ਕਰਨਾਟਕ ਬੈਂਕ ਦਾ ਮੁਨਾਫਾ 61 ਫੀਸਦੀ ਵਧਿਆ

Saturday, Jan 12, 2019 - 11:58 AM (IST)

ਕਰਨਾਟਕ ਬੈਂਕ ਦਾ ਮੁਨਾਫਾ 61 ਫੀਸਦੀ ਵਧਿਆ

ਨਵੀਂ ਦਿੱਲੀ—ਜਨਤਕ ਖੇਤਰ ਦੇ ਕਰਨਾਟਕ ਬੈਂਕ ਦਾ ਸ਼ੁੱਧ ਮੁਨਾਫਾ ਚਾਲੂ ਵਿੱਤ ਸਾਲ ਦੀ 31 ਦਸੰਬਰ ਨੂੰ ਖਤਮ ਤੀਜੀ ਤਿਮਾਹੀ 'ਚ 60.69 ਫੀਸਦੀ ਵਧ ਕੇ 140.41 ਕਰੋੜ ਰੁਪਏ 'ਤੇ ਪਹੁੰਚ ਗਿਆ। ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ ਉਸ ਨੇ 87.38 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ। ਬੈਂਕ ਦੇ ਨਿਰਦੇਸ਼ਕ ਮੰਡਲ ਦੀ ਅੱਜ ਇਥੇ ਹੋਈ ਮੀਟਿੰਗ 'ਚ ਵਿੱਤੀ ਨਤੀਜਿਆਂ ਨੂੰ ਮਨਜ਼ੂਰੀ ਦਿੱਤੀ ਗਈ। ਇਸ ਦੇ ਮੁਤਾਬਕ ਪਿਛਲੀ ਤਿਮਾਹੀ 'ਚ ਬੈਂਕ ਦਾ ਰਾਜਸਵ 18.92 ਫੀਸਦੀ ਵਧ ਕੇ 1,815.79 ਕਰੋੜ ਰੁਪਏ 'ਤੇ ਪਹੁੰਚ ਗਿਆ।
ਦਸੰਬਰ 2017 'ਚ ਖਤਮ ਤਿਮਾਹੀ 'ਚ ਇਹ 1,526.86 ਕਰੋੜ ਰੁਪਏ ਰਿਹਾ ਸੀ। ਇਸ ਦੌਰਾਨ ਬੈਂਕ ਦੀ ਗੈਰ-ਲਾਗੂ ਸੰਪਤੀ (ਐੱਨ.ਪੀ.ਏ.) 'ਚ ਵਾਧਾ ਹੋਇਆ ਹੈ। ਦਸੰਬਰ 2017 'ਚ ਉਸ ਦਾ ਸਕਲ ਐੱਨ.ਪੀ.ਏ. 3.97 ਫੀਸਦੀ ਅਤੇ ਸ਼ੁੱਧ ਐੱਨ.ਪੀ.ਏ. 2.85 ਫੀਸਦੀ ਸੀ। ਸਕਲ ਐੱਨ.ਪੀ.ਏ. 31 ਦਸੰਬਰ 2018 ਨੂੰ ਵਧ ਕੇ 4.5 ਫੀਸਦੀ ਅਤੇ ਸ਼ੁੱਧ ਐੱਨ.ਪੀ.ਏ. ਤਿੰਨ ਫੀਸਦੀ 'ਤੇ ਪਹੁੰਚ ਗਿਆ।


author

Aarti dhillon

Content Editor

Related News