9 ਮਹੀਨਿਆਂ ''ਚ 15 ਫ਼ੀਸਦੀ ਘਟਿਆ ਵਿਦੇਸ਼ੀ ਨਿਵੇਸ਼ , ਜਾਣੋ ਕਿਹੜੇ ਦੇਸ਼ ਤੋਂ ਕਿੰਨਾ ਆਇਆ ਭਾਰਤ ''ਚ ਪੈਸਾ
Thursday, Feb 23, 2023 - 11:17 AM (IST)
ਨਵੀਂ ਦਿੱਲੀ (ਭਾਸ਼ਾ) – ਦੇਸ਼ ’ਚ ਸਿੱਧਾ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਚਾਲੂ ਵਿੱਤੀ ਸਾਲ ਦੇ ਪਹਿਲੇ 9 ਮਹੀਨੇ ਅਪ੍ਰੈਲ-ਦਸੰਬਰ ’ਚ 15 ਫੀਸਦੀ ਘਟ ਕੇ 36.75 ਅਰਬ ਡਾਲਰ ਰਿਹਾ ਹੈ। ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ ਦੇ ਤਾਜ਼ਾ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਪਿਛਲੇ ਵਿੱਤੀ ਸਾਲ ਦੀ ਇਸ ਮਿਆਦ ’ਚ ਐੱਫ. ਡੀ. ਆਈ. ਪ੍ਰਵਾਹ 43.17 ਅਰਬ ਡਾਲਰ ਸੀ। ਕੁੱਲ ਐੱਫ. ਡੀ. ਆਈ. ਪ੍ਰਵਾਹ ਸਮੀਖਿਆ ਅਧੀਨ ਮਿਆਦ ’ਚ ਘਟ ਕੇ 55.27 ਅਰਬ ਡਾਲਰ ਰਿਹਾ ਜੋ ਬੀਤੇ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ’ਚ 60.4 ਅਰਬ ਡਾਲਰ ਸੀ। ਕੁੱਲ ਐੱਫ. ਡੀ. ਆਈ. ਪ੍ਰਵਾਹ ’ਚ ਇਕਵਿਟੀ ਨਿਵੇਸ਼, ਕਮਾਈ ਨੂੰ ਮੁੜ ਨਿਵੇਸ਼ ਕਰਨਾ ਅਤੇ ਹੋਰ ਪੂੰਜੀ ਸ਼ਾਮਲ ਹੈ।
ਇਹ ਵੀ ਪੜ੍ਹੋ : ਆਖ਼ਰਕਾਰ ਪਾਕਿਸਤਾਨ ਨੇ ਮੰਨੀ IMF ਦੀ ਸਲਾਹ , ਕਰਜ਼ੇ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਕੀਤਾ ਬਿੱਲ ਪਾਸ
ਚਾਲੂ ਵਿੱਤੀ ਸਾਲ 2022-23 ’ਚ ਅਪ੍ਰੈਲ-ਦਸੰਬਰ ਦੌਰਾਨ 13 ਅਰਬ ਡਾਲਰ ਦੇ ਐੱਫ. ਡੀ. ਆਈ. ਨਾਲ ਸਿੰਗਾਪੁਰ ਸਭ ਤੋਂ ਵੱਡਾ ਨਿਵੇਸ਼ਕ ਰਿਹਾ। ਅੰਕੜਿਆਂ ਮੁਤਾਬਕ ਉਸ ਤੋਂ ਬਾਅਦ ਕ੍ਰਮਵਾਰ : ਮਾਰੀਸ਼ਸ (4.7 ਅਰਬ ਡਾਲਰ), ਅਮਰੀਕਾ (ਕਰੀਬ 5 ਅਰਬ ਡਾਲਰ), ਸੰਯੁਕਤ ਅਰਬ ਅਮੀਰਾਤ (3.1 ਅਰਬ ਡਾਲਰ), ਨੀਦਰਲੈਂਡ (2.15 ਅਰਬ ਡਾਲਰ), ਜਾਪਾਨਾ (1.4 ਅਰਬ ਡਾਲਰ) ਅਤੇ ਸਾਈਪ੍ਰਸ (1.15 ਅਰਬ ਡਾਲਰ) ਦਾ ਸਥਾਨ ਰਿਹਾ। ਕੰਪਿਊਟਰ ਸਾਫਟਵੇਅਰ ਅਤੇ ਹਾਰਡਵੇਅਰ ਖੇਤਰ ’ਚ ਚਾਲੂ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ’ਚ ਸਭ ਤੋਂ ਵੱਧ 8 ਅਰਬ ਡਾਲਰ ਦਾ ਪੂੰਜੀ ਪ੍ਰਵਾਹ ਹੋਇਆ। ਉਸ ਤੋਂ ਬਾਅਦ ਸੇਵਾ (6.6 ਅਰਬ ਡਾਲਰ), ਕਾਰੋਬਾਰ (4.14 ਅਰਬ ਡਾਲਰ), ਰਸਾਇਣ (1.5 ਅਰਬ ਡਾਲਰ), ਵਾਹਨ ਉਦਯੋਗ (1.27 ਅਰਬ ਡਾਲਰ) ਅਤੇ ਨਿਰਮਾਣ (ਬੁਨਿਆਦੀ ਢਾਂਚਾ) ਗਤੀਵਿਧੀਆਂ (1.22 ਅਰਬ ਡਾਲਰ) ਦਾ ਸਥਾਨ ਰਿਹਾ।
ਇਹ ਵੀ ਪੜ੍ਹੋ : ਵਿਕਣ ਜਾ ਰਹੀ ਹੈ ਅਨਿਲ ਅੰਬਾਨੀ ਦੀ ਇਹ ਕੰਪਨੀ, 40,000 ਕਰੋੜ ਦਾ ਹੈ ਕਰਜ਼ਾ
ਨੋਟ - ਇਸ਼ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।