ਕਰਨਾਟਕ ਚੋਣਾਂ : ਪੈਟਰੋਲ-ਡੀਜ਼ਲ ਦੇ ਨਹੀਂ ਬਦਲ ਰਹੇ ਰੇਟ, ਕੀਮਤਾਂ ਸਥਿਰ
Wednesday, May 02, 2018 - 02:12 PM (IST)
ਨਵੀਂ ਦਿੱਲੀ— ਕਰਨਾਟਕ ਵਿਧਾਨ ਸਭਾ ਚੋਣਾਂ 'ਚ ਇਕ ਪੰਦਰਵਾੜੇ ਤੋਂ ਵੀ ਘੱਟ ਸਮੇਂ ਨੂੰ ਵੇਖਦਿਆਂ ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਹੋਣ ਵਾਲੇ ਬਦਲਾਅ ਨੂੰ ਰੋਕ ਦਿੱਤਾ ਹੈ। ਇੱਥੋਂ ਤੱਕ ਕਿ ਕੌਮਾਂਤਰੀ ਬਾਜ਼ਾਰ 'ਚ ਇਨ੍ਹਾਂ ਦੇ ਮੁੱਲ 'ਚ 2 ਡਾਲਰ ਪ੍ਰਤੀ ਬੈਰਲ ਦੇ ਵਾਧੇ ਦੇ ਬਾਵਜੂਦ ਸਥਾਨਕ ਪ੍ਰਚੂਨ ਮੁੱਲ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਹਾਲਾਂਕਿ, ਵਿੱਤ ਮੰਤਰਾਲਾ ਨੇ ਆਮ ਆਦਮੀ ਨੂੰ ਰਾਹਤ ਪਹੁੰਚਾਉਣ ਲਈ ਐਕਸਾਈਜ਼ ਡਿਊਟੀ 'ਚ ਕਿਸੇ ਵੀ ਤਰ੍ਹਾਂ ਦੀ ਕਟੌਤੀ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਈਂਧਨ ਦੇ ਮੁੱਲ ਇਸ ਸਮੇਂ 55 ਮਹੀਨਿਆਂ ਦੇ ਉੱਚੇ ਪੱਧਰ 'ਤੇ ਚੱਲ ਰਹੇ ਹਨ। ਪੈਟਰੋਲ 74.63 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 65.93 ਰੁਪਏ ਪ੍ਰਤੀ ਲੀਟਰ ਦੀ ਰਿਕਾਰਡ ਉਚਾਈ 'ਤੇ ਪਹੁੰਚ ਚੁੱਕਾ ਹੈ। ਜਨਤਕ ਖੇਤਰ ਦੀਆਂ ਕੰਪਨੀਆਂ ਨੇ 24 ਅਪ੍ਰੈਲ ਤੋਂ ਇਨ੍ਹਾਂ ਦੀਆਂ ਕੀਮਤਾਂ 'ਚ ਬਦਲਾਅ ਨਹੀਂ ਕੀਤਾ ਹੈ।
ਕੰਪਨੀਆਂ ਵਲੋਂ ਰੋਜ਼ਾਨਾ ਕੀਮਤਾਂ 'ਚ ਬਦਲਾਅ ਲਈ ਜਾਰੀ ਕੀਤੇ ਜਾਣ ਵਾਲੇ ਨੋਟੀਫਿਕੇਸ਼ਨ ਦੇ ਹਿਸਾਬ ਨਾਲ 24 ਅਪ੍ਰੈਲ ਤੋਂ ਈਂਧਨ ਦੇ ਮੁੱਲ ਸਥਿਰ ਬਣੇ ਹੋਏ ਹਨ। ਇਸ ਬਾਰੇ ਤੇਲ ਕੰਪਨੀਆਂ ਦੇ ਅਧਿਕਾਰੀਆਂ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਨ੍ਹਾਂ ਨੂੰ ਇਸ ਮਸਲੇ 'ਤੇ ਬੋਲਣ ਤੋਂ ਮਨ੍ਹਾ ਕੀਤਾ ਗਿਆ ਹੈ