ਕਰਨਾਟਕ ਸਰਕਾਰ ਨੇ WEF ਵਿਚ 7 ਕੰਪਨੀਆਂ ਨਾਲ 22,000 ਕਰੋੜ ਦੇ ਕੀਤੇ ਸਮਝੌਤੇ

Thursday, Jan 18, 2024 - 11:36 AM (IST)

ਕਰਨਾਟਕ ਸਰਕਾਰ ਨੇ WEF ਵਿਚ 7 ਕੰਪਨੀਆਂ ਨਾਲ 22,000 ਕਰੋੜ ਦੇ ਕੀਤੇ ਸਮਝੌਤੇ

ਬੈਂਗਲੁਰੂ (ਭਾਸ਼ਾ) – ਕਰਨਾਟਕ ਸਰਕਾਰ ਨੇ ਵਿਸ਼ਵ ਆਰਥਿਕ ਮੰਚ (ਡਬਲਯੂ. ਈ. ਐੱਫ.) ਦੀ ਦਾਵੋਸ ’ਚ ਚੱਲ ਰਹੀ ਸਾਲਾਨਾ ਬੈਠਕ ਦੌਰਾਨ 7 ਕੰਪਨੀਆਂ ਨਾਲ 22,000 ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵਾਂ ਨੂੰ ਲੈ ਕੇ ਸਮਝੌਤਿਆਂ (ਐੱਮ. ਓ. ਯੂ.) ’ਤੇ ਹਸਤਾਖਰ ਕੀਤੇ ਹਨ। ਕਰਨਾਟਕ ਦੇ ਵੱਡੇ ਅਤੇ ਦਰਮਿਆਨੇ ਉਦਯੋਗ ਅਤੇ ਬੁਨਿਆਦੀ ਢਾਂਚਾ ਵਿਕਾਸ ਮੰਤਰੀ ਐੱਮ. ਬੀ. ਪਾਟਿਲ ਵਲੋਂ ਜਾਰੀ ਬਿਆਨ ’ਚ ਕਿਹਾ ਿਗਆ ਹੈ ਕਿ ਮੰਗਲਵਾਰ ਨੂੰ ਇਨ੍ਹਾਂ ਐੱਮ. ਓ. ਯੂ. ਉੱਤੇ ਹਸਤਾਖਰ ਕੀਤੇ ਗਏ ਹਨ। ਇਸ ਵਿਚ ਇਕ ਨਿਵੇਸ਼ ਸਮਝੌਤਾ 20,000 ਕਰੋੜ ਰੁਪਏ ਦਾ ਹੈ।

ਇਹ ਵੀ ਪੜ੍ਹੋ :   31 ਜਨਵਰੀ ਤੋਂ ਪਹਿਲਾਂ ਕਰੋ ਇਹ ਕੰਮ ਨਹੀਂ ਤਾਂ ਬਲੈਕਲਿਸਟ ਹੋ ਜਾਵੇਗਾ ਤੁਹਾਡਾ FASTags, ਜਾਣੋ ਜ਼ਰੂਰੀ ਨਿਯਮ

ਵੈੱਬ ਵਰਕਸ ਨੇ ਸੂਬੇ ਵਿਚ 20,000 ਕਰੋੜ ਰੁਪਏ ਦਾ ਡਾਟਾ ਸੈਂਟਰ ਪਾਰਕ ਸਥਾਪਿਤ ਕਰਨ ਦਾ ਪ੍ਰਸਤਾਵ ਰੱਖਿਆ ਹੈ। ਉੱਥੇ ਹੀ ਚਾਰ ਹੋਰ ਕੰਪਨੀਆਂ ਨੇ ਕੁੱਲ 2000 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਪਾਟਿਲ ਦੀ ਅਗਵਾਈ ਵਿਚ ਸੂਬੇ ਦੇ ਇਕ ਵਫਦ ਨੇ ਡਬਲਯੂ. ਈ. ਐੱਫ-2024 ਦੌਰਾਨ ਵੱਖ-ਵੱਖ ਉਦਯੋਗ ਨੇਤਾਵਾਂ ਨਾਲ ਕਈ ਬੈਠਕਾਂ ਵਿਚ ਹਿੱਸਾ ਲਿਆ। ਬਿਆਨ ਵਿਚ ਕਿਹਾ ਗਿਆ ਹੈ ਕਿ ਲੁਲੁ ਸਮੂਹ ਵਿਜੇਪੁਰਾ ਜ਼ਿਲੇ ਵਿਚ ਫੂਡ ਪ੍ਰੋਸੈਸਿੰਗ ਐਂਟਰਪ੍ਰਾਈਜ਼ ਲਗਾਉਣ ਲਈ ਤਿਆਰ ਹੈ। ਉਸ ਦੀ ਇਸ ਵਿਚ ਬਰਾਮਦ ਲਈ ਇਕ ਪਲਾਂਟ ’ਚ 300 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਹੈ। ਇਸ ਤਰ੍ਹਾਂ ਟੇਕੇਡਾ ਫਾਰਮਾਸਿਊਟੀਕਲਸ ਬੈਂਗਲੁਰੂ ’ਚ ਇਕ ਗਲੋਬਲ ਇਨੋਵੇਸ਼ਨ ਕੇਂਦਰ ਸਥਾਪਿਤ ਕਰਨ ਦਾ ਇਰਾਦਾ ਰੱਖਦੀ ਹੈ। ਇਸ ਲਈ ਉਹ ਥਾਂ ਦੀ ਭਾਲ ’ਚ ਹੈ।

ਇਹ ਵੀ ਪੜ੍ਹੋ :    5G ਯੂਜ਼ਰਜ਼ ਨੂੰ Airtel ਅਤੇ Jio ਦਾ ਵੱਡਾ ਝਟਕਾ, ਇਸ ਮਹੀਨੇ ਤੋਂ ਨਹੀਂ ਮਿਲੇਗਾ ਅਣਲਿਮਟਿਡ ਡਾਟਾ!

ਇਹ ਵੀ ਪੜ੍ਹੋ :    Indigo ਫਲਾਈਟ 'ਚ ਹੋਈ ਘਟਨਾ ਨੂੰ ਲੈ ਕੇ ਰੂਸੀ ਮਾਡਲ ਦਾ ਬਿਆਨ ਆਇਆ ਸਾਹਮਣੇ, ਜਾਰੀ ਕੀਤੀ Video

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News