ਕਾਇਨੇਟਿਕ ਗ੍ਰੀਨ ਨੇ ਗ੍ਰੇਟਰ ਪੈਸਿਫਿਕ ਕੈਪਿਟਲ ਤੋਂ ਇਕੱਠੇ ਕੀਤੇ 2.5 ਕਰੋੜ ਡਾਲਰ
Monday, Aug 12, 2024 - 01:21 PM (IST)
ਨਵੀਂ ਦਿੱਲੀ, (ਭਾਸ਼ਾ)- ਇਲੈਕਟ੍ਰਿਕ ਵਾਹਨ ਬਣਾਉਣ ਵਾਲੀ ਕੰਪਨੀ ਕਾਇਨੇਟਿਕ ਗ੍ਰੀਨ ਨੇ ਨਿੱਜੀ ਇਕਵਿਟੀ ਕੰਪਨੀ ਗ੍ਰੇਟਰ ਪੈਸਿਫਿਕ ਕੈਪਿਟਲ ਕੋਲੋਂ 2.5 ਕਰੋੜ ਡਾਲਰ (ਲਗਭਗ 209 ਕਰੋੜ ਰੁਪਏ) ਇਕੱਠੇ ਕੀਤੇ ਹਨ। ਕੰਪਨੀ ਨੇ ਕਿਹਾ ਕਿ ਉਸ ਨੇ 'ਸੀਰੀਜ਼ ਏ' ਵਿੱਤ ਪੋਸ਼ਣ ਚੱਕਰ ਵਿਚ ਇਹ ਪੂੰਜੀ ਜੁਟਾਈ ਹੈ। ਇਸ ਦਾ ਟੀਚਾ 4 ਕਰੋੜ ਅਮਰੀਕੀ ਡਾਲਰ ਤੱਕ ਇਕੱਠਾ ਕਰਨਾ ਸੀ। ਪੁਣੇ ਸਥਿਤ ਕੰਪਨੀ ਨੇ ਬਿਆਨ ਵਿਚ ਕਿਹਾ, ਉਹ ਇਸ ਰਕਮ ਦੀ ਵਰਤੋ ਸੁਪਾ (ਮਹਾਰਾਸ਼ਟਰ) ਸਥਿਤ ਆਪਣੇ ਵਿਨਿਰਮਾਣ ਯੰਤਰ ਵਿਚ ਉਤਪਾਦਨ ਵਧਾਉਣ ਹਾਲ ਹੀ ਵਿਚ ਪੇਸ਼ ਕੀਤੇ ਗਏ ਈ-ਲੂਨਾ ਸਮੇਤ ਆਪਣੇ ਮੌਜੂਦਾ ਉਤਪਾਦਾਂ ਦੀ ਮਾਰਕੀਟਿੰਗ ਅਤੇ ਵੰਡ ਤੇ ਨਵੇਂ ਉਤਪਾਦਾਂ ਦੀ ਖੋਜ ਅਤੇ ਵਿਕਾਸ ਲਈ ਕਰੇਗੀ। ਕਾਇਨੇਟਿਕ ਗ੍ਰੀਨ ਨੇ ਇਸ ਸਾਲ ਜਨਵਰੀ ਵਿਚ ਆਪਣਾ ਪ੍ਰਮੁੱਖ ਵਾਹਨ ਈ-ਲੂਨਾ ਪੇਸ਼ ਕੀਤਾ ਸੀ।