Kawasaki ਨੇ ਭਾਰਤੀ ਬਾਜ਼ਾਰ ''ਚ ਉਤਾਰੀ Versys 1000 BS6, ਜਾਣੋ ਕੀਮਤ
Tuesday, May 19, 2020 - 11:29 AM (IST)

ਆਟੋ ਡੈਸਕ— ਕਾਵਾਸਾਕੀ ਨੇ ਆਪਣੀ 4 ਸਿਲੰਡਰ ਇੰਜਣ ਵਾਲੀ ਪਾਵਰਫੁਲ ਐਡਵੈਂਚਰ ਟੂਰਰ ਬਾਈਕ Versys 1000 ਦੇ BS6 ਮਾਡਲ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਪੁਰਾਣੇ ਮਾਡਲ ਨਾਲੋਂ ਇਸ ਬਾਈਕ ਦੀ ਕੀਮਤ 'ਚ 10,000 ਰੁਪਏ ਦਾ ਵਾਧਾ ਕੀਤਾ ਗਿਆ ਹੈ ਅਤੇ ਇਸ ਨੂੰ 10.99 ਲੱਖ ਰੁਪਏ (ਐਕਸ-ਸ਼ੋਅਰੂਮ) ਦੀ ਕੀਮਤ 'ਚ ਉਤਾਰਿਆ ਗਿਆ ਹੈ।
ਇੰਜਣ
ਇਸ ਐਡਵੈਂਚਰ ਟੂਰਰ ਬਾਈਕ ਨੂੰ ਖਾਸ ਬਣਾਉਂਦਾ ਹੈ ਇਸ ਵਿਚ ਲੱਗਾ 1000 ਸੀਸੀ ਦਾ ਬੀ.ਐੱਸ.-6, ਇਨਲਾਈਨ 4 ਸਿਲੰਡਰ 1,043 ਸੀਸੀ, ਇੰਜਣ ਜੋ 9,000 ਆਰ.ਪੀ.ਐੱਮ. 'ਤੇ 118.3 ਬੀ.ਐੱਚ.ਪੀ. ਦੀ ਪਾਵਰ ਅਤੇ 7,500 ਆਰ.ਪੀ.ਐੱਸ. 'ਤੇ 102 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ।
ਸੇਫਟੀ ਫੀਚਰਜ਼
ਇਸ ਬਾਈਕ 'ਚ ਫਰੰਟ 'ਤੇ 310mm ਦੀ ਟਵਿਨ ਡਿਸਕ ਬ੍ਰੇਕ ਦਿੱਤੀ ਗਈ ਹੈ, ਉਥੇ ਹੀ ਪਿਛਲੇ ਪਹੀਏ 'ਤੇ 250mm ਦੀ ਸਿੰਗਲ ਰੀਅਰ ਡਿਸਕ ਬ੍ਰੇਕ ਲੱਗੀ ਹੈ। ਇਸ ਬਾਈਕ 'ਚ ਕੰਪਨੀ ਨੇ 17-ਇੰਚ ਦੇ ਅਲੌਏ ਵ੍ਹੀਲਜ਼ ਲਗਾਏ ਹਨ। ਇਸ ਨੂੰ ਐਡਵੈਂਚਰ ਟੂਰਰ ਰੇਂਜ 'ਚ ਰੱਖਿਆ ਗਿਆ ਹੈ ਅਤੇ ਇਹ ਬਾਈਕ ਇਸ ਰੇਂਜ 'ਚ ਬਿਲਕੁਲ ਸਹੀ ਬੈਠਦੀ ਹੈ।
ਆਰਾਮਦਾਇਕ ਸਫਰ
ਇਸ ਬਾਈਕ ਦੇ ਫਰੰਟ 'ਚ 43mm ਯੂ.ਐੱਸ.ਡੀ. ਫੋਕਸ ਅਤੇ ਰੀਅਰ 'ਚ ਮੋਨੋਸ਼ਾਕ ਦਿੱਤਾ ਗਿਆ ਹੈ ਜੋ ਆਰਾਮਦਾਇਕ ਸਫਰ ਦਾ ਅਨੁਭਵ ਦਿੰਦਾ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਬਾਈਕ ਹਾਰਡਕੋਰ ਆਫਰੋਡਿੰਗ ਲਈ ਨਹੀਂ ਬਣੀ, ਸਗੋਂ ਇਸ ਬਾਈਕ ਨੂੰ ਲੰਬੀ ਦੂਰੀ ਵਾਲੇ ਟੂਰ ਲਈ ਬੈਸਟ ਬਾਈਕ ਕਿਹਾ ਜਾ ਸਕਦਾ ਹੈ।