ਕੀਸਟੋਨ ਰੀਅਲਟਰਸ ਇਸ ਸਾਲ ਰਿਹਾਇਸ਼ੀ ਪ੍ਰੋਜੈਕਟਾਂ ਦੇ ਨਿਰਮਾਣ ''ਤੇ 900 ਕਰੋੜ ਰੁਪਏ ਨਿਵੇਸ਼ ਕਰੇਗੀ

Wednesday, Aug 21, 2024 - 12:58 PM (IST)

ਨਵੀਂ ਦਿੱਲੀ- ਕੀਸਟੋਨ ਰੀਅਲਟ੍ਰਸ ਚਾਲੂ ਵਿੱਤ ਸਾਲ 2024-25 ’ਚ ਰਿਹਾਇਸ਼ੀ ਪ੍ਰੋਜੈਕਟਾਂ ਦੇ ਨਿਰਮਾਣ 'ਤੇ ਨਿਵੇਸ਼ ਵਧਾ ਕੇ 800-900 ਕਰੋੜ ਰੁਪਏ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਉਸ ਦੀ ਨਿਰਮਾਣ ਸਮਰੱਥਾ ਨੂੰ ਵਧਾਉਣ ਦੀ ਰਣਨੀਤੀ ਦਾ ਹਿੱਸਾ ਹੈ। ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧਕ ਡਾਇਰੈਕਟਰ (ਸੀ.ਐਮ.ਡੀ.) ਬੋਮਨ ਇਰਾਨੀ ਨੇ 'ਪੀ.ਟੀ.ਆਈ.-ਭਾਸ਼ਾ' ਨਾਲ ਇੰਟਰਵਿਊ ’ਚ ਕਿਹਾ ਕਿ ਕੰਪਨੀ ਆਪਣੇ ਵਪਾਰ ਨੂੰ ਵਧਾਉਣ ਲਈ ਚਾਲੂ ਵਿੱਤ ਸਾਲ ’ਚ ਨਿਰਮਾਣ ਅਤੇ ਜ਼ਮੀਨ ਖਰੀਦ 'ਤੇ ਕਾਫੀ ਨਿਵੇਸ਼ ਕਰੇਗੀ। ਇਰਾਨੀ ਰੀਅਲ ਐਸਟੇਟ ਖੇਤਰ ਦੀ ਸਿਰਮੌਰ ਸੰਸਥਾ ਕ੍ਰੇਡਾਈ ਦੇ ਪ੍ਰਧਾਨ ਵੀ ਹਨ। ਉਨ੍ਹਾਂ ਨੇ ਕਿਹਾ, "ਅਸੀਂ ਚਾਲੂ ਵਿੱਤ ਸਾਲ ’ਚ ਸਾਫ ਨਿਰਮਾਣ 'ਤੇ ਲਗਭਗ 800-900 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਪਿਛਲੇ ਵਿੱਤ ਸਾਲ ’ਚ ਅਸੀਂ ਲਗਭਗ 400 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ।"

ਇਰਾਨੀ ਨੇ ਕਿਹਾ ਕਿ ਕੰਪਨੀ ਦੇ ਪਾਸ ਵਾਧੇ ਨਿਵੇਸ਼ ਦੇ ਤੌਰ 'ਤੇ ਲਗਭਗ 3,000 ਕਰੋੜ ਰੁਪਏ ਦੀ ਵਾਧੂ ਨਕਦੀ ਮੌਜੂਦ ਹੈ। ਸੀ.ਐਮ.ਡੀ. ਨੇ ਕਿਹਾ, "ਅਸੀਂ ਯੋਗਤਾ ਸੰਸਥਾ ਨਿਰਗਮ (ਕਿਊ.ਆਈ.ਪੀ.) ਅਤੇ ਅੰਦਰੂਨੀ ਨਕਦੀ ਦੇ ਪ੍ਰਵਾਹ ਰਾਹੀਂ 800 ਕਰੋੜ ਰੁਪਏ ਇਕੱਠੇ ਕੀਤੇ ਹਨ।" ਇਰਾਨੀ ਨੇ ਕਿਹਾ ਕਿ ਰਿਹਾਇਸ਼ੀ ਬਾਜਾਰ ’ਚ ਮੰਗ ਮਜ਼ਬੂਤ ਰਹੀ ਹੈ। ਇਸ ਲਈ ਕੰਪਨੀ ਨੇ ਚਾਲੂ ਵਿੱਤ ਸਾਲ ’ਚ ਆਪਣੀ ਵਿਕਰੀ ਬੁਕਿੰਗ ’ਚ 32 ਫੀਸਦ ਦੀ ਵਾਧਾ ਦੇ ਨਾਲ 3,000 ਕਰੋੜ ਰੁਪਏ ਤੱਕ ਪਹੁੰਚਣ ਦਾ ਟਾਰਗਟ ਰੱਖਿਆ ਹੈ। ਉਨ੍ਹਾਂ ਨੇ ਕਿਹਾ, "ਉਮੀਦ ਹੈ ਕਿ ਅਸੀਂ ਇਸ ਅੰਕੜੇ ਨੂੰ ਪਾਰ ਕਰਾਂਗੇ।"

ਕੰਪਨੀ ਨੇ ਚਾਲੂ ਵਿੱਤ ਸਾਲ ਦੀ ਪਹਿਲੀ (ਅਪ੍ਰੈਲ-ਜੂਨ) ਤਿਮਾਹੀ ’ਚ 611 ਕਰੋੜ ਰੁਪਏ ਦੀ 'ਪ੍ਰੀ-ਸੇਲ' ਪ੍ਰਾਪਤ ਕੀਤੀ ਹੈ, ਜੋ ਇੱਕ ਸਾਲ ਪਹਿਲਾਂ ਦੀ ਸਮਾਨ ਤਿਮਾਹੀ ਦੇ 502 ਕਰੋੜ ਰੁਪਏ ਨਾਲੋਂ 22 ਫੀਸਦੀ ਵੱਧ ਹੈ। ਵਿੱਤ ਸਾਲ 2023-24 ’ਚ ਕੰਪਨੀ ਨੇ 2,266 ਕਰੋੜ ਰੁਪਏ ਦੀ ਸੰਪਤੀ ਵੇਚੀ ਸੀ।  ਕੀਸਟੋਨ ਰੀਅਲਟ੍ਰਸ, ਰੁਸਤਮਜੀ ਬ੍ਰਾਂਡ ਤਹਿਤ ਆਪਣੀਆਂ ਜਾਇਦਾਦਾਂ ਵੇਚਦਾ ਹੈ। ਇਹ ਦੇਸ਼ ਦੇ ਮੋਹਰੀ ਰੀਅਲ ਐਸਟੇਟ ਡਿਵੈਲਪਰਾਂ ’ਚੋਂ ਇਕ ਹੈ, ਜਿਸਦੀ ਮੁੰਬਈ ਮਹਾਨਗਰ ਖੇਤਰ (ਐੱਮ.ਐੱਮ.ਆਰ.) ’ਚ ਚੰਗੀ ਹਾਜ਼ਰੀ ਹੈ।


Sunaina

Content Editor

Related News