਂ ਸ਼ੁਰੂ ਕੀਤੀ ਕਿੰਨੂ ਦੀ ਖਰੀਦ, 1500 ਟਨ ਦਾ ਰੱਖਿਆ ਟੀਚਾ
1 ਜਨਵਰੀ 2024 - ਦੇਸ਼ ਭਰ 'ਚ ਬੈਂਕ ਬੰਦ ਰਹਿਣਗੇ।
7 ਜਨਵਰੀ 2024 - ਐਤਵਾਰ ਕਾਰਨ ਬੈਂਕ ਛੁੱਟੀ
11 ਜਨਵਰੀ 2024 - ਮਿਸ਼ਨਰੀ ਦਿਵਸ ਕਾਰਨ ਮਿਜ਼ੋਰਮ 'ਚ ਬੈਂਕ ਬੰਦ ਰਹਿਣਗੇ।
12 ਜਨਵਰੀ 2024 - ਪੱਛਮੀ ਬੰਗਾਲ 'ਚ ਸਵਾਮੀ ਵਿਵੇਕਾਨੰਦ ਜਯੰਤੀ ਕਾਰਨ ਬੈਂਕ ਬੰਦ
13 ਜਨਵਰੀ 2024 - ਮਹੀਨੇ ਦਾ ਦੂਜਾ ਸ਼ਨੀਵਾਰ ਅਤੇ ਲੋਹੜੀ ਕਾਰਨ ਬੈਂਕ ਬੰਦ
14 ਜਨਵਰੀ 2024 - ਮਕਰ ਸੰਕ੍ਰਾਂਤੀ ਅਤੇ ਐਤਵਾਰ ਕਾਰਨ ਦੇਸ਼ ਭਰ 'ਚ ਬੈਂਕ ਛੁੱਟੀ
15 ਜਨਵਰੀ 2024 - ਪੋਂਗਲ ਕਾਰਨ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ 'ਚ ਬੈਂਕ ਛੁੱਟੀ
16 ਜਨਵਰੀ 2024 - ਪੱਛਮੀ ਬੰਗਾਲ ਅਤੇ ਅਸਾਮ 'ਚ ਟੁਸੂ ਪੂਜਾ ਕਾਰਨ ਬੈਂਕ ਬੰਦ
17 ਜਨਵਰੀ 2024 - ਸ੍ਰੀ ਗੁਰੂ ਗੋਬਿੰਦ ਸਿੰਘ ਪ੍ਰਕਾਸ਼ ਪੁਰਬ ਕਾਰਨ ਕਈ ਸੂਬਿਆਂ 'ਚ ਬੈਂਕਾਂ ਵਿੱਚ ਛੁੱਟੀ ਰਹੇਗੀ।
20 ਜਨਵਰੀ 2024 - ਐਤਵਾਰ ਨੂੰ ਦੇਸ਼ ਭਰ 'ਚ ਬੈਂਕ ਬੰਦ ਰਹਿਣਗੇ।
23 ਜਨਵਰੀ 2024 - ਨੇਤਾਜੀ ਸੁਭਾਸ਼ ਚੰਦਰ ਬੋਸ ਜੈਅੰਤੀ ਕਾਰਨ ਕਈ ਸੂਬਿਆਂ 'ਚ ਬੈਂਕ ਬੰਦ ਰਹਿਣਗੇ।
25 ਜਨਵਰੀ 2024 - ਹਿਮਾਚਲ ਪ੍ਰਦੇਸ਼ ਰਾਜ ਦਿਵਸ ਕਾਰਨ ਸੂਬੇ 'ਚ ਛੁੱਟੀ ਰਹੇਗੀ।
26 ਜਨਵਰੀ 2024 - ਗਣਤੰਤਰ ਦਿਵਸ ਕਾਰਨ ਦੇਸ਼ ਭਰ 'ਚ ਬੈਂਕ ਬੰਦ ਰਹਿਣਗੇ।
27 ਜਨਵਰੀ 2024 - ਚੌਥਾ ਸ਼ਨੀਵਾਰ ਬੈਂਕ ਛੁੱਟੀ
28 ਜਨਵਰੀ 2024 - ਐਤਵਾਰ ਦੀ ਛੁੱਟੀ
31 ਜਨਵਰੀ 2024 - ਆਸਾਮ 'ਚ ਮੀ-ਡੈਮ-ਮੀ-ਫੀ ਕਾਰਨ ਬੈਂਕ ਛੁੱਟੀ
ਬੈਂਕ ਬੰਦ ਹੋਣ 'ਤੇ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਮਹੱਤਵਪੂਰਨ ਕੰਮ
ਬੈਂਕ ਬੰਦ ਹੋਣ ਕਾਰਨ ਤੁਹਾਨੂੰ ਜ਼ਰੂਰੀ ਕੰਮ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ, ਅਜਿਹੇ 'ਚ ਤੁਸੀਂ ਮੋਬਾਈਲ ਜਾਂ ਨੈੱਟ ਬੈਂਕਿੰਗ ਰਾਹੀਂ ਆਪਣਾ ਜ਼ਰੂਰੀ ਕੰਮ ਪੂਰਾ ਕਰ ਸਕਦੇ ਹੋ। ਤੁਸੀਂ ਨਕਦੀ ਕਢਵਾਉਣ ਲਈ ATM ਦੀ ਵਰਤੋਂ ਕਰ ਸਕਦੇ ਹੋ।
ਇਹ ਵੀ ਪੜ੍ਹੋ : 6 ਸਾਲ ਤੋਂ ਨੰਗੇ ਪੈਰ ਸੀ ਇਹ ਭਾਜਪਾ ਦਾ ਅਹੁਦੇਦਾਰ, ਸ਼ਿਵਰਾਜ ਦੀ ਮੌਜੂਦਗੀ 'ਚ ਪੈਰਾਂ 'ਚ ਪਹਿਨੀ ਜੁੱਤੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8