ਗਲੋਬਲ ਟੀ ਮਾਰਕਿਟ ''ਚ ਭਾਰਤ ਨੂੰ ਕੜੀ ਟੱਕਰ ਦੇ ਰਿਹਾ ਕੀਨੀਆ

Thursday, Nov 22, 2018 - 10:00 AM (IST)

ਗਲੋਬਲ ਟੀ ਮਾਰਕਿਟ ''ਚ ਭਾਰਤ ਨੂੰ ਕੜੀ ਟੱਕਰ ਦੇ ਰਿਹਾ ਕੀਨੀਆ

ਨਵੀਂ ਦਿੱਲੀ—ਕੀਨੀਆ 'ਚ ਚਾਹ ਦੀ ਰਿਕਾਰਡ ਫਸਲ ਹੋਣ ਦੇ ਕਾਰਨ ਸੰਸਾਰਕ ਬਾਜ਼ਾਰ 'ਚ ਭਾਰਤ ਦੀ ਚਾਹ ਕੜ੍ਹਾ ਮੁਕਾਬਲਾ ਮਿਲ ਰਿਹਾ ਹੈ। ਕੀਨੀਆ ਦੇ ਆਪਣਾ ਉਤਪਾਦਨ ਚਾਹ ਦੀ ਜ਼ਿਆਦਾ ਖਪਤ ਕਰਨ ਵਾਲੇ ਯੂਰਪ, ਪਾਕਿਸਤਾਨ ਅਤੇ ਮਿਸ਼ਰ 'ਚ ਭੇਜਣ ਦੇ ਕਾਰਨ ਭਾਰਤ ਦੀ ਚਾਹ ਨੂੰ ਜ਼ਿਆਦਾ ਕੀਮਤ ਨਹੀਂ ਮਿਲ ਰਹੀ। 2018 ਦੀ ਪਹਿਲੀ ਛਿਮਾਹੀ 'ਚ ਭਾਰਤੀ ਚਾਹ ਦੀਆਂ ਕੀਮਤਾਂ ਪਿਛਲੇ ਸਾਲ ਦੀ ਸਮਾਨ ਸਮੇਂ ਦੀ ਤੁਲਨਾ 'ਚ 10 ਫੀਸਦੀ ਜ਼ਿਆਦਾ ਸੀ ਪਰ ਦੂਜੀ ਛਿਮਾਹੀ 'ਚ ਇਨ੍ਹਾਂ 'ਚ ਕਾਫੀ ਕਮੀ ਆਈ ਹੈ। ਇੰਡਸਟਰੀ ਦੇ ਐਗਜ਼ੀਕਿਊਟਿਵ ਦਾ ਮੰਨਣਾ ਹੈ ਕਿ ਇਸ ਸਾਲ ਪਿਛਲੇ ਸਾਲ ਦੇ 24.06 ਕਰੋੜ ਕਿਲੋਗ੍ਰਾਮ ਦੇ ਐਕਸਪੋਰਟ ਨੂੰ ਪਾਰ ਕਰਨਾ ਮੁਸ਼ਕਿਲ ਹੋਵੇਗਾ ਕਿਉਂਕਿ ਗਲੋਬਲ ਮਾਰਕਿਟ 'ਚ ਕੀਨੀਆ ਦੀ ਪਕੜ ਮਜ਼ਬੂਤ ਹੈ। 
ਮੈਕਲਾਇਡ ਰਸੇਲ ਇੰਡੀਆ ਦੇ ਡਾਇਰੈਕਟਰ ਅਜਮ ਮੋਨੇਮ ਨੇ ਦੱਸਿਆ ਕਿ ਇਸ ਸਾਲ ਕੀਨੀਆ ਦੀ ਫਸਲ ਲਗਭਗ 49 ਕਰੋੜ ਰੁਪਏ ਕਿਲੋਗ੍ਰਾਮ ਹੋਣ ਦਾ ਅਨੁਮਾਨ ਹੈ, ਜੋ ਪਿਛਲੇ ਸਾਲ 43 ਕਰੋੜ ਕਿਲੋਗ੍ਰਾਮ ਸੀ। ਕੀਨੀਆ 'ਚ ਚੰਗੀ ਬਾਰਿਸ਼ ਹੋਣ ਦੇ ਕਾਰਨ ਜੁਲਾਈ 'ਚ ਉਤਪਾਦਨ 'ਚ ਵਾਧਾ ਹੋਇਆ ਹੈ। ਇਸ ਨਾਲ ਉਸ ਨੂੰ ਜ਼ਿਆਦਾ ਐਕਸਪੋਰਟ ਕਰਨ 'ਚ ਮਦਦ ਮਿਲ ਰਹੀ ਹੈ। 
2018 ਦੇ ਪਹਿਲਾਂ ਨੌ ਮਹੀਨਿਆਂ 'ਚ ਭਾਰਤੀ ਚਾਹ ਦਾ ਉਤਪਾਦਨ 94.18 ਕਰੋੜ ਕਿਲੋਗ੍ਰਾਮ ਰਿਹਾ, ਜੋ ਪਿਛਲੇ ਸਾਲ ਦੀ ਇਸ ਸਮੇਂ ਦੇ ਲਗਭਗ ਸਮਾਨ ਹੈ। 
ਮੋਨੇਮ ਨੇ ਕਿਹਾ ਕਿ ਇਸ ਸਾਲ ਐਕਸਪੋਰਟ 'ਚ ਕਮੀ ਆ ਸਕਦੀ ਹੈ। ਇਸ ਦੇ ਪਿਛੇ ਕੀਨੀਆ 'ਚ ਉਤਪਾਦਨ ਵਧਣਾ ਅਤੇ ਚਾਹ ਦੇ ਇਕ ਵੱਡੇ ਮਾਰਕਿਟ ਈਰਾਨ 'ਤੇ ਅਮਰੀਕੀ ਪ੍ਰਤੀਬੰਧਾਂ ਦੇ ਕਾਰਨ ਮਾਰਕਿਟ 'ਚ ਅਨਿਸ਼ਚਿਤਤਾ ਮੁੱਖ ਕਾਰਨ ਹੈ। 
ਟੀ ਬੋਰਡ ਆਫ ਇੰਡੀਆ ਵਲੋਂ ਸਤੰਬਰ ਤੱਕ ਦੇ ਲਈ ਜਾਰੀ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਦੇਸ਼ ਨੇ 17.38 ਕਰੋੜ ਕਿਲੋਗ੍ਰਾਮ ਚਾਹ ਦਾ ਐਕਸਪੋਰਟ ਕੀਤਾ ਹੈ ਜੋ ਪਿਛਲੇ ਸਾਲ ਦੀ ਸਮਾਨ ਸਮੇਂ ਦੇ ਬਰਾਬਰ ਹੈ।


author

Aarti dhillon

Content Editor

Related News